Tag Archive "bhai-daljit-singh-bittu"

ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ-ਮੁਬਾਰਕਬਾਦ ਮੁਬਾਰਕਬਾਦ ਮੁਬਾਰਕਬਾਦ

੨੦ ਮਈ ਨੂੰ ਚੰਡੀਗੜ੍ਹ ਤੋਂ ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਇਸ ਨਵੀਂ ਸ਼ੁਰੂਆਤ ਦੀ ਅਗਵਾਈ ਕਰਨ ਲਈ ਕੱਲ ਤੋਂ ਪਹਿਲਾਂ ਤੱਕ ਦੀਆਂ ਦੋਹਾਂ ਜੱਥੇਬੰਦੀਆਂ ਦੇ ਸਾਰੇ ਸੀਨੀਅਰ ਆਗੂਆਂ ਨੇ ਸ. ਹਰਪਾਲ ਸਿੰਘ ਚੀਮਾ ਦੀ ਸਰਬ-ਸਮੰਤ ਚੋਣ ਕੀਤੀ ਹੈ। ਸੱਭ ਤੋਂ ਪਹਿਲਾਂ ਤਾਂ ਇਸ ਇਕੱਠ ਵਿੱਚ ਹਾਜ਼ਰ ਸੱਭ ਸਾਥੀਆਂ ਨੂੰ ਮੁਬਾਰਕਬਾਦ, ਫਿਰ ਸ. ਹਰਪਾਲ ਸਿੰਘ ਚੀਮਾ ਨੂੰ ਮੁਬਾਰਕਬਾਦ। ਦਲ ਖਾਲਸਾ ਤੇ ਪੰਚ ਪ੍ਰਧਾਨੀ ਦੀ ਸਾਂਝ ਤੇ ਏਕਤਾ ਵਿੱਚੋਂ ਨਿਕਲੀ ਇਹ ਨਵੀਂ ਸ਼ੁਰੂਆਤ ਸਮੇਂ ਤੇ ਹਾਲਾਤ ਦੀ ਲੋੜ੍ਹ ਸੀ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦੀ ਲੋੜ੍ਹ ਸੀ।

ਸਿੱਖ ਆਗੂ ਭਾਈ ਦਲਜੀਤ ਸਿੰਘ 2012 ਦੇ ਇਕ ਕੇਸ ਵਿਚੋਂ ਲੁਧਿਆਣਾ ਅਦਾਲਤ ਵਲੋਂ ਬਰੀ

ਸਿੱਖ ਆਗੂ ਭਾਈ ਦਲਜੀਤ ਸਿੰਘ ਅੱਜ ਲੁਧਿਆਣਾ ਦੀ ਇਕ ਅਦਾਲਤ ਵਲੋਂ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ 2012 ਦੇ ਕੇਸ ਵਿਚੋਂ ਬਰੀ ਹੋ ਗਏ। ਡਵੀਜ਼ਨ ਨੰਬਰ 5 ਦੀ ਪੁਲਿਸ ਵਲੋਂ 21/9/2012 ਨੂੰ ਐਫ.ਆਈ.ਆਰ. ਨੰ: 183 ਦੇ ਤਹਿਤ ਇਹ ਕੇਸ ਦਾਇਰ ਕੀਤਾ ਗਿਆ ਸੀ। ਪੁਲਿਸ ਵਲੋਂ ਇਸ ਵਿਚ ਗ਼ੈਰ ਕਾਨੂੰਨੀ ਹਥਿਆਰ ਦੀ ਧਾਰਾ 25, ਧਮਾਕਾਖੇਜ਼ ਸਮੱਗਰੀ ਦੀ ਧਾਰਾ 3, 4, 5 ਅਤੇ ਆਈ.ਪੀ.ਸੀ. ਦੀ ਧਾਰਾ 121, 121-ਏ, 120-ਬੀ, 506, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17, 18, 18-ਬੀ, 21, 22, 38, 39, 40 ਲਾਈਆਂ ਗਈਆਂ ਸਨ।

ਦਲ ਖ਼ਾਲਸਾ-ਪੰਚ ਪ੍ਰਧਾਨੀ ਵਲੋਂ ਰਲੇਂਵੇਂ ਤੋਂ ਬਾਅਦ ਨਵੀਂ ਪਾਰਟੀ, ਜਥੇਬੰਦਕ ਢਾਂਚੇ ਦਾ ਐਲਾਨ 20 ਮਈ ਨੂੰ

ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਹੇ ਰਾਜਨੀਤਕ ਜਦੋਜਹਿਦ ਵਿਚ ਤੇਜ਼ੀ ਅਤੇ ਤਾਜ਼ਗੀ ਲਿਆਉਣ ਲਈ ਦਲ ਖ਼ਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਰਲੇਵੇਂ ਦੇ ਫੈਸਲੇ ਤੋਂ ਬਾਅਦ ਪਾਰਟੀ ਦੇ ਨਾਮ ਅਤੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ 20 ਮਈ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਕੇਂਦਰ ਦੀਆਂ ਸਰਕਾਰਾਂ ਨੇ ਗੈਰ-ਰਾਈਪੇਰੀਅਨ ਰਾਜਾਂ ਨੂੰ ਰਾਏਪੇਰੀਅਨ ਸਿਧਾਂਤ ਅਤੇ ਕਾਨੂੰਨ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁਟਾਇਆ: ਦਲ ਖਾਲਸਾ

ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਮੋਦੀ ਸਰਕਾਰ ਵਲੋਂ ਪੰਜਾਬ-ਵਿਰੋਧੀ ਸਟੈਂਡ ਲੈਣ ਦੀ ਸਖਤ ਮੁਖਾਲਫਤ ਕਰਦਿਆਂ ਕਿਹਾ ਕਿ ਮੁੱਢ ਤੋਂ ਹੀ ਕੇਂਦਰ ਦੀਆਂ ਸਰਕਾਰਾਂ ਨੇ ਗੈਰ-ਰਾਈਪੇਰੀਅਨ ਰਾਜਾਂ ਨੂੰ ਰਾਏਪੇਰੀਅਨ ਸਿਧਾਂਤ ਅਤੇ ਕਾਨੂੰਨ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁਟਾਇਆ ਹੈ।

ਪੰਜਾਂ ਪਿਆਰਿਆਂ ਦਾ ਪੰਥਕ ਸ਼ਖਸ਼ੀਅਤਾਂ ਵੱਲੋਂ ਸਨਮਾਨ ਕੀਤਾ ਗਿਆ

ਪੰਥਕ ਰਵਾਇਤਾਂ ‘ਤੇ ਪਹਿਰਾ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦਾ ਅੱਜ ਗੁਰਦੁਆਰਾ ਸ਼ਹੀਦਾਂ ਪਿੰਡ ਜੈਤਪੁਰ-ਸਜਾਵਲਪੁਰ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ ਗਿਆ। ਪੰਜ ਪਿਆਰਿਆਂ ਨੂੰ ਪੰਥਕ ਸ਼ਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਦਲ ਖਾਲਸਾ, ਭਾਈ ਅਮਰੀਕ ਸਿੰਘ, ਗਿਆਨੀ ਹਰਬੰਸ ਸਿੰਘ ਤੇਗ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ, ਸਤਵਿੰਦਰ ਸਿੰਘ ਸੂਬਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਿਰੋਪਾਓ ਭੇਟ ਕੀਤੇ ਗਏ।

ਬਾਦਲ ਦੀ ਅਕਾਲੀ ਸਰਕਾਰ ਪੰਥ ਨਾਲ ਧ੍ਰੋਹ ਅਤੇ ਵੈਰ ਕਮਾਉਣ ਦੇ ਰਾਹ ਤੁਰ ਪਈ: ਦਲ ਖਾਲਸਾ, ਪੰਚ ਪ੍ਰਧਾਨੀ

ਪੰਥਕ ਆਗੂਆਂ ਅਤੇ ਪ੍ਰਚਾਰਕਾਂ ਦੀਆਂ ਗ੍ਰਿਫਤਾਰੀਆਂ ਅਤੇ ਨਜ਼ਰਬੰਦੀਆਂ ਨੂੰ ਸਰਕਾਰੀ ਅੱਤਵਾਦ ਦਸਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਸ ਗੱਲ ਨੂੰ ਵਿਸਾਰਦੇ ਹੋਏ ਕਿ ਪੰਥ ਕਦੇ ਜ਼ੁਲਮ ਅੱਗੇ ਝੁਕਿਆ ਨਹੀਂ, ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਪੰਥ ਨਾਲ ਧ੍ਰੋਹ ਅਤੇ ਵੈਰ ਕਮਾਉਣ ਦੇ ਰਾਹ ਤੁਰ ਪਈ ਹੈ।

ਸਰਬੱਤ ਖਾਲਸਾ ਸਮਾਗਮ ਸੰਬੰਧੀ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਕੀਤੀ ਸਿਧਾਂਤਿਕ ਸਥਿਤੀ ਸਪਸ਼ਟ

