ਅੱਜ ਅਸੀਂ ਤੁਹਾਡੇ ਨਾਲ ਸ਼ਹੀਦ ਬਾਬਾ ਬੋਤਾ ਸਿੰਘ ਜੀ ਅਤੇ ਸ਼ਹੀਦ ਬਾਬਾ ਗਰਜਾ ਸਿੰਘ ਜੀ ਦੀ ਸ਼ਹਾਦਤ ਦੀ ਸਾਖੀ ਸਾਂਝੀ ਕਰ ਰਹੇ ਹਾਂ। ਇਨਾਂ ਮਹਾਨ ਸੂਰਬੀਰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਉੱਤੇ ਸਾਡੇ ਵੱਲੋਂ ਇਹ ਨਿਮਾਣੀ ਜਿਹੀ ਸ਼ਰਧਾਂਜਲੀ ਹੈ।
ਅਠਾਰਵੀਂ ਸਦੀ ਦੌਰਾਨ ਜਦ ਗੁਰੂ ਖਾਲਸਾ ਪੰਥ ਸਮਕਾਲੀ ਹਕੂਮਤ ਨਾਲ ਜਦੋ-ਜਹਿਦ ਕਰਦਾ ਹੋਇਆ 'ਸਰਬੱਤ ਦੇ ਭਲੇ' ਦੇ ਪ੍ਰਥਾਏ ਹਲੇਮੀ ਰਾਜ ਕਾਇਮ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਸਿੱਖ ਜੰਗਲਾਂ, ਪਹਾੜਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਨਿਵਾਸ ਸਮਝਦਾ ਹੋਇਆ ਜੂਝ ਰਿਹਾ ਸੀ