ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਮ.ਐਮ.ਐਸ. ਬੇਦੀ ਵਲੋਂ ਆਸ਼ੂਤੋਸ਼ ਦੇ ਪੁੱਤਰ ਦਲੀਪ ਕੁਮਾਰ ਝਾਅ ਅਤੇ ਸਾਬਕਾ ਡਰਾਈਵਰ ਪੂਰਨ ਸਿੰਘ ਵਲੋਂ ਦਾਇਰ ਕੀਤੀਆਂ ਦੋ ਵੱਖ-ਵੱਖ ਪਟੀਸ਼ਨਾਂ ‘ਤੇ ਅੱਜ ਬਾਅਦ ਦੁਪਹਿਰ ਇਹ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਅੰਤਿਮ ਸੰਸਕਾਰ 15 ਦਿਨਾਂ ਦੇ ਅੰਦਰ-ਅੰਦਰ 15 ਦਸੰਬਰ ਤੱਕ ਕਰਵਾਉਣ ਦੇ ਆਦੇਸ਼ ਜਾਰੀ ਕਰਦਿਆਂ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਲਾਈ ਗਈ ਹੈ।
ਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੇਸ ਦੀ ਪਿਛਲੀ ਸੁਣਵਾਈ 'ਤੇ ਦਲੀਪ ਕੁਮਾਰ ਝਾਅ ਕੋਲੋਂ ਉਸ ਦੇ ਆਸ਼ੂਤੋਸ਼ ਦਾ ਪੁੱਤਰ ਹੋਣ ਬਾਰੇ ਦਾਅਵੇ ਦੀ ਪੁਖਤਗੀ ਕਰਦਿਆ ਸਬੂਤ ਮੰਗੇ ਜਾਣ ਦੇ ਜੁਆਬ ਵਿਚ ਵੀ ਅੱਜ ਦਲੀਪ ਵੱਲੋਂ ਭੇਜਿਆ ਗਿਆ ਉਸ ਦਾ 'ਡੀ ਹਾਈ ਸਕੂਲ' ਲਖਨੌਰ ਬਿਹਾਰ ਦਾ ਬਿਹਾਰ ਵਿਦਿਆਲਾ ਪ੍ਰੀਕਸ਼ਾ ਸਮਿਤੀ ਵੱਲੋਂ 1988 'ਚ ਜਾਰੀ ਕੀਤਾ ਗਿਆ ਵਿੱਦਿਆ ਪੱਤਰ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਉਸ ਦੇ ਪਿਤਾ ਦਾ ਨਾਂਅ ਮਹੇਸ਼ ਕੁਮਾਰ ਝਾਅ ਅਤੇ ਜਨਮ ਮਿਤੀ 8 ਜੁਲਾਈ, 1972 ਹੋਣ ਦਾ ਵੇਰਵਾ ਸ਼ਾਮਿਲ ਹੈ।
ਪਿਛਲੇ ਕਈ ਮਹੀਨਿਆਂ ਤੋਂ ਮਰ ਚੁੱਕੇ ਡੇਰਾ ਦਿਵਿਆ ਜਿਓਤੀ ਜਾਗਿ੍ਤੀ ਸੰਸਥਾਨਨੂਰ ਮਹਿਲ ਦੇ ਮੁਖੀ ਆਸ਼ੂਤੋਸ਼ ਉਰਫ਼ ਮਹੇਸ਼ ਕੁਮਾਰ ਝਾਅ ਦੀ ਲਾਸ਼ ਦੀ ਮੰਗ ਕਰਕੇ ਉਸਦੇ ਪੱਤਰ ਹੋਣ ਦਾ ਦਾਅਵਾ ਕਟਨ ਵਾਲੇ ਦਲੀਪ ਵੱਲੋਂ ਪਾਈ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ।
ਪਿਛਲੇ ਕਈ ਮਹੀਨਿਆਂ ਤੋਂ ਨੂਰ ਮਹਿਲ ਦੇ ਆਸ਼ੂਤੋਸ਼ ਦੀ ਮੌਤ ਦਾ ਡਰਾਮੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰੇ ਨੂੰ ਪੂਛਿਆ ਕਿ ਕਲੀ।ਨੀਕਲੀ ਮੌਤ ਅਤੇ ਸਮਾਧੀ ਵਿੱਚ ਕੀ ਫਰਕ ਹੈ।
ਜਲੰਧਰ, (18 ਮਈ 2014):- ਨੂਰ ਮਹਿਲ ਦੇ ਵਿਵਾਦਤ ਅਤੇ ਚਰਚਿੱਤ ਡੇਰੇ ਦਿਵਯ ਜਯੋਤੀ ਜਾਗਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਮੌਤ ਦੇ ਰਹੱਸ ਦੇ ਬਰਕਰਾਰ ਰਹਿੰਦਿਆਂ ਆਸ਼ੂਤੋਸ਼ ਦੇ ਪੁੱਤਰ ਦਲੀਪ ਝਾਅ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨੂਰਮਹਿਲ ਦੇ ਡੇਰੇ ਤੋਂ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਲੈ ਕੇ ਦਿੱਤੀ ਜਾਵੇ ਅਤੇ ਡੇਰੇ ਅੰਦਰ ਚੱਲ ਰਹੇ ਪਾਖੰਡ ਨੂੰ ਬੇਪਰਦਾ ਕੀਤਾ ਜਾਵੇ। ਉਹ ਅੱਜ ਇੱਥੇ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਕਿਸੇ ਗ਼ੈਰ ਕੁਦਰਤੀ ਵਰਤਾਰੇ ਨਾਲ ਹੋਈ ਹੈ ਤੇ ਇਸੇ ਲਈ ਸੱਚ ਨੂੰ ਲੁਕਾਉਣ ਲਈ ਸਮਾਧੀ ਵਿੱਚ ਜਾਣ ਦਾ ਪਾਖੰਡ ਰਚਿਆ ਗਿਆ ਹੈ।
ਲੁਧਿਆਣਾ (25 ਅਪ੍ਰੈਲ, 2011): ਵੱਖ-ਵੱਖ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਦਿੱਲੀ ਦੀ ਅਗਵਾਈ ਹੇਠ ਅਕਾਲੀ ਦਲ ਲੌਂਗੋਵਾਲ,ਅਕਾਲੀ ਦਲ ਪੰਚ ਪ੍ਰਧਾਨੀ, ਹਿੰਦੂ ਸਿਖ ਏਕਤਾ ਮੰਚ, ਸੁਖਮਨੀ ਸਾਹਿਬ ਸੇਵਾ ਸੋਸਾਇਟੀ,ਸਿਖ ਫੈਡਰੇਸ਼ਨ,ਯੂਥ ਮੁਸਲਿਮ ਵਿੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ,ਅੰਬੇਦਕਰ ਸੈਨਾ,ਵਰਲਡ ਹਿਊਮਨ ਰਾਈਟਸ ਪ੍ਰੋਟਕਸ਼ਨ ਕੌਂਸਲ ਸ਼ਾਮਿਲ ਹਨ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦਿਤੇ ਮੰਗ ਪੱਤਰ ਵਿੱਚ ਖਦਸ਼ਾ ਜਾਹਰ ਕੀਤਾ ਕਿ ਦਿਵਿਆ ਜਯੋਤੀ ਜਾਗਰਿਤੀ...
« Previous Page