ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਿਕ ਸੀਰੀਆ ਦੀ ਸੈਡਨਿਆ ਜੇਲ੍ਹ ‘ਚ 13,000 ਦੇ ਕਰੀਬ ਸਰਕਾਰ ਵਿਰੋਧੀਆਂ ਨੂੰ ਫਾਹੇ ਲਾਇਆ ਗਿਆ ਹੈ। ਇਹ ਸਰਕਾਰੀ ਕਤਲ ਸਤੰਬਰ 2011 ਤੋਂ ਲੈ ਕੇ ਦਸੰਬਰ 2015 ਦਰਮਿਆਨ ਸਰਕਾਰੀ ਹੁਕਮਾਂ ਅਧੀਨ ਕੀਤੇ ਗਏ ਹਨ।
ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਕੱਲ੍ਹ 5 ਦਸੰਬਰ 2016 ਨੂੰ ਚੰਡੀਗੜ੍ਹ ਵਿਖੇ 1984 ਕਤਲੇਆਮ ਦੇ ਇਨਸਾਫ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੂੰ ਇਨਸਾਫ ਦਿਵਾਉਣ ਲਈ ਮੌਕਾ ਹੱਥੋਂ ਨਹੀਂ ਖੁਝਾਉਣਾ ਚਾਹੀਦਾ।
ਧੱਕੇ ਨਾਲ ਗਾਇਬ ਕਰ ਦੇਣਾ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਕੌਮਾਂਤਰੀ ਕਾਨੂੰਨ ਮੁਤਾਬਕ ਅਪਰਾਧ ਹੈ। 30 ਅਗਸਤ ਨੂੰ ਹਰ ਵਰ੍ਹੇ ਐਮਨੈਸਟੀ ਇੰਟਰਨੈਸ਼ਨਲ ਵਲੋਂ "ਲਾਪਤਾ ਲੋਕਾਂ ਦੇ ਕੌਮਾਂਤਰੀ ਦਿਹਾੜੇ" ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।
ਕਰਨਾਟਕ ਦੀ ਉੱਚ ਅਦਾਲਤ ਨੇ ਰਾਜ ਸਰਕਾਰ ਦੇ ਉਸ ਕਦਮ ਨੂੰ 'ਕਮਲਪੁਣਾ' ਕਿਹਾ ਹੈ ਜਿਸ ਵਿਚ ਉਸ ਨੇ ਤਨਖਾਹ ਵਧਾਉਣ ਲਈ ਪੁਲਿਸ ਮੁਲਾਜ਼ਮ ਵਲੋਂ ਕੀਤੇ ਗਏ ਪ੍ਰਦਰਸ਼ਨ ਬਦਲੇ 'ਦੇਸ਼ਧ੍ਰੋਹ' ਦਾ ਮਾਮਲਾ ਦਰਜ ਕੀਤਾ ਹੈ।
ਹਿੰਦੂਵਾਦੀ ਜਥੇਬੰਦੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਮੰਗ ਕੀਤੀ ਹੈ ਕਿ ਐਮਨੈਸਟੀ ਇੰਟਰਨੈਸ਼ਨਲ 'ਤੇ ਪਾਬੰਦੀ ਲਾਈ ਜਾਵੇ। ਜ਼ਿਕਰਯੋਗ ਹੈ ਕਿ ਐਮਨਸਟੀ ਇੰਟਰਨੈਸ਼ਨਲ ਨੇ ਕਸ਼ਮੀਰੀ ਪੰਡਤਾਂ ਅਤੇ ਹੋਰ ਕਸ਼ਮੀਰੀ ਪਰਿਵਾਰਾਂ ਨੂੰ ਲੈ ਕੇ ਬੈਂਗਲੁਰੂ ਵਿਚ "ਬ੍ਰੋਕਨ ਫੈਮੀਲੀਜ਼" (ਟੁੱਟੇ ਪਰਿਵਾਰ) ਨਾਂ ਦਾ ਪ੍ਰੋਗਰਾਮ ਕਰਵਾਇਆ ਸੀ।
ਬੰਗਲੌਰ ਪੁਲਿਸ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਉਸਦੇ ਸੈਮੀਨਾਰ ਵਿਚ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਦੇ ਕਾਰਜਕਰਤਾਵਾਂ ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਕੀਤੀ। ਸ਼ਿਕਾਇਤ ਵਿਚ "ਬ੍ਰੋਕਮ ਫੈਮਿਲੀਜ਼" ਨਾਂ ਦੇ ਰੱਖੇ ਗਏ ਸੈਮੀਨਾਰ ਦੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲਿਆਂ 'ਤੇ ਦੇਸ਼ਧ੍ਰੋਹ ਦੇ ਨਾਅਰੇ ਲਾਉਣ ਦਾ ਦੋਸ਼ ਲਾਇਆ ਗਿਆ ਹੈ।
