ਸੰਨ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ 'ਤੇ ਮਹੰਤ ਗੁਰਦਿਆਲ ਸਿੰਘ ਦਾ ਕਬਜਾ ਸੀ ਜੋ ਮਹੰਤ ਲਹਿਣਾ ਸਿੰਘ ਦਾ ਪੁੱਤਰ ਸੀ। ਮਹੰਤ ਲਹਿਣਾ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਸੀ ਪਰ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ।
ਸਿੱਖ ਲਈ ਗੁਰੂ ਤੋਂ ਪਰੇ ਕੁਝ ਨਹੀਂ, ਗੁਰੂ ਦੇ ਰਾਹ ਉੱਤੇ ਸਿੱਖ ਸਭ ਹਿਸਾਬ ਕਿਤਾਬ ਪਿੱਛੇ ਛੱਡ ਕੇ ਤੁਰਦਾ ਹੈ। ਗੁਰੂ ਦੇ ਅਦਬ ਲਈ ਗੁਰੂ ਦੇ ਸਿੱਖ ਆਪਾ ਕੁਰਬਾਨ ਕਰਦੇ ਆਏ ਹਨ, ਕਰ ਰਹੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ। ਸੱਚ ਅਤੇ ਝੂਠ ਦੀ ਇਹ ਟੱਕਰ ਨਾ ਕਦੀ ਮੁੱਕੀ ਹੈ ਅਤੇ ਨਾ ਹੀ ਕਦੇ ਮੁੱਕਣੀ ਹੈ।
ਪ੍ਰੋ. ਪੂਰਨ ਸਿੰਘ ਨੇ ਜੋ ਇੱਕ ਦਫ਼ਾ ਲਿਖਿਆ ਸੀ, ਅੱਜ ਇਸ ਸਥਿਤੀ ’ਤੇ ਉਹ ਬਿਲਕੁਲ ਢੁੱਕਦਾ ਹੈ - “ਇਸ ਵੇਲੇ ਕੋਝੇ ਲਾਲਚ ਨੂੰ ਛੱਡਣਾ ਪਏਗਾ। ਸਿੱਖੀ ਦਾ ਉਹ ਪੈਗਾਮ ਜਿਸਦੇ ਵਾਸਤੇ ਸੰਸਾਰ ਤੜਪ ਰਿਹਾ ਹੈ ਤੇ ਪੁਕਾਰ ਕੇ ਕਹਿ ਰਿਹਾ ਹੈ ਕਿ ਖ਼ਾਲਸਾ ਜੀ! ਗੁਰੂ ਬਾਬੇ ਦੇ ਦਰਸ਼ਨ ਕਦ ਕਰਾਉਗੇ? ਗੁਰੂ ਅਰਜਨ ਦੇਵ ਜੀ ਦੇ ਖ਼ਾਲਸਾ ਜੀ! ਕਲਗੀਆਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਰਚੇ ਆਦਰਸ਼ਕ ਖ਼ਾਲਸਾ ਜੀ! ਦੁਨੀਆ ਵਿਲਕ ਰਹੀ ਹੈ।”
ਸਾਡੀ ਬੁਨਿਆਦ ਗੁਰਬਾਣੀ ਹੈ, ਤੇ ਜਿੰਨ੍ਹਾਂ ਨੂੰ ਯਾਦ ਕਰਨਾ ਹੈ ਉਹ ਬਾਣੀ ਪੜਦੇ ਪੜਦੇ ਗੁਰਬਾਣੀ ਹੀ ਹੋ ਗਏ ਸਨ। ਬਾਣੀ ਤੋਂ ਪਵਿੱਤਰ ਸਿੱਖ ਲਈ ਹੋਰ ਹੈ ਵੀ ਕੀ? ਤੇ ਪਵਿੱਤਰ ਚੀਜ਼ਾਂ ਨਾਲ ਗਲਤੀ ਨਾਲ ਜਾਂ ਅਨਜਾਣ ਪੁਣੇ 'ਚ ਵੀ ਗਲਤ ਵਰਤਾਰਾ ਕਰਨਾ ਕੀ ਨੁਕਸਾਨ ਕਰਦਾ ਹੈ, ਇਹਦਾ ਕਿਆਸ ਸ਼ਬਦਾਂ 'ਚ ਨਹੀਂ ਲਾਇਆ ਜਾ ਸਕਦਾ।
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ (ਦਿੱਲੀ ਦਰਬਾਰ) ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਬਿਪਰ ਦਾ ਅਸਲ ਮਨੋਰਥ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰ ਪ੍ਰਬੰਧ ਵਿੱਚ ਜਜ਼ਬ ਕਰ ਲੈਣਾ ਸੀ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖ਼ਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖ਼ਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇੱਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ
ਲਛਮਣ ਦੇਵ ਜਦੋਂ ਅਜੇ ਨਿੱਕੀ ਉਮਰ 'ਚ ਸੀ ਤਾਂ ਆਮ ਨੌਜਵਾਨਾਂ ਵਾਙ ਉਸ ਦਾ ਝੁਕਾਅ ਵੀ ਸ਼ਿਕਾਰ, ਘੋੜ-ਸਵਾਰੀ, ਤੀਰ-ਅੰਦਾਜੀ ਆਦਿ ਵੱਲ ਸੀ ਪਰ ਉਹ ਬਹੁਤ ਦਿਲ ਵਾਲਾ ਨਹੀਂ ਸੀ ਭਾਵ ਨਰਮ ਦਿਲ ਅਤੇ ਜਜਬਾਤੀ ਸੁਭਾਅ ਦਾ ਸੀ। ਹਿਰਨ ਦੇ ਸ਼ਿਕਾਰ ਤੋਂ ਬਾਅਦ ਉਸ ਨੂੰ ਅਜਿਹਾ ਪਛਤਾਵਾ ਹੋਇਆ ਕਿ ਰੁਚੀ ਤਿਆਗੀ ਸਾਧੂਆਂ ਵਾਲੇ ਪਾਸੇ ਮੋੜਾ ਖਾ ਗਈ।
