ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲਾਉਣ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ “ਇਨਸਾਫ ਮੋਰਚੇ ਦਾ ਪਹਿਲਾ ਪੜਾਅ ਬਰਗਾੜੀ ਦਾਣਾ ਮੰਡੀ ਵਿਖੇ ਸੀ ਤੇ ਹੁਣ ਉਹ ਮੰਗਾਂ ਮੰਨਵਾਉਣ ਲਈ ਉਹ ਪਿੰਡ ਪੱਧਰ ਤੀਕ ਪੁੱਜ ਕੇ ਇੱਕ ਮਜਬੂਤ ਲਹਿਰ ਸਿਰਜਣਗੇ। ਉਨ੍ਹਾਂ ਕਿਹਾ ਕਿ “ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਨੇ 25 ਨਵੰਬਰ 2018 ਨੂੰ ਕੌਮ ਦੇ ਵਡੇਰੇ ਹਿੱਤਾਂ ਤਹਿਤ ਆਪਣੇ ਢਾਂਚੇ ਭੰਗ ਕੀਤੇ ਸਨ, ਉਨ੍ਹਾਂ ਨੂੰ ਇੱਕਜੁਟ ਕਰਕੇ ਛੇਤੀ ਹੀ ਇੱਕ ਮਜਬੂਤ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ”।