ਸਿੱਖ ਯੂਥ ਵਿੰਗ ਬੰਗਲੌਰ ਵੱਲੋਂ "1984 ਜਿਹੀ ਨਸਲਕੁਸ਼ੀ ਮੁੜ ਵਾਪਰਨ ਦਾ ਕੀ ਖਦਸ਼ਾ ਹੈ ਤੇ ਕਿਉਂ?" ਵਿਸ਼ੇ ਉੱਤੇ ਇਕ ਵਿਚਾਰ ਚਰਚਾ ਮਿਤੀ 27 ਜਨਵਰੀ, 2019 ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਹਾਈ ਸਕੂਲ (ਨੇੜੇ ਗੁਰਦੁਆਰਾ ਸਿੰਘ ਸਭਾ, ਉਲਸੂਰ, ਬੰਗਲੌਰ) ਵਿਖੇ ਕਰਵਾਈ ਗਈ। ਇਸ ਮੌਕੇ ਸ. ਪਰਮਜੀਤ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਵਿਚੋਂ ਪੂਰੀ ਗੱਲਬਾਤ ਦਾ ਚੋਣਵਾ ਨੁਕਤਾ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਸਰੋਤਿਆਂ ਦੀ ਜਾਣਕਾਰੀ ਲਈ ਇੱਥੇ ਮੁੜ ਸਾਂਝੇ ਕਰ ਰਹੇ ਹਾਂ।
ਸ਼ਹੂਰ ਸਮਾਜ ਸ਼ਾਸਤਰੀ ਅਤੇ ਟਿੱਪਣੀਕਾਰ ਸ਼ਿਵਾ ਵਿਸ਼ਵਨਾਥਨ ਨੇ ਕਿਹਾ ਕਿ ਬੱਚਿਆਂ ਦਾ ਇੱਕ ਵੱਡਾ ਹਿੱਸਾ ਅਜਿਹੀ ਨਾਟਕੀ ਪੇਸ਼ਕਾਰੀ ਨੂੰ ਸੱਚ ਮੰਨਦੇ ਹੋਏ ਆਪਣੇ ਅਵਚੇਤਨ ਮਨ ਵਿਚ ਬੈਠਾ ਲੈਦਾ ਹੈ। ਅਜਿਹੀ ਸਿੱਖਿਆ ਲੈ ਕੇ ਵੱਡੇ ਹੋਣ ਵਾਲੇ ਬੱਚੇ ਭੀੜਾਂ ਦਾ ਰੂਪ ਧਾਰਨ ਕਰਕੇ ਘੱਟ-ਗਿਣਤੀਆਂ ਤੇ ਹਮਲੇ ਦੇ ਰੂਪ ਵਿਚ ਆਪਣੇ ਅਮਲ ਦਾ ਪ੍ਰਗਟਾਅ ਕਰਦੇ ਹਨ।