ਧਰਮ ਯੁੱਧ ਮੋਰਚੇ ਦੌਰਾਨ ਲਗਾਤਾਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸਨ, ਪੁਲਸ ਨੇ ਜਦੋਂ ਸੰਤਾਂ ਦੇ ਭਰਾ ਜਗਜੀਤ ਸਿੰਘ ਅਤੇ ਹੋਰ ਕਈ ਸਿੰਘ ਗ੍ਰਿਫਤਾਰ ਕਰ ਲਏ ਸਨ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਿਤ ਸਿੰਘਾਂ ਵੱਲੋਂ ਮੋਗਾ ਵਿਖੇ ਇਹਨਾਂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਉਣ ਲਈ ਇਕੱਠ ਰੱਖਿਆ ਗਿਆ। ਇਸ ਵਿੱਚ ਮੋਗਾ ਦੇ ਪਿੰਡ ਅਜੀਤਵਾਲ ਤੋਂ ਭਾਈ ਗੁਰਮੇਲ ਸਿੰਘ (ਸਰਪੰਚ) ਮੋਢੀ ਸਨ। ਉਹਨਾਂ ਨੇ ਹੀ ਬਾਕੀ ਸਿੰਘਾਂ ਨੂੰ ਸੱਦੇ ਦਿੱਤੇ ਸਨ। ਭਾਈ ਗੁਰਮੇਲ ਸਿੰਘ ਸੰਨ 1977 ਵਿੱਚ ਦੁਬਈ ਚਲੇ ਗਏ ਸਨ, ਜੋ 3 ਸਾਲ ਬਾਅਦ ਸੰਨ 1980 ਵਿੱਚ ਵਾਪਸ ਪੰਜਾਬ ਆ ਗਏ।
ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ “ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨ੍ਹਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।” ਹੁਣ ਤਾਂ ਅਸੀਂ ਜ਼ਮੀਨੀ ਹੱਦਾਂ ਉੱਤੇ ਲਾ ਦਿੱਤੀਆਂ ਬੰਦਿਸ਼ਾਂ ਕਰ ਕੇ ਇਹ ਅਰਦਾਸ ਕਰਦੇ ਹਾਂ ਪਰ ਅੱਜ ਤੋਂ 100 ਵਰ੍ਹੇ ਪਹਿਲਾਂ ਵੀ ਸਿੱਖਾਂ ਨੇ ਇਹੀ ਅਰਦਾਸਾਂ ਕੀਤੀਆਂ ਜਦੋਂ ਮਹੰਤ ਨਰਾਇਣ ਦਾਸ ਵੱਲੋਂ ਸਰਕਾਰ ਦੀ ਸ਼ਹਿ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਸੀ,
ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਰਕੇ ਸਾਰੀਆਂ ਪਾਰਟੀਆਂ ਆਪੋ ਆਪਣੀ ਥਾਂ ਪੱਕੀ ਕਰਨ ਲਈ ਜੋੜ ਤੋੜ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਪੂਰਾ ਯਤਨ ਹੈ ਕਿ ਇਸ ਵਕਤ ਕੋਈ ਵੀ ਉਹਨਾਂ ਤੋਂ ਖਫ਼ਾ ਨਾ ਹੋਵੇ। ਇਸ ਸਭ ਦੇ ਚਲਦਿਆਂ ਪਿਛਲੇ ਕੁਝ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਮੁੜ ਚਰਚਾ ਵਿੱਚ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਲੰਘੀ 26 ਦਸੰਬਰ 2021 ਨੂੰ ਦੇਸ ਵਿਦੇਸ ਵਿੱਚ ਅਰਦਾਸ ਸਮਾਗਮ ਕਰਵਾਏ ਗਏ। 11 ਜਨਵਰੀ 2022 ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ 'ਰਿਹਾਈ ਮਾਰਚ' ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਵਿੱਚ ਲਗਾਤਾਰ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਮੁਹਿੰਮ ਚਲਾਈ ਜਾ ਰਹੀ ਹੈ।
ਕੁਝ ਸਮੇਂ ਤੋਂ ਆਪਣੇ ਅੰਦਰ ਦੀ ਢਿੱਲ ਕਾਰਨ ਕੁਝ ਬਾਹਰੀ ਪ੍ਰਭਾਵਾਂ ਹੇਠ ਅਜਿਹਾ ਆਏ ਕਿ ਅਸੀਂ ਪਾਤਸ਼ਾਹੀ ਦਾਅਵੇ ਅਤੇ ਰਾਜ ਕਰਨ ਦੀ ਗੱਲ ਨੂੰ ਰਲ ਗੱਡ ਕਰ ਲਿਆ ਹੈ। ਸਾਡੀ ਸਾਰੀ ਪਹੁੰਚ ਮੌਜੂਦਾ ਪ੍ਰਚਲਤ ਤਰੀਕਿਆਂ ਵਿੱਚੋਂ ਲੰਘ ਰਹੀ ਹੈ ਅਤੇ ਉਸ ਤੋਂ ਵੀ ਅਗਾਂਹ ਦਿਨ ਪਰ ਦਿਨ ਆਪਣਾ ਘੇਰਾ ਸੁੰਘੜਦੀ ਜਾ ਰਹੀ ਹੈ
Next Page »