ਪਿਛਲੇ ਕੁਝ ਸਮੇਂ ਤੋਂ ਥੋੜ੍ਹੇ ਥੋੜ੍ਹੇ ਵਕਫੇ ਦੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਲਗਾਤਾਰ ਚਰਚਾ ਚੱਲਣ ਲੱਗ ਪਈ ਹੈ। ਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਵਿਵਾਦਤ ਮੁੱਦੇ ਉਭਾਰੇ ਜਾਂਦੇ ਹਨ, ਕਦੀ ਗੁਰ ਇਤਿਹਾਸ ਉੱਤੇ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਕਦੀ ਸਿੱਖ ਇਤਿਹਾਸ ਵਿਚਲੀਆਂ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿੰਨ੍ਹਾਂ ਉੱਤੇ ਸਾਰੇ ਸਿੱਖ ਇਕਮੱਤ ਨਹੀਂ ਹਨ, ਕਦੀ ਖਾੜਕੂ ਸੰਘਰਸ਼ ਦੇ ਫੈਸਲਿਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ
ਜੂਨ '84 ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਬਠਿੰਡਾ ਵਿਖੇ ਯਾਦਗਾਰੀ ਸਮਾਗਮ ਕਰਵਾਇਆ ਗਿਆ।
ਡਰ ਸਾਰੀ ਉਮਰ ਬੰਦੇ ਦੇ ਨਾਲ ਨਾਲ ਤੁਰਦਾ ਹੈ। ਕਿਸੇ ਨੂੰ ਘਰ ਪਰਿਵਾਰ ਦਾ ਡਰ, ਕਿਸੇ ਨੂੰ ਹੋਰ ਪੂੰਜੀ ਖੁੱਸ ਜਾਣ ਦਾ ਡਰ, ਆਪਣੇ ਕੀਤੇ ...
ਇੰਡੀਆ ਦਾ ਮੌਜੂਦਾ ਪ੍ਰਬੰਧਕੀ ਢਾਂਚਾ ਪੱਖਪਾਤੀ ਹੈ, ਬਿੱਪਰ ਪੱਖੀ ਹੈ, ਅਮੀਰ ਪੱਖੀ ਹੈ ਅਤੇ ਪੂੰਜੀਵਾਦੀ ਪੱਖੀ ਹੈ, ਇਹ ਗੱਲ ਭਾਵੇਂ ਅੱਜ ਦੀ ਹੀ ਨਹੀਂ ਕਹੀ ਜਾ ਰਹੀ ਸਗੋਂ ਸਮੇਂ ਸਮੇਂ ਉੱਤੇ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਬੰਦਿਆਂ ਰਾਹੀਂ ਵੱਖ ਵੱਖ ਰੂਪਾਂ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਆਈ ਹੈ। ਪੱਖਪਾਤੀ ਢਾਂਚਾ ਹੋਣ ਕਰਕੇ ਇੱਥੇ ਸਾਰਿਆਂ ਲਈ ਇਕੋ ਜਿਹਾ ਵਰਤਾਰਾ ਨਹੀਂ ਹੈ। ਇਸ ਪ੍ਰਬੰਧ ਵਿੱਚ ਕਿਸੇ ਇਕ ਦਾ ਨਿੱਜੀ ਰੂਪ ਵਿੱਚ ਇਮਾਨਦਾਰ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਅਤੇ ਨਾ ਹੀ ਹੁਣ ਇੱਥੇ ਸਿਰਫ ਸੱਤਾ ਤਬਦੀਲੀ ਦੀ ਹੀ ਗੱਲ ਰਹੀ ਹੈ।
ਜਦੋਂ ਵੀ ਕੋਈ ਪੁਲਸ ਮੁਕਾਬਲੇ ਦੀ ਖਬਰ ਆਉਂਦੀ ਹੈ ਤਾਂ ਉਸਦੀ ਚਰਚਾ ਅਤੇ ਵਿਰੋਧ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਕੋਈ ਮਾਮਲਾ ਜਿਆਦਾ ਸਮਾਂ ਚਰਚਾ ਵਿੱਚ ਰਹਿੰਦਾ ਕੋਈ ਥੋੜਾ, ਕਿਸੇ ਦਾ ਜਿਆਦਾ ਵਿਰੋਧ ਹੁੰਦਾ ਕਿਸੇ ਦਾ ਥੋੜਾ। ਇੰਡੀਆ ਵਿੱਚ ਪੁਲਸ ਮੁਕਬਲਿਆਂ ਦਾ ਸ਼ੱਕੀ ਲੱਗਣਾ ਵੱਧਦਾ ਹੀ ਜਾ ਰਿਹਾ ਹੈ ਭਾਵੇਂ ਇਹ ਹੁਣੇ ਹੀ ਨਹੀਂ ਹੋਇਆ, 1997 ਵਿੱਚ ਐਨ.