ਲੰਡਨ: ਬਰਤਾਨੀਆ ਵਿਚ ਹੁੰਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਸਿਰਫ ਇਕ ਵੱਖਰੇ ਧਰਮ ਵਜੋਂ ਹੀ ਨਹੀਂ ਬਲਕਿ ਇਕ ਵੱਖਰੀ ਨਸਲ (ਐਥਨੀਸਿਟੀ) ਵਜੋਂ ਮਾਨਤਾ ਮਿਲਣ ਉੱਤੇ ਲਗਭਗ ...
ਜੂਨ 1984 'ਚ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਮੌਕੇ ਬਰਤਾਨਵੀ ਸਰਕਾਰ ਦੀ ਭੂਮਿਕਾ ਸਬੰਧੀ ਬਰਤਾਨਵੀ ਸੰਸਦ 'ਚ ਨਵੀਂ ਰਿਪੋਰਟ ਬੀਤੇ ਕੱਲ੍ਹ (1 ਨਵੰਬਰ, 2017 ਨੂੰ) ਜਾਰੀ ਕੀਤੀ ਗਈ
ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਕੁੱਝ ਲੋਕਾਂ ਦੁਆਰਾ ਭੁਲੇਖਾ ਪਾਊ ਪ੍ਰਚਾਰ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਗਿਆ ਕਿ ਸਾਊਥਾਲ ਗੁਰਦਵਾਰਾ ਸਾਹਿਬ ਵਿੱਚ ਕਾਂਗਰਸੀ ਆਗੂ ਪ੍ਰਨੀਤ ਕੌਰ ਨੂੰ ਸਨਮਾਨਿਤ ਕਰਨ ਵਿੱਚ ਉਹਨਾਂ ਵਲੋਂ ਕੋਈ ਸਹਿਮਤੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਦੇ ਸਿੱਖ ਵਿਰੋਧੀਆਂ ਦੇ ਹੱਕ ਵਿੱਚ ਉਹ ਕਦੇ ਭੁਗਤ ਸਕਦੇ ਹਨ। ਸਿੱਖ ਸੰਗਤਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਇਸਦਾ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਹ ਕੇਵਲ ਕਮੇਟੀ ਦਾ ਆਪਣਾ ਫੈਸਲਾ ਹੋ ਸਕਦਾ ਹੈ।
ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਤੋਂ ਧੋਖੇ ਨਾਲ ਈਸਟ ਇੰਡੀਆ ਕੰਪਨੀ ਵੱਲੋਂ ਖੋਹਿਆ ਦੁਨੀਆ ਦਾ ਵਡਮੁੱਲਾ ਹੀਰਾ 'ਕੋਹੇਨੂਰ' ਭਾਰਤ ਨੂੰ ਦੇਣ ਦਾ ਸਿੱਖ ਫੈਡਰੇਸ਼ਨ ਯੂ. ਕੇ. ਨੇ ਵਿਰੋਧ ਕੀਤਾ ਹੈ। ਫੇਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪ੍ਰਧਾਨ ਮੰਤਰੀ ਥਰੀਸਾ ਮੇਅ ਅਤੇ ਵਿਦੇਸ਼ ਮੰਤਰੀ ਲੌਰਿਸ ਜੌਹਨਸਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਹੇਨੂਰ ਹੀਰਾ ਸਿੱਖਾਂ ਦੀ ਅਮਾਨਤ ਹੈ ਅਤੇ ਭਾਰਤ ਸਰਕਾਰ ਦਾ ਇਸ 'ਤੇ ਕੋਈ ਹੱਕ ਨਹੀਂ ਹੈ।