ਪੰਜਾਬ ਸਰਕਾਰ ਨੇ ਸੋਮਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸਪੱਸ਼ਟ ਕੀਤਾ ਕਿ ਜੇ ਆਸ਼ੂਤੋਸ਼ ਨੂਰਮਹਿਲ ਵਾਲੇ ਦੀ ਲਾਸ਼ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।
ਨੂਰਮਹਿਲੀਏ ਸਾਧ ਆਸ਼ੂਤੋਸ਼ ਨੂੰ ਡਾਕਟਰਾਂ ਵੱਲੋਂ ਮਰਿਆ ਕਰਾਰ ਦਿੱਤੇ ਨੂੰ ਅੱਜ ਪੂਰੇ ਦੋ ਸਾਲ ਹੋ ਗਏ ਹਨ। ਹਾਈ ਕੋਰਟ ਦੇ ਇਕਹਰੇ ਬੈਂਚ ਵਲੋਂ ਵੀ ਅੰਤਮ-ਸਸਕਾਰ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰ ਡੇਰੇ ਵਾਲੇ ਸਾਧ ਦਾ ਅੰਤਮ ਸਸਕਾਰ ਕਰਨ ਤੋਂ ਇਨਕਾਰੀ ਹਨ।
ਪਿੱਛਲੇ ਕਈ ਮਹੀਨਿਆਂ ਤੋਂ ਮਿਰਤਕ ਨੁਰਮਹਿਲੀਏ ਸਾਧ ਆਸ਼ੁਤੋਸ਼ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਦੇ ਹੁਕਮਾਂ 'ਤੇ ਅਮਲ ਕਰਨ ਦੀ ਕਾਰਵਾਈ ਅੱਜ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟਾਲ ਦਿੱਤੀ ਹੈ।
ਡੇਰਾ ਨੂਰ ਮਹਿਲ ਦੇ ਮ੍ਰਿਤਕ ਸਾਧ ਆਸ਼ਤੋਸ਼ ਦੇ ਸਸਕਾਰ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਦੇ ਇਕਹਿਰੇ ਬੈਂਚ ਵੱਲੋ ਦਿੱਤੇ ਹੁਕਮਾਂ ‘ਤੇ ਹਾਈਕੋਰਟ ਦੇ ਦੁਹਰੇ ਬੈਂਚ ਨੇ 9 ਫਰਵਰੀ ਤੱਕ ਰੋਕ ਲਾ ਦਿੱਤੀ ਹੈ।ਇਸ ਫੈਸਲਾ ਆਸ਼ੁਤੋਸ਼ ਦੇ ਪੁੱਤਰ ਦਲੀਪ ਝਾਅ, ਦੇਰਾ ਨੂਰ ਮਹਿਲ ਅਤੇਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਦਿੱਤਾ ਗਿਆ।
ਪਿੱਛਲੇ ਲੱਗਭਗ ਦਸ ਮਹੀਨਿਆਂ ਤੋਂ ਮਰ ਚੁੱਕੇ ਫਰੀਜ਼ਰ ਵਿੱਚ ਲਾਏ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਸਸਕਾਰ ਕਰਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੌਂਜਾਰੀ ਹੁਕਮਾਂ ‘ਤੇ ਰੋਕ ਲਾਉਣ ਹਿੱਤ ਡੇਰਾ ਨੁਰਮਹਿਲ ਅਤੇ ਆਸ਼ੁਤੋਸ਼ ਦਾ ਪੁੱਤਰ ਸੋਮਵਾਰ ਤੱਕ ਸਟੇਟਸ-ਕੋ (ਸਥਿਤੀ ਜਿਉਂ ਦੀ ਤਿਉਂ) ਵਜੋਂ ਕੋਈ ਰਾਹਤ ਹਾਸਲ ਕਰਨ ਵਿਚ ਅਸਫਲ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਨੂਰਮਹਿਲ ਡੇਰੇ ਵਿਚ 600 ਤੋਂ ਵੱਧ ਮੁੰਡਿਆਂ ਨੂੰ ਤਿੰਨ ਸਾਬਕਾ ਡੀ. ਐਸ. ਪੀ. ਹਥਿਆਰਾਂ ਦੀ ਸਪਲਾਈ ਦੇਣ ਵਿਚ ਰੁੱਝੇ ਹੋਏ ਹਨ। ਸਿਖਲਾਈ ਪ੍ਰਾਪਤ ਕਰਨ ਵਾਲਿਆਂ ’ਚ ਬਹੁਗਿਣਤੀ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨਾਂ ਦੀ ਜਿਸ ਤੋਂ ਜਾਪਦਾ ਹੈ ਕਿ ਡੇਰਾ ਪੰਜਾਬ ਵਿਚ ਇਕ ਖਤਰਨਾਕ ਸਾਜ਼ਿਸ਼ ਨਾਲ ਦਲਿਤ ਭਾਈਚਾਰੇ ਦੀ ਵਰਤੋਂ ਕਰਕੇ ਪੰਜਾਬ ਵਿਚ ਜਾਤ ਪਾਤ ਦੀ ਅੱਗ ਨੂੰ ਭੜਕਾਉਣਾ ਚਾਹੁੰਦਾ ਹੈ।
ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਨੂਰਮਹਿਲ ਦੇ ਪ੍ਰਬੰਧਕਾਂ ਵੱਲੋਂ ਜਸਟਿਸ ਬੇਦੀ ਵਾਲਾ ਫ਼ੈਸਲਾ ਨਾਮਨਜ਼ੂਰ ਕਰਦਿਆਂ ਸੰਵਿਧਾਨਿਕ ਅਖ਼ਤਿਆਰਾਂ ਤਹਿਤ 30 ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੀ ਦੂਹਰੇ ਬੈਂਚ ਕੋਲ ਚੁਣੌਤੀ ਦੇਣ ਦੀ ਪਟੀਸਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਡੇਰਾ ਪ੍ਰਬੰਧਕਾਂ ਦੀ ਆਸ਼ੂਤੋਸ਼ ਦੇ ਅੰਤਿਮ ਸਸਕਾਰ ‘ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਨਿਸ਼ਚਿਤ ਕੀਤੀ ਹੈ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੂਖਬੀਰ ਬਾਦਲ ਨੂੰ ਆਸ਼ੂਤੋਸ਼ ਦੇ ਅੰਤਮ ਸਸਕਾਰ ਦੇ ਸਬੰਧ ਚ ਹਾਈਕੋਰਟ ਦੇ ਹੁਕਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਅਨੁਸਾਰ ਕੰਮ ਕਰੇਗੀ ਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਇਜਾਜਤ ਨਹੀਂ ਹੋਵੇਗੀ।
ਪਿੱਛਲੇ 10 ਮਹੀਨਿਆਂ ਤੋਂ ਫਰੀਜ਼ਰ ਵਿੱਚ ਲੱਗੇ ਹੋਏ ਮ੍ਰਿਤਕ ਸਾਧ ਨੂਰ ਮਹਿਲੀਏ ਆਸ਼ੂਤੋਸ਼ ਦੇ ਅੰਤਿਮ ਸਸਕਾਰ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਨੂਰਮਹਿਲ ਡੇਰੇ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਹੁਕਮਾਂ ‘ਤੇ ਰੋਕ ਲਉਣ ਲਈ ਅੱਜ ਹਾਓਕਿੋਰਟ ਵਿੱਚ ਅਰਜ਼ੀ ਦਾਇਰ ਕਰ ਦਿੱਤੀ ਹੈ।ਪੰਜਾਬ-ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂਮ ਹੁਕਮ ਦਿੱਤੇ ਸਨ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਨੂਰਮਹਿਲੀਏ ਸਾਧ ਆਸ਼ੂਤੋਸ਼ ਦਾ ਸਰਕਾਰੀ ਨਿਗਰਾਨੀ ਹੇਠ ਸਸਕਾਰ ਕਰੇ।
ਵਿਵਾਦਤ ਡੇਰਾ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਜਿਸ ਦੀ ਲਾਸ਼ ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਫਰੀਜਰ ਵਿੱਚ ਰੱਖਿਆ ਹੋਇਆ ਹੈ, ਦਾ ਅੰਤਿਮ ਸਸਕਾਰ 15 ਦਿਨਾਂ ਦੇ ਅੰਦਰ ਅੰਦਰ ਕਰਨ ਦੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਇਸ ਸਬੰਧੀ ਅੱਜ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਮੇਧ ਸੈਣੀ ਨੇ ਅੱਜ ਚੰਡੀਗੜ੍ਹ ਵਿਚ ਆਪਣੀ ਰਿਹਾਇਸ਼ 'ਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਪ੍ਰਤੀਨਿਧੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ।
Next Page »