Tag Archive "bhai-daljit-singh-bittu"

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਾਰ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਮੇਂ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਮਹਾਂਰਾਸ਼ਟਰ ਦੇ ਸ਼ਹਿਰ ਪੂਨੇ ਵਿੱਚ ਜਾ ਕੇ ਉਸਦੀੇ ਕੀਤੇ ਪਾਪਾਂ ਦੀ ਸਜ਼ਾ ਦੇਣ ਵਾਲੇ ਸਿੱਖੀ ਗਗਨ ਮੰਡਲ ਦੇ ਧਰੂ ਤਾਰੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ।

ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਿੱਚ ਮੁਕੰਮਲ ਏਕਤਾ, ਖ਼ਾਲਿਸਤਾਨ ਨੂੰ ਦਸਿਆ ਆਪਣਾ ਮੁੱਖ ਨਿਸ਼ਾਨਾ

ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਬਾਨੀ ਆਗੂਆਂ ਭਾਈ ਦਲਜੀਤ ਸਿੰਘ ਅਤੇ ਭਾਈ ਗਜਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਦੋਨਾਂ ਜਥੇਬੰਦੀਆਂ ਨੇ ਇੱਕ ਮੀਲ ਪੱਥਰ ਸਰ ਕਰਦਿਆਂ ਆਪਸ ਵਿੱਚ ਮੁਕੰਮਲ ਏਕਤਾ ਦਾ ਅਹਿਮ ਫੈਸਲਾ ਲਿਆ ਹੈ। ਇਹ ਫੈਸਲਾ ਲੰਮੇ ਸਮੇ ਤੋਂ ਪਰਦੇ ਪਿਛੇ ਚੱਲ ਰਹੇ ਵਿਚਾਰ ਵਟਾਂਦਰੇ ਤੋਂ ਬਾਅਦ ਅੱਜ ਰਸਮੀ ਤੌਰ ਉਤੇ ਦਲ ਖਾਲਸਾ ਦੇ ਦਫਤਰ ਹੋਈ ਦੋਨਾਂ ਜਥੇਬੰਦੀਆਂ ਦੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਵਿੱਚ ਲਿਆ ਗਿਆ।

ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸੰਘਰਸ਼ ਦੀ ਲੰਘੇ ਪੜਾਅ ਅਤੇ ਅਜੋਕੇ ਹਾਲਤਾਂ ਦੀ ਪੜਚੋਲ ਕਰਦਿਆਂ ਭਵਿੱਖ ਦੀ ਸਰਗਰਮੀ ਦੀ ਮਾਰਗ-ਸੇਧ ਮਿੱਥਣ ਲਈ ਅਹਿਮ ਦਸਤਾਵੇਜ਼ ਜਾਰੀ ਕੀਤਾ ਗਿਆ

ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵਲੋਂ ਕੀਤਾ ਗਿਆ ਹਮਲਾ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਸਾਕਾ ਹੈ। ਜੂਨ 1984 (ਈ:) ਵਿਚ ਵਾਪਰੇ ਇਸ ਸਾਕੇ ਨੂੰ 31 ਸਾਲ ਹੋ ਚੁੱਕੇ ਹਨ। ਇਸ ਸਾਕੇ ਨੇ ਸਿੱਖਾਂ ਨੂੰ ਧੁਰ ਅੰਦਰ ਤੱਕ ਹਲੂਣਿਆ ਅਤੇ ਸਿੱਖ ਸਮਾਜ ਉੱਤੇ ਇਸ ਦਾ ਬਹੁ-ਪਰਤੀ ਅਸਰ ਪਿਆ।

ਭਾਈ ਦਲਜੀਤ ਸਿੰਘ, ਐਡਵੋਕੇਟ ਮੰਝਪੁਰ ਆਪਣੇ ਸਾਥੀਆਂ ਸਮੇਤ ਬਰੀ, ਪੁਲਿਸ ਅਦਾਲਤ ਵਿੱਚ ਨਹੀਂ ਕਰ ਸਕੀ ਦੋਸ਼ ਸਾਬਤ

ਅੱਜ ਵਧੀਕ ਸੈਸ਼ਨ ਜੱਜ ਸੁਖਦੇਵ ਸਿੰਘ ਦੀ ਅਦਾਲਤ ਨੇ 5 ਸਾਲ ਪੁਰਾਣੇ ਇਸ ਮਾਮਲੇ ਵਿਚ ਫੈਸਲਾ ਸੁਣਾਉਂਦਿਆਂ ਪੁਲਿਸ ਵਲੋਂ ਦੋਸ਼ੀ ਬਣਾਏ ਗਏ ਪੰਜਾਂ ਸਿੱਖਾਂ – ਭਾਈ ਦਲਜੀਤ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ, ਭਾਈ ਬਲਬੀਰ ਸਿੰਘ ਬੀਰਾ ਅਤੇ ਗੁਰਦੀਪ ਸਿੰਘ ਰਾਜੂ ਨੂੰ ਬਰੀ ਕਰ ਦਿੱਤਾ।

ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਡਾ.ਅਜੀਤ ਸਿੰਘ, ਐਡਵੋਕੇਟ ਮੰਝਪੁਰ, ਭਾਈ ਤਲਵਾੜਾ ਤੇ ਭਾਈ ਸ਼ਤਰਾਣਾ ਅਸਲਾ ਕੇਸ ਵਿਚੋਂ ਬਰੀ

ਅੱਜ ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ, ਭਾਈ ਪਲਵਿੰਦਰ ਸਿੰਘ ਤਲਵਾੜਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ ਨੂੰ ਪਾਇਲ ਸਥਿਤ ਸ੍ਰੀ ਰਛਪਾਲ ਸਿੰਘ ਦੀ ਮਾਨਯੋਗ ਅਦਾਲਤ ਵਲੋਂ 2006 ਦੇ ਅਸਲਾ ਕੇਸ ਵਿਚੋਂ ਬਰੀ ਕਰ ਦਿੱਤਾ ।

ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀਆਂ ਨੂੰ ਅਦਾਲਤ ਵੱਲੋਂ ਬਾਇੱਜਤ ਬਰੀ ਕਰਨ ‘ਤੇ ਸਿੱਖ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਲੰਡਨ,(10 ਮਈ 2014):- ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਚੇਅਰਮੈਨ ,ਪੰਥਕ ਕਮੇਟੀ ਦੇ ਸਾਬਕਾ ਮੈਂਬਰ ,ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ,ਭਾਈ ਮਨਧੀਰ ਸਿੰਘ ,ਭਾਈ ਬਲਵੀਰ ਸਿੰਘ ਸਮੇਤ ਦਸ ਸਿੰਘਾਂ ਦੇ ਲਿੱਲੀ ਸ਼ਰਮਾ ਕਤਲ ਕੇਸ ਚੋਂ ਬਾਇੱਜਤ ਬਰੀ ਹੋਣ ਦਾ ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ।

ਡੇਰਾ ਪ੍ਰੇਮੀ ਕਤਲ ਕਾਂਡ ’ਚ ਭਾਈ ਬਿੱਟੂ, ਭਾਈ ਭੂਤਨਾ ਤੇ ਹੋਰ ਸਿੱਖ ਆਗੂ ਬਾਇੱਜ਼ਤ ਬਰੀ

ਮਾਨਸਾ,( 9 ਮਈ 2014):- ਚਰਚਿਤ ਡੇਰਾ ਸੱਚਾ ਸੌਦਾ ਪ੍ਰੇਮੀ ਲਿੱਲੀ ਕਤਲ ਕਾਂਡ ਦਾ ਫੈਸਲਾ ਅੱਜ ਵਧੀਕ ਸ਼ੈਸ਼ਨ ਜੱਜ ਮਾਨਸਾ ਰਾਜ ਕੁਮਾਰ ਗਰਗ ਦੀ ਅਦਾਲਤ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੁਣਾਉਂਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਦਲਜੀਤ ਸਿੰਘ ਬਿੱਟੂ, ਖਾੜਕੂ ਬਲਵੀਰ ਸਿੰਘ ਭੂਤਨਾ ਸਮੇਤ 10 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਕਤਲ ਕਾਂਡ ਵਿਚ ਪਿੰਡ ਆਲਮਪੁਰ ਮੰਦਰਾਂ ਦੇ ਤਿੰਨ ਵਿਅਕਤੀਆਂ ਨੂੰ ਅਦਾਲਤ ਨੇ ਉਮਰ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੱਕ ਵੱਖਰੇ ਮਾਮਲੇ ਵਿਚ ਪਿਸਤੌਲ ਰੱਖਣ ਦੇ ਦੋਸ਼ ਵਿਚ ਮੱਖਣ ਸਿੰਘ ਸਰਦੂਲਗੜ੍ਹ ਨੂੰ ਅਦਾਲਤ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ।

ਭਾਈ ਦਲਜੀਤ ਸਿੰਘ ਬਿੱਟੂ ਦੀ ਸਕਿਓਰਟੀ ਜੇਲ੍ਹ ਨਾਭਾ ਤੋਂ ਰਿਹਾਈ ਹੋਈ

ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਦੀ ਸਕਿਓਰਟੀ ਜੇਲ੍ਹ ਨਾਭਾ ਤੋਂ ਰਿਹਾਈ ਹੋਈ

