Tag Archive "bhai-amreek-singh-ajnala"

ਸੰਗਤਾਂ 26 ਅਕਤੂਬਰ ਤਕ ਸੁਝਾਅ ਦੇਣ ਕਿ ਸੁਖਬੀਰ ਨਾਲ ਕੀ ਕੀਤਾ ਜਾਵੇ? ਭਾਈ ਮੰਡ,ਭਾਈ ਦਾਦੂਵਾਲ,ਭਾਈ ਅਜਨਾਲਾ

ਅੰਮ੍ਰਿਤ ਸੰਚਾਰ ਦੀ ਬਾਣੀਆਂ ਨੂੰ ਬਦਲਣ ਵਾਲੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਰਿਪੋਰਟ ਨਿਰਧਾਰਤ ਸਮੇਂ 'ਤੇ ਚੱਬਾ ਵਿਖੇ ਹੋਏ ਪੰਥਕ ਇਕੱਠ 'ਚ ਚੁਣੇ ਗਏ ਜਥੇਦਾਰਾਂ ਸਾਹਵੇਂ ਨਾ ਪੇਸ਼ ਕਰਨ ਵਾਲੇ ਉਪ ਮੁਖੀ ਮੰਤਰੀ ਸੁਖਬੀਰ ਸਿੰਘ ਬਾਦਲ ਬਾਰੇ ਫੈਸਲਾ ਲੈਣ ਲਈ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਨੇ 26 ਅਕਤੂਬਰ ਤੀਕ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਪਾਸੋਂ ਸੁਝਾਅ ਮੰਗੇ ਹਨ।

ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਤੋਂ ‘ਨਸ਼ੇ ਭਜਾਓ-ਪੰਜਾਬ ਬਚਾਓ’ ਮਾਰਚ ਰਵਾਨਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਇਟਿਡ ਅਕਾਲੀ ਦਲ ਵਲੋਂ ਪੰਜਾਬ ਵਿੱਚ 16 ਅਗਸਤ ਤੋਂ ਸ਼ੁਰੂ ਕੀਤੇ ਗਏ ‘ਨਸ਼ੇ ਭਜਾਓ ਪੰਜਾਬ ਬਚਾਓ’ ਚੇਤਨਾ ਮਾਰਚ ਤਹਿਤ ਸੋਮਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਤੋਂ ਇਸ ਚੇਤਨਾ ਮਾਰਚ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਮੌਜੂਦ ਸਨ।

ਕਾਰਜਕਾਰੀ ਜਥੇਦਾਰਾਂ ਵਲੋਂ ‘ਨਸ਼ੇ ਭਜਾਓ, ਪੰਥ ਤੇ ਪੰਜਾਬ ਬਚਾਓ’ ਮਾਰਚ ਸ਼ੁਰੂ

ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਥਾਪੇ ਗਏ ਜਥੇਦਾਰਾਂ ਦੀ ਅਗਵਾਈ ਹੇਠ ਮੰਗਲਵਾਰ (16 ਅਗਸਤ) ਫਤਹਿਗੜ੍ਹ ਸਾਹਿਬ ਤੋਂ ‘ਨਸ਼ੇ ਭਜਾਓ, ਪੰਥ ਤੇ ਪੰਜਾਬ ਬਚਾਓ’ ਮਾਰਚ ਦਾ ਆਗਾਜ਼ ਕੀਤਾ ਗਿਆ। ਇਹ ਮਾਰਚ ਨਿਰਧਾਰਿਤ ਸਮੇਂ ਤੋਂ ਲਗਭਗ ਤਿੰਨ ਘੰਟੇ ਪੱਛੜ ਕੇ ਰਵਾਨਾ ਹੋਇਆ।

ਕਾਰਜਕਾਰੀ ਜਥੇਦਾਰਾਂ ਵਲੋਂ “ਨਸ਼ੇ ਭਜਾਓ, ਪੰਜਾਬ ਬਚਾਓ” ਮਾਰਚ 16 ਅਗਸਤ ਤੋਂ ਸ਼ੁਰੂ

ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਐਲਾਨ ਕੀਤਾ ਹੈ ਕਿ "ਨਸ਼ੇ ਭਜਾਓ, ਪੰਜਾਬ ਬਚਾਓ" ਮਾਰਚ 16 ਅਗਸਤ ਤੋਂ 15 ਸਤੰਬਰ ਤਕ ਕੱਢੇ ਜਾਣਗੇ।

