ਜੂਨ 1984 ਦੇ ਘੱਲੂਘਾਰੇ ਬਾਰੇ ਸਿੱਖ ਸਿਆਸਤ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਲਿਖਤਾਂ ਦੀ ਲੜੀ ਤਹਿਤ ਅੱਜ ਅਸੀਂ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਲਿਖਤ ‘ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ’ ਸਾਂਝੀ ਕਰਨ ਜਾ ਰਹੇ ਹਾਂ। ਇਹ ਲੇਖ ਦਰਬਾਰ ਸਾਹਿਬ ਉੱਤੇ ਭਾਰਤੀ ਫੋਜ ਵੱਲੋਂ ਕੀਤੇ ਗਏ ਹਮਲੇ ਤੋਂ ਕੁਝ ਸਮਾਂ ਬਾਅਦ ਲਿਿਖਆ ਗਿਆ ਸੀ।
ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ। ਜੂਨ 1984 ਦਾ ਮਹੀਨਾ ਸਿੱਖ ਪੰਥ ਲਈ ਇਕ ਵੱਡੀ ਤਬਦੀਲੀ ਦਾ ਬਾਇਜ਼ ਆਖਿਆ ਜਾ ਸਕਦਾ ਹੈ। ਇਨ੍ਹਾਂ ਦਿਨਾਂ ਵਿਚ ਸਿੱਖ ਪੰਥ ਦੇ ਹਿਰਦੇ ਉੱਤੇ ਬਹੁਤ ਡੂੰਘੇ ਜ਼ਖਮ ਲਗਾਏ ਗਏ।
ਫੌਜਾਂ ਕੌਣ ਦੇੇਸ ਤੋਂ ਆਈਆਂ? ਕਿਹੜੇ ਦੇਸ ਤੋਂ ਕਹਿਰ ਲਿਆਈਆਂ, ਕਿੱਥੋਂ ਜ਼ਹਿਰ ਲਿਆਈਆਂ ਕਿਸ ਫਨੀਅਰ ਦੀ ਫੂਕ ਕਿ ਜਿਸ ਨੇ ਪੱਕੀਆਂ ਕੰਧਾਂ ਢਾਹੀਆਂ ਸੱਚ ਸਰੋਵਰ ਡੱਸਿਆ ਅੱਗਾਂ ਪੱਥਰਾਂ ਵਿੱਚ ਲਾਈਆਂ ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ ਫੌਜਾਂ ਕੌਣ ਦੇਸ ਤੋਂ ਆਈਆਂ?
ਕਿਸੇ ਵੀ ਇਨਕਲਾਬੀ ਕੌਮ ਵਾਂਗ ਸਿੱਖ ਕੌਮ ਦਾ ਵੀ ਰਾਤਾਂ ਨਾਲ ਡੂੰਘਾ ਰਿਸ਼ਤਾ ਹੈ। ਕਾਲੀਆਂ ਸਿਆਹ ਹਨੇ੍ਹਰੀਆਂ ਰਾਤਾਂ ਵਿਚ ਹੀ ਇਸ ਕੌਮ ਦੀਆਂ ਹੋਣੀਆਂ ਦੇ ਫੈਸਲੇ ਹੁੰਦੇ ਰਹੇ ਹਨ ਅਤੇ ਕਾਲੀਆਂ ਰਾਤਾਂ ਦੀ ਪੀੜ ਦੇ ਅਹਿਸਾਸ ਤੋਂ ਬਾਅਦ ਹੀ ਕੌਮ ਦਾ ਸੂਰਜ ਫਿਰ ਵਕਤ ਦੇ ਅੰਬਰਾਂ ਉੱਤੇ ਸੱਚ ਦਾ ਪਰਚਮ ਬਣਕੇ ਝੁੱਲਦਾ ਰਿਹਾ ਹੈ।
ਦਰਬਾਰ ਸਾਹਿਬ ਵਿਚ ਫੌਜੀ ਕਾਰਵਾਈ ਨਾਲ ਬਹੁਤ ਸਾਰੇ ਦਿਲ ਜ਼ਖਮੀ ਹੋਏ, ਵਲੂੰਧਰੇ ਗਏ। ਮੈਂ ਵੀ ਦੂਜੇ ਲੋਕਾਂ ਵਾਂਗ ਆਪਣੇ ਦਿਲ ’ਤੇ ਜ਼ਖਮ ਮਹਿਸੂਸ ਕੀਤਾ ਪਰ ਮੈਨੂੰ ਪੀੜ ਰਤਾ ਕੁ ਵਧੇਰੇ ਹੋਈ।
ਸਿੱਖ ਪੰਥ ਦੇ ਭਵਿੱਖ ਨੂੰ ਤਹਿ ਕਰਦਿਆਂ ਜੂਨ 84 ਘੱਲ਼ੂਘਾਰਾ ਇਕ ਅਹਿਮ ਕੇਂਦਰੀ ਬਿੰਦੂ ਹੈ। ਇਸਦੀ ਗੱਲ ਕੀਤੇ ਤੋਂ ਬਿਨਾਂ ਪੰਥ ਦਾ ਭਵਿੱਖ ਤਹਿ ਕਰਨ ਦੀਆਂ ਸੋਚਣ ਵਾਲੇ ਪੰਥ ਦੋਖੀ ਹਨ। ਇਹੀ ਇਕ ਅਜਿਹਾ ਨੁਕਤਾ ਹੈ ਜਿਸ ਉੱਤੇ ਇਕ ਮਤ ਹੋਕੇ ਅਸੀਂ ਆਪਣੇ ਅਗਲੇਰੇ ਰਾਹ ਤਹਿ ਕਰ ਸਕਦੇ ਹਾਂ। ਜੂਨ 84 ਘੱਲੂਘਾਰਾ ਜਿੱਥੇ ਸਾਨੂੰ ਭਾਰਤੀ ਕਹਾਉਂਣ ਤੋਂ ਸ਼ਰਮ ਮਹਿਸੂਸ ਕਰਵਾਉਂਦਾ ਹੈ ਉੱਥੇ ਦੁਨੀਆਂ ਦੇ ਨਕਸ਼ੇ ਉੱਤੇ ਪੰਥ ਦੀ ਸਿਆਸੀ ਹੋਂਦ-ਹਸਤੀ ਕਾਇਮ ਕਰਨ ਲਈ ਵੀ ਪਰੇਰਦਾ ਹੈ।
ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਅਕਸਰ ਜਾਂਦੇ ਰਹਿੰਦੇ। ਕਦੀ ਇਕੱਲਿਆਂ, ਕਦੀ ਦੋਸਤਾਂ ਸਮੇਤ, ਕਦੀ ਬੱਚਿਆਂ ਨਾਲ, ਤਕਰੀਬਨ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਔਸਤਨ ਚੱਕਰ ਲੱਗ ਹੀ ਜਾਂਦਾ।
ਸੰਨ 1984 ਈ. ਵਿੱਚ ਕੀਤਾ ਗਿਆ ਬਲਿਊ ਸਟਾਰ ਸਾਕਾ ਸਿੱਖਾਂ ਵਿੱਚ ਤੀਜੇ ਵੱਡੇ ਘੱਲੂਘਾਰੇ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਰਹੇਗਾ। ਹਰਿਮੰਦਰ ਸਾਹਿਬ ਵਿੱਚ ਫੌਜ ਦਾ ਇਹ ਦਾਖਲਾ ਦੋ ਸੌ ਬਾਈ ਸਾਲ ਬਾਅਦ ਹੋਇਆ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਜਿਨ੍ਹਾਂ ਬਾਰੇ ਮੁਕੰਮਲ ਵੇਰਵਾ ਸ਼ਾਇਦ ਕਦੇ ਵੀ ਪ੍ਰਾਪਤ ਨਾ ਹੋ ਸਕੇ।
ਸਾਰੀ ਦੁਨੀਆਂ ਵਿੱਚ ਯਹੂਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਕੌਮ ਅਜਿਹੀ ਹੋਵੇ ਜਿਸ ਨੇ ਐਨੇ ਘੱਲੂਘਾਰੇ ਹੰਢਾਏ ਹੋਣ ਜਿੰਨੇ ਕਿ ਸਿੱਖਾਂ ਨੇ ਸੰਨ 1984 ਈ. ਵਿਚ ਬਲੂ ਸਟਾਰ ਨਾਂ ਹੇਠ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਸਮੇਤ ਦਰਜਨਾਂ ਹੋਰ ਸਿੱਖ ਧਾਰਮਿਕ ਅਸਥਾਨਾਂ ਉੱਤੇ ਭਾਰਤੀ ਫੌਜ ਦੁਆਰਾ ਕੀਤਾ ਗਿਆ ਹਮਲਾ ਸਿੱਖਾਂ ਲਈ ਵੀਹਵੀਂ ਸਦੀ ਦਾ ਵੱਡਾ ਘੱਲੂਘਾਰਾ ਕਿਹਾ ਜਾ ਸਕਦਾ ਹੈ। ਨਿਰਸੰਦੇਹ ਇਸ ਹਮਲੇ ਨਾਲ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ, ਪ੍ਰੰਤੂ ਸਿੱਖਾਂ ਦੀ ਆਪਣੀ ਲੀਡਰਸ਼ਿਪ ਨੇ ਵੀ ਇਸ ਘੱਲੂਘਾਰੇ ਕਾਰਨ ਹੋਏ ਜਾਨੀ, ਮਾਲੀ, ਮਾਨਸਿਕ ਅਤੇ ਸਮਾਜਿਕ ਨੁਕਸਾਨ ਦਾ ਲੋੜੀਂਦਾ ਵਿਸਤ੍ਰਿਤ ਲੇਖਾ-ਜੋਖਾ ਤਿਆਰ ਨਹੀਂ ਕੀਤਾ। ਅਜਿਹਾ ਕਿਉਂ ਨਹੀਂ ਕੀਤਾ ਗਿਆ ਇਹ ਇਕ ਅਲੱਗ ਖੋਜ ਦਾ ਵਿਸ਼ਾ ਹੈ। ਪ੍ਰੰਤੂ ਇਕ ਗੱਲ ਸਪੱਸ਼ਟ ਹੈ ਕਿ ਬਹੁਤੇ ਸਿੱਖ ਲੀਡਰਾਂ ਅਤੇ ਸਿੱਖ ਵਿਦਵਾਨਾਂ ਦੀ ਇਨ੍ਹਾਂ ਨੁਕਸਾਨਾਂ ਦੇ ਵੇਰਵੇ ਤਿਆਰ ਕਰਨ ਬਾਰੇ ਧਾਰੀ ਚੁੱਪ ਨੂੰ ਆਉਣ ਵਾਲੀਆਂ ਪੁਸ਼ਤਾਂ ਕਦੇ ਮੁਆਫ ਨਹੀਂ ਕਰਨਗੀਆਂ।
ਜੂਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਵੱਜੋਂ ਸਥਾਪਤ ਹੋ ਚੁੱਕਾ ਹੈ ਅਤੇ ...
« Previous Page