ਲੁਧਿਆਣਾ (ਨਵੰਬਰ 01, 2013): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਸਮਾਜਕ ਸੰਪਰਕ ਮੰਚ ਫੇਸਬੁੱਕ ਉੱਤੇ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਭਾਈ ਦਲਜੀਤ ਸਿੰਘ 20 ਸਤੰਬਰ 2012 ਨੂੰ 107/151 ਦੇ ਮਾਮੂਲੀ ਕੇਸ ਵਿਚ ਗ੍ਰਿਫਤਾਰ ਕਰਕੇ 21 ਸਤੰਬਰ 2012 ਨੂੰ ਦੇਸ਼ ਦੇ ਸਾਰੇ ਵੱਡੇ ਐਕਟਾਂ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਗ੍ਰਿਫਤਾਰੀ ਪਾ ਕੇ ਲੁਧਿਆਣਾ ਪੁਲਿਸ ਵਲੋਂ ਨਜ਼ਰਬੰਦ ਕੀਤਾ ਗਿਆ ਸੀ ਅਤੇ ਇਕ ਮਹੀਨੇ ਬਾਅਦ ਜਲੰਧਰ ਪੁਲਿਸ ਵਲੋਂ ਵੀ ਅਜਿਹਾ ਹੀ ਇਕ ਕੇਸ ਪਾ ਦਿੱਤਾ ਗਿਆ ਅਤੇ ਇਹਨਾਂ ਕੇਸਾਂ ਦੀ ਆਖਰੀ ਜਮਾਨਤ 28 ਅਕਤੂਬਰ 2013 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੀ ਗਈ ਜਿਸ ਉਪਰੰਤ ਅੱਜ ਸਾਰੇ ਕੇਸਾਂ ਦੀਆਂ ਜਮਾਨਤਾਂ ਸਬੰਧਤ ਕੋਰਟਾਂ ਵਿਚ ਭਰਨ ਉਪਰੰਤ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਸ਼ਾਮ ਕਰੀਬ 6 ਵਜੇ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋ ਗਈ।

ਸਿੱਖ ਆਗੂ ਭਾਈ ਦਲਜੀਤ ਸਿੰਘ ਨੂੰ ਜਮਾਨਤ ਮਿਲੀ; ਰਿਹਾਈ ਆਉਂਦੇ ਦਿਨਾਂ ਵਿਚ ਹੋਣ ਦੇ ਆਸਾਰ

ਚੰਡੀਗੜ੍ਹ/ ਪੰਜਾਬ (28 ਅਕਤੂਬਰ, 2013): ਅਕਾਲੀ ਦਲ ਪੰਚ ਪਰਧਾਨੀ ਦੇ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਵੱਲੋਂ “ਸਿੱਖ ਸਿਆਸਤ ਨਿਊਜ਼” ਨੂੰ ਦਿੱਤੀ ਜਾਣਕਾਰੀ ਅਨੁਸਾਰ ਭਾਈ ਦਲਜੀਤ ਸਿੰਘ ਬਿੱਟੂ ਅਤੇ ਬਰਤਾਨੀਆਂ ਨਿਵਾਸੀ ਸਿੱਖ ਜਸਵੰਤ ਸਿੰਘ ਅਜ਼ਾਦ ਦੀ ਜਮਾਨਤ ਅੱਜ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਮਨਜ਼ੂਰ ਕਰ ਲਈ।

ਭਾਈ ਦਲਜੀਤ ਸਿੰਘ ਬਿੱਟੂ ਤੇ ਕੁਲਬੀਰ ਸਿੰਘ ਬੜਾ ਪਿੰਡ ਗ੍ਰਿਫ਼ਤਾਰ

ਲੁਧਿਆਣਾ, 20 ਸਤੰਬਰ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਪ੍ਰਜ਼ੀਡੀਅਮ ਕੌਂਸਲ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਅਤੇ ਪਾਰਟੀ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਉਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਭਾਜਪਾ ਦੇ ਭਾਰਤ ਬੰਦ ਦੇ ਸੱਦੇ ਨੂੰ ਵੇਖਦਿਆਂ ਉਕਤ ਆਗੂਆਂ ਨੂੰ ਅਹਿਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ ਪਰ ਪੰਚ ਪ੍ਰਧਾਨੀ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਈ ਬਿੱਟੂ ਅਤੇ ਬੜਾ ਪਿੰਡ ਨੂੰ ਧਾਰਾ 107/151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਇਸ ‘ਦਮਨਕਾਰੀ’ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦਲ ਦੇ ਸੀਨੀ

« Previous PageNext Page »