ਅਸੀਂ ਹਰ ਰੋਜ਼ ਕਈ ਕੁਝ ਕਰਦੇ ਹਾਂ ਪਰ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਕਿਹੜਾ ਕੀਤਾ ਜਾ ਰਿਹਾ ਕੰਮ ਸਾਡੇ ਵਲੋਂ ਕੀਤੇ ਜਾਣ ਵਾਲੀ ਆਖਰੀ ਚੀਜ ਹੋ ਜਾਵੇ। ਉਂਝ ਇਹ ਗੱਲ ਸਭਨਾ ਉੱਤੇ ਸਭ ਥਾਈਂ ਲਾਗੂ ਹੁੰਦੀ ਹੈ ਪਰ ਜਿਹੜੇ ਟਕਰਾਅ ਵਾਲੇ ਖਿੱਤਿਆਂ ਵਿਚ ਰਹਿੰਦੇ ਹਨ, ਜਿੱਥੇ ਕਿ ‘ਜੰਗ’ ਅਣਕਿਆਸੇ ਢੰਗ ਨਾਲ ਬਿਨਾ ਕਿਸੇ ਚੇਤਾਵਨੀ ਦੇ ਜਿੰਦਗੀ ਵਿਚ ਦਖਲ ਦੇ ਦਿੰਦੀ ਹੈ ਉਹਨਾਂ ਉੱਤੇ ਇਹ ਗੱਲ ਵਧੇਰੇ ਲਾਗੂ ਹੁੰਦੀ ਹੈ।
“ਸਾਨੂੰ ਜਾਣਕਾਰੀ ਮਿਲੀ ਕਿ 100 ਤੋਂ 150 ਨਕਸਲੀ ਸੰਘਣੇ ਜੰਗਲਾਂ ਵਿੱਚ ਇਕੱਠੇ ਹੋਏ ਹਨ। ਅਸੀਂ 100 ਬੰਦਿਆਂ ਦਾ ਖੋਜੀ ਦਲ ਬਣਾਇਆ ਅਤੇ ਉਹਨਾਂ ਨੂੰ ਲੱਭਣ ਲਈ ਜੰਗਲਾਂ ਵਿੱਚ ਗਏ। ਜਦੋਂ ਅਸੀਂ ਸਾਡੇ ਤੋਂ ਲਗਭਗ ਜ਼ਿਆਦਾ ਗਿਣਤੀ ਵਿਚ ਹਥਿਆਰਬੰਦ ਅਤੇ ਵਰਦੀਧਾਰੀ ਨਕਸਲੀ ਵੇਖੇ ਤਾਂ ਅਸੀਂ ਉਹਨਾਂ ਨੂੰ ਹਥਿਆਰ ਸੁੱਟ ਕੇ ਸਮਰਪਣ ਕਰਨ ਲਈ ਕਿਹਾ।