ਕੁਝ ਕੁ ਕਹਾਣੀਆਂ, ਬਾਤਾਂ ਅਜਿਹੀਆਂ ਹੁੰਦੀਆ ਹਨ ਕਿ ਜਿਹਨਾਂ ਨੂੰ ਸੁਣ ਸਾਡਾ ਤਰਕਸ਼ੀਲ ਮਨ ਇਹ ਕਹਿ ਉੱਠਦੈ ਕਿ ਨਹੀਂ ਇਸ ਤਰ੍ਹਾ ਤਾਂ ਹੋ ਹੀ ਨਹੀਂ ਸਕਦਾ। ਕੋਈ ਅਜਿਹਾ ਕਿਵੇਂ ਹੋ ਸਕਦੈ! ਜਾਂ ਕੋਈ ਏਨਾ ਕੁਝ ਕਿਵੇਂ ਸਹਾਰ ਸਕਦੈ! ਕਿਸੇ ਵਿੱਚ ਏਨਾ ਸਬਰ ਕਿਵੇਂ ਹੋ ਸਕਦੈ! ਪਰ ਸਾਡੇ ਮੰਨਣ ਜਾਂ ਨਾਂ ਮੰਨਣ, ਸਮਝਣ ਜਾਂ ਨਾ ਸਮਝਣ ਨਾਲ ਇਹਨਾਂ ਗੱਲਾਂ ਦੀ ਸੱਚਾਈ ਉੱਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਕਹਾਣੀਆਂ ਦੇ ਪਾਤਰਾਂ ਨੇ ਸੋਨੇ ਵਾਂਗ ਭੱਠੀ ਦਾ ਸੇਕ ਜਰ ਕੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ ਹੁੰਦੈ ਕਿ ਉਹਨਾਂ ਦੀ ਭਾਵਨਾ ਵਿੱਚ ਕੋਈ ਖੋਟ ਨਹੀਂ।
ਮਾਤਾ ਸੁਖਵੰਤ ਕੌਰ ਦੇ ਪਤੀ ਅਤੇ ਪਿਤਾ ਨੂੰ ਪੰਜਾਬ ਪੁਲੀਸ ਨੇ ਤਕਰੀਬਨ 26 ਸਾਲ ਪਹਿਲਾਂ ਜਬਰੀ ਚੁੱਕ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਮੁੜ ਕਦੇ ਘਰ ਨਹੀਂ ਪਰਤੇ। ਇਸ ਮਾਮਲੇ ਵਿੱਚ ਭਾਰਤੀ ਅਦਾਲਤਾਂ ਤੋਂ ਨਿਆਂ ਦੀ ਉਡੀਕ ਕਰ ਰਹੀ ਮਾਤਾ ਨੂੰ ਉਸ ਵੇਲੇ ਆਸ ਦੀ ਕਿਰਨ ਦਿਸੀ ਹੈ ਜਦੋਂ ਸੀਬੀਆਈ ਦੀ ਮੁਹਾਲੀ ਸਥਿਤ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਉਸ ਦੇ ਬਿਆਨ ਕਲਮਬੱਧ ਕੀਤੇ ਗਏ ਹਨ।
ਚੰਡੀਗੜ੍ਹ: 20 ਸਾਲਾਂ ਦਾ ਨੌਜਵਾਨ ਗੁਲਸ਼ਨ ਕੁਮਾਰ ੳਰਫ ਕਾਲਾ ਚਮਨ ਲਾਲ ਅਤੇ ਸੀਤਾ ਰਾਣੀ ਦਾ ਸਭ ਤੋਂ ਵੱਡਾ ਪੁੱਤਰ ਸੀ। ਗੁਲਸ਼ਨ ਕੁਮਾਰ ਆਪਣੇ 6 ਹੋਰ ...
ਤਰਨ ਤਾਰਨ ਦੇ ਗੰਢਾਂ ਵਾਲੀ ਧਰਮਸ਼ਾਲਾ ਵਿਖੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਜੱਥੇਬੰਦੀਆਂ ਨੇ ਪਰਿਵਾਰ ਦੇ ਸਹਿਯੋਗ ਨਾਲ ਖਾਲੜਾ ਮਿਸ਼ਨ ਦੇ ਜੱਥੇਬੰਦਕ ਸਕੱਤਰ ਭਾਈ ਚਮਨ ਲਾਲ ਜੀ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਮ ਅਰਦਾਸ ਮੌਕੇ 'ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।
100 ਸਾਲਾਂ ਤੋਂ ਉੱਪਰ ਚਮਨ ਲਾਲ ਨੰਗੇ ਧੜ ਮਨੁੱਖੀ ਅਧਿਕਾਰਾਂ ਲਈ ਲੜਨ ਵਾਲਾ ਯੋਧਾ ਸੀ ਜਿਸ ਨੇ ਸਾਰੀ ਉਮਰ ਜ਼ੁਲਮ ਤੇ ਲੁੱਟ ਖਸੁੱਟ ਖਿਲਾਫ ਸੰਘਰਸ਼ ਕੀਤਾ। ਪਾਕਿਸਤਾਨ ਵਿੱਚ ਜਨਮਿਆ ਤੇ ਉੱਥੇ ਦਸਵੀਂ ਪਾਸ ਚਮਨ ਲਾਲ 1947 ਵਿੱਚ ਦੇਸ਼ ਦੀ ਵੰਡ ਵੇਲੇ 31 ਜੀਅ ਗਵਾ ਕੇ ਚੜ੍ਹਦੇ ਪੰਜਾਬ ਆਇਆ। ਮਨੁੱਖਤਾ ਦੀ ਇਸ ਵੰਡ ਨੇ ਚਮਨ ਲਾਲ ਦਾ ਸਭ ਕੁਝ ਬਰਬਾਦ ਕਰ ਦਿੱਤਾ। ਸ਼ਾਹ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਚਮਨ ਲਾਲ ਪੈਸੇ ਪੱਖੋਂ ਬਿਲਕੁਲ ਖਾਲੀ ਹੋ ਗਿਆ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰਤਾ ਵਿੱਚ ਖਾਲੜਾ ਮਿਸ਼ਨ ਦੇ ਸੀਨੀਅਰ ਆਗੂ ਚਮਨ ਲਾਲ ਦੇ ਅਕਾਲ ਚਲਾਣੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਚਮਨ ਲਾਲ ਦੀ ਮੌਤ ਨਾਲ ਜਥੇਬੰਦੀ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰੀ ਚਮਨ ਲਾਲ ਤਰਨ ਤਾਰਨ ਗੁਲਸ਼ਨ ਕੁਮਾਰ ਦੇ ਪਿਤਾ ਸਨ ਜਿਨ੍ਹਾਂ ਨੂੰ ਤਰਨ ਤਾਰਨ ਦੀ ਪੁਲਿਸ ਜਿਸ ਦੀ ਅਗਵਾਈ ਡੀ.ਐਸ.ਪੀ. ਦਿਲਬਾਗ ਸਿੰਘ ਕਰ ਰਿਹਾ ਸੀ ਨੇ 21/06/1993 ਨੂੰ ਘਰੋਂ ਚੁੱਕ ਕੇ ਮਹੀਨਾ ਭਰ ਤਸ਼ੱਦਦ ਢਾਹੁਣ ਤੋਂ ਬਾਅਦ 22/07/1993 ਨੂੰ ਤਿੰਨ ਹੋਰਨਾਂ ਨਾਲ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ।