ਭਾਰਤ ਵਿਚ ਲਗਭਗ 11 ਕਰੋੜ ਆਦੀਵਾਸੀ ਰਹਿੰਦੇ ਹਨ, ਜੋ ਕੁਲ ਅਬਾਦੀ ਦਾ 7 ਪ੍ਰਤੀਸ਼ਤ ਹੈ। ਭਾਰਤ ਵਿਚ ਕਈ ਕਿਸਮਾਂ ਦੇ ਆਦੀਵਾਸੀ ਪੂਰੇ ਦੇਸ ਵਿਚ ਫੈਲੇ ਹੋਏ ਹਨ। ਉਨਾਂ ਦੀ ਆਪਣੀ ਆਪਣੀ ਭਾਸ਼ਾ ਹੈ, ਆਪਣਾ ਸਮਾਜ ਹੈ। ਆਦੀਵਾਸੀ ਭਾਰਤ ਵਿਚ ਵਿਕਾਸ ਦੇ ਨਾਂ 'ਤੇ ਜਲ, ਜੰਗਲ, ਜ਼ਮੀਨ ਤੋਂ ਉਜਾੜੇ ਜਾਣ ਕਾਰਨ ਵੱਡੇ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ। ਵੱਖ-ਵੱਖ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਹਰ ਦਸਵਾਂ ਆਦੀਵਾਸੀ ਆਪਣੀ ਜ਼ਮੀਨ ਤੋਂ ਉਜਾੜਿਆ ਗਿਆ ਹੈ।
ਇਹ ਟਿੱਪਣੀ ਕੈਨੇਡਾ ਦੇ ਇਕ ਵਿਦਵਾਨ ਵੱਲੋਂ ਆਪਣੀ ਪੁਸਤਕ -’ਬਲੈਮਿਸ਼ਡ ਹਿਸਟਰੀ ਚੈਪਟਰਜ਼` ਵਿਚ ਕੀਤੀ ਗਈ ਹੈ। ਇਸ ਕਿਤਾਬ ਦੇ ਇਕ ਚੈਪਟਰ ‘ਲਾਈਫ ਐਂਡ ਡੈਥ ਆਫ ਲਾਲਾ ਲਾਜਪਤ ਰਾਏ` ਵਿਚ ਲੇਖਕ ਨੇ 19 ਔਰਤਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਲਾਲਾ ਲਾਜਪਤਰਾਏ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਲੇਖਕ ਨੇ ਕੁਝ ਸਮਕਾਲੀਹਵਾਲਿਆਂ ਦਾ ਵੀ ਜ਼ਿਕਰ ਕੀਤਾ ਹੈ। ਕੈਨੇਡਾ ਵਾਲੇ ਇਤਿਹਾਸਕਾਰ ਬਿਮਲਜੀਤ ਸਿੰਘ ਗਰੇਵਾਲ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਇਸ ਦਾ ਕੋਈ ਡਾਕਟਰੀ ਸਬੂਤ ਨਹੀਂ ਹੈ ਕਿ ਲਾਲਾ ਜੀ ਮੌਤ ਲਾਠੀਚਾਰਜ ਨਾਲ ਹੋਈ ਹੈ। ਉਨ੍ਹਾਂ ਨੇ 1928 ਦੇ ਅਖ਼ਬਾਰਾਂ ਜਿਨ੍ਹਾਂ ਵਿਚ ਨਿਊਯਾਰਕ ਟਾਈਮਜ਼, ਦ ਟਾਈਮਜ਼, ਵਾਸ਼ਿੰਗਟਨ ਪੋਸਟ, ਸਟਰੇਟ ਟਾਈਮਜ਼ ਸਿੰਗਾਪੁਰ ਸ਼ਾਮਲ ਹਨ ਦਾ ਹਵਾਲਾ ਦਿਤਾ ਹੈ ਕਿ ਇਨ੍ਹਾਂ ਨੇ ਉਸ ਸਮੇਂ ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਖ਼ਬਰਾਂ ਨਸ਼ਰ ਕੀਤੀਆਂ ਸਨ।
– ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬਿਊਰੋ ਪੰਜਾਬੀ ਗਾਇਕ ਅਤੇ ਸ਼ਾਇਰ ਸਤਿੰਦਰ ਸਰਤਾਜ ਨੇ ‘ਦ ਬਲੈਕ ਪ੍ਰਿੰਸ ਫਿਲਮ ਵਿਚ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਵਜੋਂ ...
ਸ਼ਹੀਦ ਭਗਤ ਸਿੰਘ ਦੀ ਪਛਾਣ, ਵਿਚਾਰਧਾਰਾ, ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸ੍ਰ. ਭਗਤ ਸਿੰਘ ਦੀ ਭੂਮਿਕਾਂ ਅਤੇ ਹੋਰ ਜੁੜਵੇਂ ਮੁੱਦਿਆਂ ਬਾਰੇ 'ਰੇਡੀਓ ਗੀਤ ਸੰਗੀਤ' ਉੱਤੇ ਕਰਵਾਈ ਗਈ ਵਿਸ਼ੇਸ਼ ਗੱਲਵਾਤ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲ ਬਾਤ ਲਈ ਪ੍ਰਬੰਧਕਾਂ ਵੱਲੋਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੂੰ ਖਾਸ ਤੌਰ ਉੱਤੇ ਫੋਨ ਲਾਈਨ ਉੱਤੇ ਲਿਆ ਗਿਆ ਸੀ। ਸਮੁੱਚੀ ਗੱਲ ਬਾਰ ਦਾ ਸੰਚਾਲਨ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਸ੍ਰ. ਦਲਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ ਸੀ।
ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ।
ਖੰਡੇ ਦਾ ਧਾਰ ਤੋਂ ਸਿਰਜੀ ਗਈ ਸਿੱਖ ਕੌਮ ਦੀ ਕਹਾਣੀ ਸ਼ਾਨਦਾਰ ਯੁਧਾਂ ਦੀ ਇੱਕ ਲੰਮੀ ਦਾਸਤਾਂ ਹੈ। ਅਪਣੇ ਜਨਮ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਸਿੱਖਾਂ ਨੂੰ ਲਗਾਤਾਰ ਬਾਹਰੀ ਦੁਸ਼ਮਣਾਂ ਨਾਲ ਲੜ੍ਹਣਾ ਪੈ ਰਿਹਾ ਹੈ।