ਅੰਮ੍ਰਿਤਸਰ ਸਾਹਿਬ: 10 ਨਵੰਬਰ ਨੂੰ ਕੁਝ ਸਿੱਖ ਜਥੇਬੰਦੀਆਂ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਵਿੱਚ ਵੱਖੋ ਵੱਖ ਸਿੱਖ ਜਥੇਬੰਦੀਆਂ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਅਤੇ ਇਸ ਤੋਂ ਬਾਹਰ ਰਹਿਣ ਬਾਰੇ ਵੱਖੋ ਵੱਖਰੇ ਵਿਚਾਰ ਸਾਹਮਣੇ ਆ ਰਹੇ ਹਨ।ਅੱਜ ਇਸ ਮਸਲੇ ਤੇ ਵੀਚਾਰ ਕਰਨ ਲਈ ਅੰਮ੍ਰਿਤਸਰ ਸਾਹਿਬ ਸਥਿਤ ਦਲ ਖਾਲਸਾ ਦਫਤਰ ਆਜ਼ਾਦ ਭਵਨ ਵਿਖੇ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵੱਲੋਂ ਇੱਕ ਮੀਟਿੰਗ ਕੀਤੀ ਗਈ।ਮੀਟਿੰਗ ਤੋਂ ਬਾਅਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਸਰਬੱਤ ਖਾਲਸਾ ਸਮਾਗਮ ਦੀ ਫੈਂਸਲਾ ਲੈਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਤੋਂ ਬਗੈਰ ਇਸ ਵਿੱਚ ਇੱਕ ਨਿਮਾਣੇ ਸਿੱਖ ਵਜੋਂ ਸ਼ਾਮਿਲ ਹੋਣਗੇ।ਸਿਧਾਂਤਕ ਮਤਭੇਦਾਂ ਨੂੰ ਸਮਾਗਮ ਦੇ ਫੈਂਸਲਿਆਂ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਦੱਸਦਿਆਂ ੳਨ੍ਹਾਂ ਸਰਕਾਰ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚਣ ਵਾਲੀ ਸੰਗਤ ਨੂੰ ਰੋਕਣ ਲਈ ਵਰਤੇ ਜਾ ਰਹੇ ਜਾ ਰਹੇ ਹੱਥਕੰਡਿਆਂ ਦੀ ਵੀ ਨਿਖੇਧੀ ਕੀਤੀ।

10 ਨਵੰਬਰ ਨੂੰ ਤਰਨ ਤਾਰਨ ਵਿਖੇ ਹੋਣ ਜਾ ਰਿਹਾ ਇਕੱਠ ਗੈਰ-ਪੰਥਕ ਨਹੀਂ: ਦਲ ਖਾਲਸਾ, ਪੰਚ ਪ੍ਰਧਾਨੀ

ਸਿੱਖਾਂ ਦੇ ਧਾਰਮਕ ਮਸਲਿਆਂ ਵਿਚ ਸਰਕਾਰੀ ਦਖਲ ਅੰਦਾਜ਼ੀ ਦੀ ਨਿਖੇਧੀ ਕਰਦਿਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਬਾਦਲ ਦਲ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ 10 ਨਵੰਬਰ ਨੂੰ ਤਰਨ ਤਾਰਨ ਵਿਖੇ ਹੋਣ ਜਾ ਰਿਹਾ ਇਕੱਠ ਗੈਰ-ਪੰਥਕ ਨਹੀਂ ਹੈ।

ਬਰਗਾੜੀ ਵਿਖੇ ਹੋਏ ਪੰਥਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਈ ਦਲਜੀਤ ਸਿੰਘ ਬਿੱਟੂ (ਵੀਡੀਓੁ ਵੇਖੋ)

ਕੋਟਕਪੂਰਾ: ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿੱਚ ‘ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ...

ਭਾਈ ਦਲਜੀਤ ਸਿੰਘ ਬਿੱਟੂ ਨੇ ਪੁਲਿਸ ਦਾਅਵਿਆਂ ਨੂੰ ਕੀਤਾ ਰੱਦ: ਸਿੱਖ ਆਗੂਆਂ ਨੂੰ ਆਪਣੀ ਜ਼ਿਮੇਵਾਰੀ ਸਮਝਣ ਦਾ ਦਿੱਤਾ ਸੱਦਾ

ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਿੱਖ ਸੰਘਰਸ਼ ਦਾ ਹਿੱਸਾ ਬਣੇ ਸਿੱਖ ਨੌਜਵਾਨਾਂ ਨੂੰ ਪੁਲਿਸ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ।ਉਨ੍ਹਾਂ ਕਿਹਾ ਕਿ ਰੁਪਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਅਤੇ ਸਰਕਾਰ ਭੰਬਲਭੁਸਾ ਪੈਦਾ ਕਰਨ ਲਈ ਬੇਅਦਬੀ ਵਿਰੁੱਧ ਸੰਘਰਸ਼ ਕਰ ਰਹੇ ਸਿੱਖਾਂ ‘ਤੇ ਪਰਚੇ ਦਰਜ਼ ਕਰ ਰਹੀ ਅਤੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ।

« Previous PageNext Page »