Tag Archive "all-india-sikh-students-federation-aissf"

ਸ਼ਹੀਦ ਭਾਈ ਜਸਪਾਲ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਪੰਥਕ ਆਗੂਆਂ ਅਤੇ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

ਗੁਰਦਾਸਪੁਰ ਗੋਲੀਕਾਂਡ ਦੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੇ ਪਿੰਡ ਚੌੜ ਸਿੱਧਵਾਂ ਵਿੱਖੇ ਸ਼ਹੀਦੀ ਸਮਾਗਮ ਕੀਤਾ ਗਿਆ, ਜਿਸ ਵਿੱਚ ਪੰਥਕ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰ ਹੋ ਕੇ ਸ਼ਰਧਾਂ ਦੇ ਫੁੱਲ ਭੇਟ ਕੀਤੇ।

ਹਰਿਆਣੇ ਦੀ ਹਿੰਸਾ ਵਿੱਚ ਪੰਜਾਬੀਆਂ ਨੂੰ ਬਣਾਇਆ ਗਿਆ ਨਿਸ਼ਾਨਾ: ਪੀਰ ਮੁਹੰਮਦ

ਚੰਡੀਗੜ੍ਹ: ਹਰਿਆਣਾ ਅੰਦਰ ਜਾਟਾਂ ਵੱਲੋਂ ਰਾਖਵੇਂ ਕੋਟੇ ਦੀ ਮੰਗ ਕਰਦਿਆ ਜੋ ਹਿੰਸਕ ਅੰਦੋਲਨ ਕੀਤਾ ਗਿਆ ਹੈ ਉਸ ਵਿੱਚ ਸਭ ਤੋਂ ਜਿਆਦਾ ਨੁਕਸਾਨ ਪੰਜਾਬੀਆ ਦਾ ਹੋਇਆ ਹੈ ਤੇ ਇਸ ਹਿੰਸਕ ਅੰਦੋਲਨ ਦੀ ਜਾਚ ਕੇਂਦਰ ਸਰਕਾਰ ਵੱਲੋਂ ਸੀ.ਬੀ.ਆਈ ਤੋ ਕਰਵਾਈ ਜਾਵੇ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਮੰਗ ਕਰਦਿਆਂ ਕਿਹਾ ਕਿ ਹਰਿਆਣਾ ਦੇ ਰੋਹਤਕ, ਜੀਂਦ, ਪਾਨੀਪਤ, ਸੋਨੀਪਤ, ਕਰਨਾਲ, ਝੱਜਰ ਸਮੇਤ ਕਈ ਵੱਡੇ ਸ਼ਹਿਰਾਂ ਅੰਦਰ ਸਿਰਫ਼ ਪੰਜਾਬੀਆਂ ਦੀਆ ਜਾਇਦਾਦਾਂ ਨੂੰ ਨਿਸ਼ਾਨਾ ਬਣਾਕੇ ਜਲਾਇਆ ਗਿਆ ਹੈ।

ਸਰਬੱਤ ਖਾਲਸਾ ਦੇ ਨਾਂ ਹੇਠ ਸੱਦੇ ਜਾ ਰਹੇ ਇਕੱਠ ਤੋਂ ਕਰਨੈਲ ਸਿੰਘ ਪੀਰਮੁਹੰਮਦ ਵੀ ਪਿਛੇ ਹਟਿਆ, ਕਿਹਾ ਅਗਵਾਈ ਧਾਰਮਿਕ ਸ਼ਖਸ਼ੀਅਤਾਂ ਨੂੰ ਸੌਂਪੀ ਜਾਵੇ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਸਾਂਝਾ ਅਥੇ ਹੋਰ ਸਿੱਖ ਜੱਥੇਬੰਦੀਆਂ ਵੱਲੋਂ ਸਰਬੱਤ ਕਾਲਸਾ ਦੇ ਨਾਂ ‘ਤੇ 10 ਨਵੰਬਰ ਨੂੰ ਸੱਦੇ ਜਰ ਰਹੇ ਇਕੱਠ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਪ੍ਰਹੇਜ ਕਰ ਰਹੀਆਂ ਸਿੱਖ ਜੱਥੇਬੰਦੀਆਂ ਦੀ ਗਿਣਤੀ ਵਿੱਚ ਆਲ ਸਿੱਖ ਸਟੂਡੈਂਟਸ ਫੈੱਡਰੇਸ਼ਨ ਵੀ ਸ਼ਾਮਲ ਹੋ ਗਈ ।

