18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਵਿੱਚ ਪੈਂਦੇ ਪਿੰਡ ਅਦਲੀਵਾਲ,ਰਾਜਾਸਾਂਸੀ ਵਿੱਚ ਹੋਏ ਨਿਰੰਕਾਰੀ ਭਵਨ ਬੰਬ ਧਮਾਕੇ ਵਿਚ ਪੁਲਸ ਵਲੋਂ ਗਿਰਫਤਾਰ ਕੀਤੇ ਗਏ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅੱਜ ਅਦਾਲਤ ਵਲੋਂ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਮਾਤਾ ਸੁਖਵਿੰਦਰ ਕੌਰ, ਤਾਇਆ ਪਿਆਰਾ ਸਿੰਘ, ਤਾਈ, ਭੈਣਾਂ-ਭਰਾ ਤੇ ਹੋਰ ਰਿਸ਼ਤੇਦਾਰਾਂ ਵਲੋਂ ਇੱਕ ਹੀ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਪੁਲਿਸ ਨੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੇ ਬਰਾਮਦ ਵਸਤਾਂ ਬਾਰੇ ਐਨਾ ਵੱਡਾ ਕੁਫਰ ਕਿਉਂ ਤੋਲਿਆ? ਬਿਕਰਮਜੀਤ ਸਿੰਘ ਦੀ ਕਥਿਤ ਗ੍ਰਿਫਤਾਰੀ ਬਾਰੇ ਜਾਣਕਾਰੀ ਲੈਣ ਲਈ ਪਹੁੰਚਣ ਵਾਲੇ ਹਰ ਪੱਤਰਕਾਰ ਸਾਹਮਣੇ ਅਜਿਹੇ ਸਵਾਲਾਂ ਦਾ ਮੀਂਹ ਜਰੂਰ ਪੈਂਦਾ ਹੈ। ਮਾਤਾ ਸੁਖਵਿੰਦਰ ਕੌਰ ਦੱਸਦੀ ਹੈ ਕਿ ਐਤਵਾਰ ਤੇ ਸੋਮਵਾਰ ਸਾਰਾ ਦਿਨ ਹੀ ਬਿਕਰਮਜੀਤ ਸਿੰਘ ਖੇਤਾਂ ਵਿੱਚ ਕਣਕ ਬੀਜਣ ਵਿੱਚ ਕਾਮਿਆਂ ਨਾਲ ਰੁੱਝਾ ਰਿਹਾ।
ਖਬਰ ਏਜੰਸੀ ਯੂ.ਐਨ.ਆਈ. ਵਿਚੋਂ ਬਤੌਰ ਸੀਨੀਅਰ ਪੱਤਰਕਾਰ ਰਿਟਾਇਰ ਹੋਏ ਸ. ਜਸਪਾਲ ਸਿੰਘ ਸਿੱਧੂ ਦੱਸਦੇ ਹਨ ਕਿ ਕਿਵੇਂ ਖਾਸ ਘਟਨਾਵਾਂ ਉੱਤੇ ਖਬਰਾਂ ਭੇਜਣ ਲਈ ਚੁਣ ਕੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਤਾਂ ਕਿ ਇਕ ਖਾਸ ਨਜ਼ਰੀਏ ਤੋਂ ਖਬਰਾਂ ਲਵਾਈਆਂ ਜਾ ਸਕਣ। ਆਪਣੇ ਨਿੱਜੀ ਤਜ਼ਰਬੇ ਵਿਚੋਂ ਉਹਨਾਂ ਦੱਸਿਆ ਕਿ ਧਰਮ ਯੂੱਧ ਮੋਰਚੇ ਵੇਲੇ ਉਹਨਾਂ ਨੂੰ ਬਠਿੰਡਿਓਂ ਬਦਲ ਕੇ ਅੰਮ੍ਰਿਤਸਰ ਸਾਹਿਬ ਭੇਜਿਆ ਹੀ ਇਸ ਲਈ ਗਿਆ ਸੀ ਕਿ ਉਹ ਖੱਬੇ ਪੱਖੀ ਵਿਚਾਰਾਂ ਵਾਲੇ ਸਨ।
ਸੰਨ 1978 ਵਿਚ ਨਿਰੰਕਾਰੀ ਮਿਸ਼ਨ ਵਲੋਂ ਅੰਮਿ੍ਤਸਰ ਵਿਖੇ ਕਰਵਾਏ ਗਏ ਸਮਾਗਮ ਵਿਰੁੱਧ ਰੋਸ ਪ੍ਰਗਟ ਕਰਨ ਲਈ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਜਦ ਸਮਾਗਮ ਵਾਲੀ ਥਾਂ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਤਿਆਰ ਬੈਠੇ ਮਿਸ਼ਨ ਦੇ ਸਮਰਥਕਾਂ ਵਲੋਂ ਕੀਤੇ ਹਮਲੇ 'ਚ 13 ਸਿੱਖ ਮਾਰੇ ਗਏ ਸਨ । ਸਿੱਖ-ਨਿਰੰਕਾਰੀ ਟਕਰਾਅ ਦਾ ਮੁੱਖ ਮੁੱਦਾ ਮਿਸ਼ਨ ਵਲੋਂ ਤਿਆਰ ਕੀਤੀ 'ਅਵਤਾਰ ਬਾਣੀ' ਵਿਚ ਦਰਜ ਕੁਝ ਤੱਥਾਂ ਨੂੰ ਲੈ ਕੇ ਸੀ। ਇਸ ਗੱਲ ਨੂੰ ਲੈ ਕੇ ਸਿੱਖ ਸੰਗਠਨਾਂ ਵਿਚ ਹਮੇਸ਼ਾ ਰੋਸ ਤੇ ਗਿਲਾ ਰਿਹਾ ਕਿ ਇਸ ਮਾਮਲੇ 'ਚ ਪ੍ਰਸ਼ਾਸਨ ਤੇ ਸਰਕਾਰ ਨੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ।
ਸ਼ੁਰੂਆਤੀ ਤੌਰ ਉੱਤੇ ਮਿਲੀ ਜਾਣਕਾਰੀ ਮੁਤਾਬਕ ਅੱਜ (ਨਵੰਬਰ 20) ਸਵੇਰੇ ਤੜਕ ਪੰਜਾਬ ਪੁਲਿਸ ਨੇ ਕਈ ਸਿੱਖ ਨੌਜਵਾਨਾਂ ਦੇ ਘਰਾਂ ਉੱਤੇ ਛਾਪੇ ਮਾਰੀ ਕੀਤੀ।
ਲੰਘੇ ਦਿਨ (18 ਨਵੰਬਰ ਨੂੰ) ਅੰਮ੍ਰਿਤਸਰ ਅਜਨਾਲਾ ਸੜਕ ਨੇੜਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿਖੇ ਚਲ ਰਹੇ ਸਮਾਗਮ ਦੌਰਾਨ ਦੋ ਨਕਾਬਪੋਸ਼ਾਂ ਵਲੋਂ ਹੱਥ ਗੋਲਾ ਸੁਟੇ ਜਾਣ ਕਾਰਣ ਵੀਹ ਦੇ ਕਰੀਬ ਲੋਕ ਜਖਮੀ ਹੋ ਗਏ ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ।
ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਅੰਜ਼ਾਮ ਦਿੱਤੇ ਗਏ ਗ੍ਰਿਨੇਡ ਹਮਲੇ ਨੇ ਜਾਗਰੂਕ ਸਿੱਖਾਂ ਦੀਆਂ ਉਨ੍ਹਾਂ ਸ਼ੰਕਾਵਾਂ ਨੂੰ ਯਕੀਨ ਵਿੱਚ ਬਦਲ ਦਿੱਤਾ ਹੈ ਕਿ ਜਦ ਕਿਧਰੇ ਵੀ ਘੱਟਗਿਣਤੀਆਂ ਹੱਕਾਂ ਦੀ ਅਵਾਜ ਬੁਲੰਦ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਅਜੇਹੀਆਂ ਘਟਨਾਵਾਂ ਦੇ ਸੰਤਾਪ ਵਿੱਚ ਉਲਝਾ ਦਿੱਤਾ ਜਾਂਦਾ ਹੈ।
ਅੰਮ੍ਰਿਤਸਰ ਦੇ ਨੇੜੇ ਪੈਂਦੇ ਨਗਰ ਰਾਜਾਸਾਂਸੀ ਦੇ ਪਿੰਡ ਅਦੀਵਾਲਾ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਦਸ ਜਣਿਆਂ ਨੂੰ ਸੱਟਾਂ ਲੱਗੀਆਂ ਹਨ।