ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਲੇਖਕਾਂ, ਪ੍ਰਕਾਸ਼ਕਾਂ ਕੋਲੋਂ ਬਾਬਾ ਫਰੀਦ ਸਾਹਿਤ ਸਨਮਾਨ ਲਈ ਕਿਤਾਬਾਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੋਈ ਵੀ ਲੇਖਕ, ਪ੍ਰਕਾਸ਼ਕ ਜਾਂ ਪਾਠਕ ਵੀ ਲੇਖਕ ਦੀ ਸਹਿਮਤੀ ਦੇ ਨਾਲ 15 ਅਪ੍ਰੈਲ 2018 ਤੱਕ ਬਾਬਾ ਫਰੀਦ ਸਾਹਿਤ ਸਨਮਾਨ 2018 ਲਈ ਨਾਮਜ਼ਦਗੀਆਂ ਭੇਜ ਸਕਦਾ ਹੈ।
ਪੰਜਾਬ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਬਾਬਾ ਫਰੀਦ ਹੈਲਥ ਸਾਇੰਸ ਯੁਨੀਰਵਸਿਟੀ ਫਰੀਦਕੋਟ ਵਿੱਚ ਦਾਖਲੇ ਲਈ ਚੱਲ ਰਹੀ ਕੌਸਲਿੰਗ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਨੂੰ ਅੱਖੋ ਪਰੋਖੇ ਕਰਕੇ ਪੰਜਾਬ ਤੋਂ ਬਾਹਰਲੇ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਜਾ ਰਹੇ ਹਨ।ਪੰਜਾਬ ਤੋਂ ਬਾਹਰਲੇ ਪੰਜਾਬ ਵਿੱਚ ਡਮੀ ਦਾਖਲਾ ਲੈਕੇ ਪੰਜਾਬ ਦੇ ਮੂਲ ਵਸਨੀਕ ਵਿਦਿਆਰਥੀਆਂ ਦਾ ਹੱਕ ਮਾਰ ਰਹੇ ਹਨ ਅਤੇ ਇਸ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ ਨਿਗੂਣੇ ਆਧਾਰ ਬਣਾਕੇ ਉਨ੍ਹਾਂ ਨੂੰ ਦਾਖਲੇ ਦੇ ਰਹੇ ਹਨ।