ਕਿਤਾਬਚਾ ‘ਅਦਬਨਾਮਾ’, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਵੱਡੀ ਥਾਂ ਤੇ ਰੱਖ ਕੇ ਸਿੱਖਾਂ ਵਜੋਂ ਕਰਨਯੋਗ ਕਾਰਜਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਕਿਤਾਬਚਾ ਬੀਤੇ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘਾਂ ਵਲੋਂ ਜਾਰੀ ਕੀਤਾ ਗਿਆ ਸੀ।
ਪਿਛਲੇ ਸਮੇਂ ਵਿਚ ਇਹ ਗੱਲ ਬਹੁਤ ਮਹਿਸੂਸ ਕੀਤੀ ਕਿ ਅਸੀਂ ਵਧੇਰੇ ਚਰਚਾ ਬੇਅਦਬੀ ਦੀਆਂ ਘਟਨਾਵਾਂ ਦੀ ਕਰਦੇ ਹਾਂ। ਅਦਬ ਬਾਰੇ ਗੱਲ ਬਹੁਤ ਘੱਟ ਹੁੰਦੀ ਹੈ। ਚਾਹੀਦਾ ਤਾਂ ਇਹ ਸੀ ਕਿ ਬੇਅਦਬੀ ਬਾਰੇ ਚਰਚਾ ਵੀ ਗੁਰੂ ਸਾਹਿਬ ਦੇ “ਅਦਬ” ਨੂੰ ਕੇਂਦਰ ਵਿਚ ਰੱਖ ਕੇ ਹੋਵੇ ਕਿ ਅਦਬ ਵਿਚ ਖਲਲ ਕਿਉਂ ਪਿਆ ਅਤੇ ਅਗਾਂਹ ਲਈ ਅਦਬ ਬੁਲੰਦ ਰੱਖਣਾ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੇ ਨੁਕਤਿਆਂ ਨੂੰ ਪੇਸ਼ ਕਰਦਾ ਕਿਤਾਬਚਾ ਅਦਬਨਾਮਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਸੰਗਰੂਰ ਦੀ ਸੰਗਤ ਦੇ ਸਨਮੁੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਗਮਾਂ ਦੌਰਾਨ ਜਾਰੀ ਕੀਤਾ ਗਿਆ।