ਐਚ.ਆਰ.ਸੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਲਿਖਿਆ ਸੀ ਕਿ ਲੋਕਾਂ ਅਤੇ ਸੰਸਥਾਵਾਂ ਵੱਲੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਕਿ ਝੂਠੇ ਪੁਲਸ ਮੁਕਾਬਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,
ਆਪਸੀ ਵੱਖਰੇਵਿਆਂ ਦੇ ਹੁੰਦਿਆਂ ਵੀ ਸਾਂਝੇ ਦੁਸ਼ਮਣ ਖਿਲਾਫ ਇਕੱਠੇ ਹੋ ਕੇ ਲੜਨਾ ਸਿਆਣਪ ਹੁੰਦੀ ਹੈ। ਲੜਾਈ ਦੌਰਾਨ ਅਕਸਰ ਇਹ ਨੀਤੀ ਵਰਤ ਲਈ ਜਾਂਦੀ ਹੈ। ਇਸ ਤੋਂ ਇਲਾਵਾ ਸੰਘਰਸ਼ ਵਿੱਚ ਕਈ ਵਾਰ ਕੁਝ ਅਜਿਹੇ ਬੰਦੇ ਵੀ ਨਾਲ ਤੋਰਨੇ ਪੈਂਦੇ ਹਨ ਜਿਹਨਾਂ ਦਾ ਪਤਾ ਹੁੰਦਾ ਕਿ ਇਹ ਧੁਰ ਤੱਕ ਜਾਣ ਦੇ ਸਮਰੱਥ ਨਹੀਂ, ਕਿਸੇ ਵਕਤ ਵੀ ਧੋਖਾ ਦੇ ਸਕਦੇ ਹਨ,
ਨਵੇਂ ਬਣੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਤਕਰੀਬਨ ਹਰ ਵਰਗ ਦਾ ਜ਼ਬਰਦਸਤ ਸਹਿਯੋਗ ਪ੍ਰਾਪਤ ਹੋਇਆ ਹੈ। ਜਦੋਂ ਸੰਘਰਸ਼ ਪੰਜਾਬ ਵਿੱਚ ਹੀ ਸੀ ਓਦੋਂ ਤੋਂ ਹੀ ਵੱਖ ਵੱਖ ਵਰਗਾਂ ਦੁਆਰਾ ਹਰ ਸੰਭਵ ਤਰੀਕੇ ਰਾਹੀਂ ਸੰਘਰਸ਼ ਵਿੱਚ ਯੋਗਦਾਨ ਪਾਇਆ ਗਿਆ।
ਸੱਚ ਅਤੇ ਝੂਠ ਦੀ ਟੱਕਰ ਹਮੇਸ਼ਾ ਹੀ ਰਹਿਣੀ ਹੈ, ਇਤਿਹਾਸ ਵਿੱਚ ਇਸਦੀਆਂ ਬੇਅੰਤ ਗਵਾਹੀਆਂ ਹਨ, ਵਰਤਮਾਨ ਵਿੱਚ ਇਹ ਵੱਖੋ ਵੱਖਰੇ ਰੂਪਾਂ ਵਿੱਚ ਮੌਜੂਦ ਹੈ ਅਤੇ ਭਵਿੱਖ ਵਿੱਚ ਵੀ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਸੋ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਇਹ ਲਿਖਤ ਇਤਿਹਾਸ ਦੇ ਕੁਝ ਅਹਿਮ ਸੁਨੇਹੇ ਜੋ ਸੱਤਵੇਂ ਨਾਨਕ ਦੇ ਸਮੇਂ (ਤਕਰੀਬਨ 400 ਸਾਲ ਪਹਿਲਾਂ) ਸਾਨੂੰ ਮਿਲਦੇ ਹਨ ਨੂੰ ਤਾਜ਼ਾ ਕਰਨ ਦਾ ਇਕ ਯਤਨ ਹੈ।
ਪਹਿਲੇ ਗੁਰੂ ਨਾਨਕ ਜੀ ਤੋਂ ਦਸਵੇਂ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਮਨੁੱਖ ਨੂੰ ਜੋ ਵਿਰਾਸਤ ਮਿਲ ਰਹੀ ਹੈ, ਜੋ ਆਤਮਿਕ ਸੇਧ ਮਿਲ ਰਹੀ ਹੈ ਉਹ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੀ ਹੈ। ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰਦਾ ਹੈ ਤਾਂ ਉਹਦਾ ਮੂੰਹ ਆਪਣੀ ਵਿਰਾਸਤ ਵੱਲ ਨੂੰ ਹੋ ਜਾਂਦਾ ਹੈ।
« Previous Page — Next Page »