ਮੋਦੀ ਹਕੂਮਤ ਵੱਲੋਂ ਉੱਪਰੋ-ਥੱਲੀ ਲਏ ਜਾ ਰਹੇ ਫੈਸਲੇ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਵਾਦ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਕਿ ਜਨਸੰਖਿਆ ਰਜਿਸਟਰ ਬਾਰੇ ਮੋਦੀ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ।
ਆਮ ਆਦਮੀ ਪਾਰਟੀ ਦੇ ਬਵਾਨਾ (ਦਿੱਲੀ) ਤੋਂ ਵਿਧਾਇਕ ਵੇਦ ਪ੍ਰਕਾਸ਼ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ। ਵੇਦ ਪ੍ਰਕਾਸ਼ ਨੇ ਪ੍ਰੈਸ ਕਾਨਫਰੰਸ 'ਚ ਕਿਹਾ, "ਮੈਂ ਕਿਸੇ ਲਾਲਚ ਜਾਂ ਦਬਾਅ 'ਚ ਭਾਜਪਾ 'ਚ ਸ਼ਾਮਲ ਨਹੀਂ ਹੋਇਆ ਸਗੋਂ ਸਾਫ ਸੁਥਰੀ ਰਾਜਨੀਤੀ ਕਰਨ ਆਇਆ ਹਾਂ। ਦਿੱਲੀ 'ਚ ਹਰੇਕ ਥਾਂ 'ਤੇ ਰਿਸ਼ਵਤ ਚੱਲ ਰਹੀ ਹੈ। ਨਾਕਾਮ ਅਤੇ ਬੜਬੋਲੇ ਲੋਕਾਂ 'ਚ ਫਸ ਗਿਆ ਹਾਂ। ਹਾਲੇ ਮੇਰੇ ਕੋਲ ਤਿੰਨ ਸਾਲ ਹੋਰ ਹਨ। ਮੈਂ ਭਾਜਪਾ 'ਚ ਕੋਈ ਅਹੁਦਾ ਨਹੀਂ ਲਵਾਂਗਾ। ਮੋਦੀ ਦੀਆਂ ਨੀਤੀਆਂ ਨਾਲ ਜੁੜ ਕੇ ਕੰਮ ਕਰਾਂਗਾ ਅਤੇ ਚਾਹਾਂਗਾ ਕਿ ਮੋਦੀ ਦਾ ਅਸ਼ੀਰਵਾਦ ਮਿਲਦਾ ਰਹੇ। ਮੈਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ।"