ਕਾਰਜਕਾਰੀ ਜਥੇਦਾਰਾਂ ਵਲੋਂ “ਨਸ਼ੇ ਭਜਾਓ, ਪੰਜਾਬ ਬਚਾਓ” ਮਾਰਚ 16 ਅਗਸਤ ਤੋਂ ਸ਼ੁਰੂ

ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਐਲਾਨ ਕੀਤਾ ਹੈ ਕਿ "ਨਸ਼ੇ ਭਜਾਓ, ਪੰਜਾਬ ਬਚਾਓ" ਮਾਰਚ 16 ਅਗਸਤ ਤੋਂ 15 ਸਤੰਬਰ ਤਕ ਕੱਢੇ ਜਾਣਗੇ।

ਭਾਈ ਅਵਤਾਰ ਸਿੰਘ ਬ੍ਰਹਮਾ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਪਿੰਡ ਵਿਖੇ ਮਨਾਇਆ ਗਿਆ

ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦਾ 28ਵਾਂ ਸ਼ਹੀਦੀ ਦਿਹਾੜਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵਲੋਂ ਪਿੰਡ ਬ੍ਰਹਮਪੁਰਾ, ਜ਼ਿਲ੍ਹਾ ਤਰਨ ਤਾਰਨ ਵਿਖੇ ਪੂਰੇ ਖ਼ਾਲਸਈ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗਾ ਤੋਂ ਉਪਰੰਤ ਰਾਗੀਆਂ, ਢਾਡੀਆਂ, ਕਵੀਸ਼ਰਾਂ, ਕਥਾਵਾਚਕਾਂ ਅਤੇ ਸਿੱਖ ਪੰਥ ਦੀਆਂ ਰਾਜਨੀਤਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।

ਬੇਅਦਬੀ ਜਾਂਚ ਰਿਪੋਰਟ: ਕਾਰਜਕਾਰੀ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ

ਪਿਛਲੇ ਸਾਲ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਥਾਪੇ ਗਏ ਕਾਰਜਕਾਰੀ ਜਥੇਦਾਰ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਅਤੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ.ਗਿੱਲ ਨੂੰ ਸਿੱਖ ਪੰਥ ’ਚੋਂ “ਖਾਰਜ” ਕਰ ਦਿੱਤਾ।

ਕਾਰਜਕਾਰੀ ਜਥੇਦਾਰਾਂ ਨੇ ਕੇ.ਪੀ.ਐਸ. ਗਿੱਲ ਅਤੇ ਕੁਲਦੀਪ ਬਰਾੜ ਨੂੰ ਸਿੱਖ ਪੰਥ ‘ਚੋਂ “ਛੇਕਿਆ”

10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਅਤੇ ਭਾਰਤੀ ਫੌਜ ਦੇ ਸਾਬਕਾ ਅਫਸਰ ਕੁਲਦੀਪ ਬਰਾੜ ਨੂੰ ਪੰਥ ਵਿਚੋਂ "ਛੇਕਣ" ਦਾ ਐਲਾਨ ਕੀਤਾ ਹੈ। ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਦੇ ਦਸਤਖਤਾਂ ਹੇਠ "ਹੁਕਮਨਾਮਾ" ਜਾਰੀ ਕਰਕੇ ਕੇ.ਪੀ.ਐਸ. ਗਿੱਲ ਅਤੇ ਕੁਲਦੀਪ ਬਰਾੜ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਗਿਆ।

ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਬਹਿਬਲ ਕਲਾਂ (ਫ਼ਰੀਦਕੋਟ) ਭਗਤਾ ਭਾਈ (ਬਠਿੰਡਾ) ਅਤੇ ਹੋਰ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹਕੂਮਤ ਦੀਆਂ ਵੱਡੀਆਂ ਰੁਕਾਵਟਾਂ ਤੇ ਰੋਕਾਂ ਦੇ ਬਾਵਜੂਦ ਪੰਥਕ ਧਿਰਾਂ ਭਗਤਾ ਭਾਈ (ਬਠਿੰਡਾ) ਵਿਖੇ ਰੋਸ ਮਾਰਚ ਕੱਢਣ ਵਿੱਚ ਸਫ਼ਲ ਰਹੀਆਂ ਹਨ।

ਕਾਰਜਕਾਰੀ ਜਥੇਦਾਰਾਂ ਦੇ ਖਿਲਾਫ ਪੁਲਸੀਆ ਕਾਰਵਾਈ : ਭਾਈ ਅਜਨਾਲਾ ਗ੍ਰਿਫਤਾਰ

ਮਿਲੀਆਂ ਰਿਪੋਰਟਾਂ ਮੁਤਾਬਕ 10 ਨਵੰਬਰ 2015 ਦੇ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੁਨਾਇਟਿਡ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਫੜ੍ਹਨ ਲਈ ਵੀ ਛਾਪੇਮਾਰੀ ਕੀਤੀ ਗਈ ਹੈ।

« Previous PageNext Page »