ਸਰਵ ਧਰਮ ਸਦਭਾਵਨਾ ਰੰਗਮੰਚ ਨੇ ਰਾਜ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੋਮਵਾਰ ਚੰਡੀਗੜ੍ਹ ਵਿਖੇ ਡਾ. ਹਰਪਾਲ ਸਿੰਘ ਪੰਨੂ ਅਤੇ ਬਰਿੰਦਰਬੀਰ ਸਿੰਘ ਨੰਦਾ ਦੀ ਅਗਵਾਈ ਵਿੱਚ ਸਰਵ ਧਰਮ ਸਦਭਾਵਨਾ ਰੰਗਮੰਚ ਦੇ ਇੱਕ ਪ੍ਰਧਾਨਗੀ ਮੰਡਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਸੰਜੈ ਸਿੰਘ ਨੂੰ ਮਿਲਕੇ ਪੰਜਾਬ ਲਈ ਚੁਣੌਤੀ ਬਣੇ ਸਮੁੱਚੇ ਮੁੱਦਿਆਂ ਅਤੇ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ।