ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ‘ਤੇ ਪੰਥ ਦੀ ਸ਼੍ਰੌਮਣੀ ਸੰਸਥਾ ਦੇ ਪ੍ਰਧਾਨ ਸਾਹਮਣੇ ਕੋਈ “ਸਿੱਖ ਅਰਦਾਸ” ਵਿਚ ਗੁਰੂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਸੇ ਬੰਦੇ ਨੂੰ ਵਡਿਆਉਣ ਲਈ ਵਰਤੇ ‘ਤੇ ਉਹ ਚੁੱਪ-ਚਾਪ ਬੈਠੇ ਸੁਣੀ ਜਾਣ !
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਖਿਲਾਫ ਪੁੱਜੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ ਸਪਸ਼ਟੀਕਰਨ ਦੇਣ ਲਈ 28 ਜਨਵਰੀ ਨੂੰ ਸੱਦਿਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਆਗੂਆਂ ਤੋਂ ਪੰਜਾਬ ਪੁਲਿਸ ਨੇ ਆਪਣੀਆਂ ਜਿਪਸੀਆਂ ਤੇ ਗੰਨਮੈਨ ਵਾਪਸ ਮੰਗਵਾ ਲਏ ਹਨ। ਪੰਜਾਬ ਪੁਲਿਸ ਦੀ ਇਹ ਸੁਰੱਖਿਆ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿਤ ਨੂੰ ਦਿੱਤੀ ਹੋਈ ਸੀ।
ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇ ਮਾਮਲੇ ਸਬੰਧੀ ਪੈੱਸ ਨਾਲ ਗੱਲ ਕਰਦਿਆਂ ਬਾਦਲ ਦਲ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਜੇਕਰ ਸੱਤਾ 'ਚ ਹੋਣ ਦੇ ਬਾਵਜੂਦ ਭਾਜਪਾ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀ ਤਾਂ ਭਵਿੱਖ 'ਚ ਇਨਸਾਫ਼ ਦੀ ਉਮੀਦ ਬਿਲਕੁਲ ਹੀ ਖ਼ਤਮ ਹੋ ਜਾਵੇਗੀ,ਕਿਉਂਕਿ ਉਸ ਤੋਂ ਬਾਅਦ ਦੀਆਂ ਦੂਜੀਆਂ ਸਰਕਾਰਾਂ ਸਾਨੂੰ ਇਹ ਉਲਾਂਭਾ ਦੇਣਗੀਆਂ ਕਿ ਜਦ ਤੁਹਾਡੀ ਆਪਣੀ ਭਾਈਵਾਲੀ ਸਰਕਾਰ (ਭਾਜਪਾ) ਹੀ ਇਨਸਾਫ਼ ਨਹੀਂ ਦਿਵਾ ਸਕੀ ਤਾਂ ਭਵਿੱਖ ਦੀਆਂ ਦੂਜੀਆਂ ਸਰਕਾਰਾਂ ਪਾਸੋਂ ਸਿੱਖ ਕਤਲੇਆਮ ਮਸਲੇ'ਚ ਇਨਸਾਫ਼ ਦੀਆਂ ਉਮੀਦਾਂ ਕਿਵੇਂ ਰੱਖ ਸਕਦੇ ਹੋ।