ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਵਰੋਸਾਈ ਮਸਤੂਆਣਾ ਸਾਹਿਬ ਦੀ ਧਰਤੀ ’ਤੇ ਹਰ ਸਾਲ ਹੁੰਦੇ ਜੋੜ ਮੇਲੇ ਸਬੰਧੀ ਬੀਤੇ ਸਾਲ ਇਲਾਕੇ ਦੀਆਂ ਸੰਗਤਾਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦੇ ਸਾਂਝੇ ਉਦਮ ਨਾਲ ਉਪਰਾਲਾ ਕੀਤਾ ਗਿਆ ਕਿ ਸੰਤ ਅਤਰ ਸਿੰਘ ਜੀ ਦੀ ਰਹਿਣੀ ਅਤੇ ਸਾਰੀ ਉਮਰ ਕੀਤੇ ਪ੍ਰਚਾਰ ਪਸਾਰ ਅਨੁਸਾਰ ਹੀ ਜੋੜ ਮੇਲਾ ਮਨਾਇਆ ਜਾਏ।
ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 24 ਸਤੰਬਰ 2015 ਨੂੰ ਦਿੱਤੀ ਬਿਨਮੰਗੀ ਮੁਆਫੀ ਦੀ ਸ਼ਲਾਘਾ ਲਈ ਸ਼੍ਰੋਮਣੀ ਕਮੇਟੀ ਵਲੋਂ ਬਕਾਇਦਾ ਇਕ ਮਤਾ ਪਾਸ ਕਰਾਉਣਾ ਹੁਣ ਤਰਕ ਸੰਗਤ ਨਹੀਂ ਹੈ। ਇਸੇ ਡੇਰਾ ਮੁਖੀ ਨੂੰ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ ਸਾਧਣੀ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਕੇ ਜੇਲ੍ਹ 'ਚ ਬੰਦ ਕਰ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਉਹ ਮਤਾ ਅਜੇ ਵੀ ਉਥੇ ਹੀ ਕਾਇਮ ਹੈ।