ਇਕ ਕਸ਼ਮੀਰੀ 'ਤੇ ਭਾਰਤ ਵਿਰੋਧੀ ਪੋਸਟ ਸ਼ੇਅਰ ਕਰਨ ਕਰਕੇ ਦਰਜ ਹੋਇਆ ਕੇਸ ਵਿਚਾਰਾਂ ਦੀ ਅਜ਼ਾਦੀ ਨੂੰ ਕੁਚਲਣ ਬਰਾਬਰ ਹੈ। 4 ਅਗਸਤ ਨੂੰ ਛੱਤੀਸਗੜ੍ਹ ਪੁਲਿਸ ਨੇ ਤੌਫੀਕ ਅਹਿਮਦ ਨਾਂ ਦੇ ਇਕ ਕਸ਼ਮੀਰੀ ਨੂੰ ਦੁਰਗ ਜ਼ਿਲ੍ਹੇ ਵਿਚ ਦਰਜ ਸ਼ਿਕਾਇਤ ਦੇ ਆਧਾਰ 'ਤੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ।
ਪਿਛਲੇ ਦਿਨੀ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਕਾਲਜ਼ ਦੀ ਵਿਦਿਆਰਥਣ ਨਾਲ ਇੱਕ ਭਾਰਤੀ ਫੌਜੀ ਵੱਲੋਂ ਛੇੜਛਾੜ ਕਰਨ ਦੇ ਮਾਮਲੇ ਵਿੱਚ ਪੀੜਤ ਕੁੜੀ ਦੀ ਮਾਂ ਨੇ ਪੁਲਿਸ 'ਤੇ ਦੋਸ਼ ਲਾਇਆ ਕਿ ਉਸਨੂੰ ਆਪਣੀ ਧੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਮਨੁੱਖੀ ਅਧਿਕਾਰ ਬਾਰੇ ਕੰਮ ਕਰਦੀ ਇਕ ਕੌਮਾਂਤਰੀ ਸੰਸਥਾ “ਐਮਨੈਸਟੀ ਇੰਟਰਨੈਸ਼ਨਲ” ਵੱਲੋਂ ਬੀਤੇ ਦਿਨੀ ਆਪਣੀ ਸਲਾਨਾ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਵਿਚ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਦੁਨੀਆ ਭਰ ਵਿਚ ਮਨੁੱਖੀ ਹੱਕਾਂ ਦੇ ਘਾਣ ਬਾਰੇ ਨਕਸ਼ਾ ਖਿੱਚਿਆ ਗਿਆ ਹੈ। ਇਸ ਰਿਪੋਰਟ ਵਿਚ ਪੰਨਾ ਨੰਬਰ 181 ਤੋਂ 186 ਤੱਕ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚ ਵਧ ਰਹੀ ਫਿਰਕੂ ਹਿੰਸਾ, ਜਾਤੀਵਾਦ, ਸਰਕਾਰ ਅਤੇ ਭਗਵਾਵਾਦੀਆਂ ਵੱਲੋਂ ਮਨੁੱਖੀ ਹੱਕਾਂ ਅਤੇ ਆਪਣੇ ਵਿਚਾਰਾਂ ਦਾ ਪ੍ਰਗਾਟਾਵਾ ਕਰਨ ਵਾਲਿਆਂ ’ਤੇ ਹੋ ਰਹੇ ਹਮਲਿਆਂ ਦਾ ਵੇਰਵਾ ਦਿੰਦਿਆਂ ਮਨੁੱਖੀ ਹੱਕਾਂ ਦੇ ਇਸ ਘਾਣ ਪ੍ਰਤੀ ਚਿੰਤਾ ਦਾ ਪ੍ਰਗਾਟਾਵ ਕੀਤਾ ਹੈ।
ਮਨੀਪੁਰ ਦੀ ਬਹਾਦਰ ਧੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੇ ਸੂਬੇ ਵਿੱਚ ਲਾਗੂ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਹਟਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਤਿਹਾਸਕ ਸ਼ਹੀਦ ਮੀਨਾਰ ਕੋਲ ਅਣਮਿੱਥੇ ਸਮੇਂ ਲਈ ਭੁੱਖ ਹਡ਼ਤਾਲ ਸ਼ੁਰੂ ਕਰਨ ਕਾਰਨ ਫਿਰ ਗ੍ਰਿਫਤਾਰ ਕਰ ਲਿਆ ਹੈ।
« Previous Page — Next Page »