ਪੰਜਾਬ ਦੀ ਅਜ਼ਾਦੀ ਲਈ “ਰਾਇਸ਼ੁਮਾਰੀ 2020” ਦੀ ਮੁਹਿੰਮ ਦੀ ਹਮਾਇਤ ਦਾ ਫੈੱਡਰੇਸ਼ਨ ਨੇ ਕੀਤਾ ਐਲਾਨ

ਸ਼੍ਰੀ ਅਨੰਦਪੁਰ ਸਾਹਿਬ ਦੇ 350 ਵੇਂ ਸਥਾਪਨਾ ਦਿਵਸ ਮੌਕੇ ਸਿੱਖ ਸਟੂਡੈਂਟਸ ਨੇ " ਪੰਜਾਬ ਦੀ ਅਜ਼ਾਦੀ ਲਈ ਰਾਇਸ਼ੁਮਾਰੀ" ਦੀ ਮੁਹਿੰਮ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਫੈੱਡਰਸ਼ਨ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਅਤੇ ਪੰਜਾਬ ਵਿੱਚ ਰਾਇਸ਼ੁਮਾਰੀ ਲਈ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਵੇਗੀ।

ਗਿਣਤੀਆਂ ਦੇ ਚੱਕਰ ਵਿੱਚ ਪੈਣ ਦੀ ਜਗ੍ਹਾ ਸਿੱਖੀ ਸਪਿਰਟ ਪੈਦਾ ਕਰਨੀ ਜਿਆਦਾ ਜਰੂਰੀ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋ ਸਿੱਖ ਕੌਮ ਨੂੰ 4 ਬੱਚੇ ਪੈਦਾ ਕਰਨ ਦੀ ਨਸੀਹਤ ਦੇਣ ਵਾਲੇ ਬਿਆਨ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਸਿੰਘ ਸਾਹਿਬ ਨੂੰ ਕਿਹਾ ਵੱਧ ਬੱਚੇ ਪੈਦਾ ਕਰਕੇ ਗਿਣਤੀਆਂ ਦੇ ਚੱਕਰ ਵਿੱਚ ਪੈਣ ਦੀ ਜਗ੍ਹਾ ਸਿੱਖੀ ਸਪਿਰਟ ਪੈਦਾ ਕਰਨੀ ਜਿਆਦਾ ਜਰੂਰੀ ਹੈ|

ਸੌਦਾ ਸਾਧ ਦੀ ਫਿਲ਼ਮ ਦਾ ਦਿੱਲੀ, ਹਰਿਆਣਾ, ਚੰਡੀਗੜ੍ਹ, ਜੰਮੂ, ਰਾਂਚੀ ਤੇ ਹੋਰਾਂ ਥਾਵਾਂ ‘ਤੇ ਵਿਰੋਧ

ਚੰਡੀਗੜ੍ਹ (13 ਫਰਵਰੀ, 2015) ਸੌਦਾ ਸਾਧ ਦੀ ਵਿਵਾਦਤ ਫਿਲਮ ਦੇ ਰਿਲੀਜ਼ ਹੋਣ ਨਾ ਵੱਖ-ਵੱਖ ਥਾਵਾਂ ‘ਤੇ ਸਿੱਖ ਜੱਥੇਬੰਦੀਆਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ ਅਤੇ ਕਈ ...

