ਪਿਛਲੇ ਸਮੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਬੁਲਾਰਾ ਨਿਯੁਕਤ ਕੀਤਾ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਨੂੰ ਮੁਖ ਰੱਖਦਿਆਂ ਪੰਜਾਬ ਵਿੱਚ ਆਪਣਾ ਅਧਾਰ ਮਜਬੂਤ ਕਰਨ ਲਈ ਸੂਬੇ ਵਿੱਚ ਪਾਰਟੀ ਦੀ ਨਵੀਂ ਨੌਜਵਾਨ ਸ਼ਾਖਾ ਦਾ ਐਲਾਨ ਕਰ ਦਿੱਤਾ ਹੈ।
ਅੱਜ ਦਿੱਲੀ ਸਿੱਖ ਕਤਲੇਆਮ ਦੀ 31ਵੀਂ ਵਰੇਗੰਢ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਬੈਨਰ ਹੇਠ ਸੈਂਕੜੇ ਪੀੜਤਾਂ ਨੇ ਹਾਲ ਬਾਜ਼ਾਰ 'ਚ ਰੋਸ ਮਾਰਚ ਕੱਢਿਆ ਤੇ ਹਾਲ ਗੇਟ ਮੂਹਰੇ ਕਥਿਤ ਦੋਸ਼ੀਆਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਸਮੇਤ ਕਾਂਗਰਸ ਮੁਖੀ ਸੋਨੀਆ ਗਾਂਧੀ ਦਾ ਵੀ ਪੁਤਲਾ ਫੂਕਿਆ ਗਿਆ ।
ਪੰਜਾਬ ਦੇ ਮੋਗਾ ਜਿਲੇ ਵਿੱਚ ਬਾਦਲ ਪਰਿਵਾਰ ਦੀ ਨਿੱਜ਼ੀ ਬੱਸ ਕੰਪਨੀ ਔਰਬਿਟ ਦੇ ਚਾਲਕ ਅਮਲੇ ਦੀ ਮਿਲੀ ਭੁਗਤ ਨਾਲ ਮਾਂ-ਧੀ ਨਾਲ ਛੇੜਖਾਨੀ ਕਰਨ ਤੋਂ ਬਾਅਦ ਚੱਲਦੀ ਬੱਸ ਵਿੱਚੋਂ ਧੱਕੇ ਮਾਰਕੇ ਬਾਹਰ ਸੁੱਟਣ ਦੀ ਘਟਨਾ, ਜਿਸ ਵਿੱਚ ਧੀ ਦੀ ਮੌਤ ਹੋ ਗਈ ਸੀ, ਦਾ ਮਾਮਲਾ ਅੱਜ ਭਾਰਤੀ ਲੋਕ ਸਭਾ ਵਿੱਚ ੳੇੁੱਠਿਆ।
ਦਿੱਲੀ ਚੋਣ ਮੈਦਾਨ ਨੂੰ ਗਰਮ ਕਰਦਿਆਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਅੱਜ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਪਹਿਲੀ ਸੂਚੀ 'ਚ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਵਿੱਚ ਕਿਸੇ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਥਿੰਕ ਟੈਂਕ ਮੰਨੇ ਜਾਣ ਵਾਲੇ ਯੋਗੇਂਦਰ ਯਾਦਵ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਵਿਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਯੋਗੇਂਦਰ ਯਾਦਵ ਨੇ ਆਪਣੇ ਸਾਰੇ ਅਹੁਦੇ ਛੱਡ ਦਿੱਤੇ ਹਨ।
ਮਾਨਸਾ, ( 16 ਮਈ 2014):- ਭਾਰਤੀ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਸ ਅਨੁਸਾਰ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੂੰ ਚਾਰ, ਆਮ ਆਦਮੀ ਪਾਰਟੀ ਨੂੰ ਚਾਰ, ਕਾਂਗਰਸ ਨੂੰ ਤਿੰਨ ਅਤੇ ਭਾਜਪਾ ਨੂੰ ਮਿਲੀਆਂ ਦੋ ਸੀਟਾਂ ਮਿਲੀਆਂ।
ਮਾਨਸਾ, ( 16 ਮਈ 2014):- ਪੰਜਾਬ ਵਿੱਚ ਲੋਕ ਸਭਾ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਪ੍ਰਾਪਤ ਰੁਝਾਨਾਂ ਨੇ ਵੱਡੀਆਂ ਅਤੇ ਰਵਾਇਤੀ ਰਾਜਸੀ ਪਾਟੀਆਂ ਦੇ ਆਗੂਆਂ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜਬੂਰ ਕਰ ਦਿੱਤਾ।ਸਭ ਤੋਂ ਦਿਲਚਸਪ ਮੁਕਾਬਲਾ ਸੰਗਰੂਰ ਤੋਂ ਵੇਖਣ ਨੂੰ ਮਿਲਿਆ ਜਿਥੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਿਆਸਤ ਵਿੱਚ ਪੂਰੇ ਪਰੋੜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਨੂੰ ਅਤੇ ਕਾਂਗਰਸ ਪਾਰਟੀ ਦੇ ਮੌਜੂਦਾ ਐਮ. ਪੀ ਵਿਜੈ ਇੰਦਰ ਸਿੰਗਲਾ ਨੂੰ ਨਵੀਂ ਹੋਦ ਵਿੱਚ ਆਈ ਆਮ ਆਦਮੀ ਪਾਰਟੀ ਦੇ ਉਮੀਦ ਵਾਰ ਅਤੇ ਪੰਜਾਬੀ ਕਮੇਡੀ ਕਿੰਗ ਭਗਵੰਤ ਮਾਨ ਨੇ ਬੂਰੀ ਤਰਾਂ ਪਛਾੜਦਿਆਂ ਹੋਇਆਂ ਵੱਡੀ ਜਿੱਤ ਪ੍ਰਾਪਤ ਕੀਤੀ।
« Previous Page