ਥਾਣਾ ਖਨੌਰੀ ਪੁਲਿਸ ਨੇ ਪੁਰਾਣੀ ਕਰੰਸੀ ਦੀ ਥਾਂ ਨਵੀਂ ਕਰੰਸੀ ਬਦਲਣ ਆਏ ਵਿਅਕਤੀਆਂ ਨੂੰ ਫਿਲਮੀ ਅੰਦਾਜ਼ ਵਿੱਚ ਲੁੱਟਣ ਦੀ ਯੋਜਨਾ ਦੇ ਮਾਮਲੇ ਵਿੱਚ ਆਬਕਾਰੀ ਯੂਨਿਟ ਸੰਗਰੂਰ ਵਿੱਚ ਤਾਇਨਾਤ ਇੱਕ ਥਾਣੇਦਾਰ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਥਾਣਾ ਖਨੌਰੀ ਦੇ ਦੋ ਹੌਲਦਾਰ ਵੀ ਸ਼ਾਮਿਲ ਹਨ। ਡੀ.ਐਸ.ਪੀ. ਮੂਨਕ ਅਜੇਪਾਲ ਸਿੰਘ ਨੇ ਦੱਸਿਆ ਕਿ ਐਸ.ਐਚ.ਓ. ਖਨੌਰੀ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਰਾਜਵੀਰ ਸਿੰਘ ਵਾਸੀ ਪਿੰਡ ਬੱਦੋਵਾਲ ਧਰਮਗੜ੍ਹ ਥਾਣਾ ਸਦਰ ਨਰਵਾਣਾ ਜ਼ਿਲ੍ਹਾ ਜੀਂਦ (ਹਰਿਆਣਾ), ਜੋ ਹਰਿਆਣਾ ਪੁਲਿਸ ਵਿੱਚ ਮੁਲਾਜ਼ਮ ਹੈ ਅਤੇ ਵਿਜੀਲੈਂਸ ਯੂਨਿਟ ਜੀਂਦ ਵਿੱਚ ਨੌਕਰੀ ਕਰਦਾ ਹੈ, ਇਓਨ ਗੱਡੀ ਨੰਬਰ ਐਚ.ਆਰ. 32 ਐਚ 5544 ਵਿੱਚ ਲੱਖਾਂ ਰੁਪਏ ਦੇ ਨਵੀਂ ਕਰੰਸੀ ਦੇ ਨੋਟ ਲੈ ਕੇ ਆ ਰਿਹਾ ਸੀ।
ਬੈਂਕਾਂ 'ਚ ਲੰਮੀਆਂ ਕਤਾਰਾਂ ਤੋਂ ਨਿਜਾਤ ਪਾਉਣ ਲਈ ਸਰਕਾਰ ਵੱਲੋਂ ਨਾ ਮਿਟਣ ਵਾਲੀ ਸਿਆਹੀ ਲਾਉਣ ਦੇ ਫ਼ੈਸਲੇ 'ਤੇ ਚੋਣ ਕਮਿਸ਼ਨ ਨੇ ਇਤਰਾਜ਼ ਪ੍ਰਗਟਾਇਆ ਹੈ। ਚੋਣ ਕਮਿਸ਼ਨ ਨੇ ਆਉਣ ਵਾਲੇ ਸਮੇਂ 'ਚ 5 ਰਾਜਾਂ ਦੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸਬੰਧ 'ਚ ਵਿੱਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਦੀ ਆਗਿਆ ਤੋਂ ਬਿਨਾਂ ਚੋਣਾਂ 'ਚ ਲੱਗਣ ਵਾਲੀ ਨਾ ਮਿਟਣ ਵਾਲੀ ਸਿਆਹੀ ਦੀ ਵਰਤੋਂ ਨਾ ਕਰਨ। ਚੋਣ ਕਮਿਸ਼ਨ ਨੇ ਸਰਕਾਰ ਨੂੰ ਇਸ ਸੰਬੰਧ 'ਚ ਕੋਈ ਹੋਰ ਵਿਕਲਪ ਤਲਾਸ਼ ਕਰਨ ਨੂੰ ਕਿਹਾ।