ਸਿੱਖ ਨਕਲਕੁਸ਼ੀ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ, ਪਰ ਸਿੱਖਾਂ ਨੂੰ ਵਿਦੇਸ਼ਾਂ ਵਿਚੋਂ ਲੱਭ ਕੇ ਲਿਆਂਦਾ ਜਾ ਰਿਹਾ: ਪੀਰ ਮੁਹੰਮਦ

ਭਾਈ ਜਗਤਾਰ ਸਿੰਘ ਤਾਰਾ ਨੂੰ ਬਿਨਾਂ ਕਿਸੇ ਦੇਰੀ ਕੀਤੇ ਅਦਾਲਤ ‘ਚ ਪੇਸ਼ ਕਰਨ ਦੀ ਮੰਗ ਕਰਦਿਆਂ ਆਲ ਇੰਡੀਆ ਸਿੱਖ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ . ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਦੇਸ਼ ‘ਚ ਇਕ ਕਾਨੂੰਨ ਇਕ ਹੈ ਪਰ ਪਤਾ ਨਹੀਂ ਕਿਉਂ ਸਿੱਖਾਂ ਲਈ ਅਲੱਗ ਕਾਲੇ ਕਾਨੂੰਨ ਬਣਾਏ ਗਏ ਹਨ।

ਜੱਜ ‘ਤੇ ਜੁੱਤੀ ਸੁੱਟਣ ਦੇ ਮਾਮਲੇ ‘ਚ ਕਰਨੈਲ ਸਿੰਘ ਪੀਰ ਮੁਹੰਮਦ ਅਦਾਲਤ ‘ਚ ਤਲਬ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਜੁੱਤਾ ਸੁੱਟਣ ਦੇ ਕੇਸ ਵਿੱਚ ਤਲਬ ਕਰਲਿਆ ਹੈ।

ਸਵਿੰਧਾਨ ਦੀ ਧਾਰਾ 25ਬੀ ਨੂੰ ਤੋੜਨ ਲਈ ਆਨਲਾਈਨ ਪਟੀਸ਼ਨ ਤੇ 1 ਲੱਖ 21 ਹਜਾਰ ਦਸਤਖ਼ਤਾਂ ਨਾਲ ਪਟੀਸ਼ਨ ਹੋਈ ਪੂਰੀ: ਪੀਰ ਮੁਹੰਮਦ

"ਸਿੱਖ ਹਿੰਦੂ ਨਹੀਂ" ਆਨਲਾਈਨ ਪਟੀਸ਼ਨ ‘ਤੇ ਫਤਹਿਗੜ ਸਾਹਿਬ ਸ਼ਹੀਦੀਜੋੜ ਮੇਲ ਮੌਕੇ ਕੈਂਪ ਦੌਰਾਨ 1 ਲੱਕ 7 ਹਜਾਰ ਲੋਕਾਂ ਨੇ ਦਸਤਖ਼ਤ ਕੀਤੇ ਹਨ ਜਦਿਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 51,000 ਦਸਤਖ਼ਤ ਹੋਏ ਸਨ।

“ਸਿੱਖ ਹਿੰਦੂ ਨਹੀਂ” ਆਨਲਾਈਨ ਪਟੀਸ਼ਨ ਕੈਂਪ 26 ਤੋਂ 28 ਦਸੰਬਰ ਤੱਕ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਜਾਵੇਗਾ

“ਸਿੱਖ ਹਿੰਦੂ ਨਹੀਂ ਹਨ” ਦੇ ਮੁੱਦੇ ਤੇ ਸਿੱਖਸ ਫਾਰ ਜਸਟਿਸ ਵੱਲੋਂ ਦਾਇਰ ਅਨਲਾਈਨ ਪਟੀਸ਼ਨ ‘ਤੇ ਤਿੰਨ ਦਿਨਾਂ ਦਸਤਖਤੀ ਕੈਂਪ 26 ਦਸੰਬਰ ਤੋਂ 28 ਦਸੰਬਰ ਤੱਕ 3 ਰੋਜਾ ਸਿੱਖ ਹਿੰਦੂ ਨਹੀਂ ਆਨਲਾਈਨ ਪਟੀਸ਼ਨ ਕੈਂਪ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਾਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਹੋ ਰਹੇ ਸਲਾਨਾ ਸ਼ਹੀਦੀ ਜੋੜ ਮੇਲ ਮੌਕੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋ ਆਨਲਾਈਨ ਦਸਤਖ਼ਤ ਕਰਾਏ ਜਾਣਗੇ।

« Previous PageNext Page »