ਇੰਗਲੈਂਡ ਦੇ ਸ਼ਹਿਰ ਡਰਬੀ ਦੀ ਸਿਟੀ ਕੌਂਸਲ ਵੱਲੋਂ 1984 ਦੇ ਜੂਨ ਅਤੇ ਨਵੰਬਰ ਵਿਚ ਭਾਰਤ ਵਿਚ ਸਿੱਖਾਂ ਉੱਤੇ ਕੀਤੇ ਗਏ ਹਮਲਿਆਂ ਬਾਰੇ ਮਤਾ ਪ੍ਰਵਾਣ ਕੀਤਾ ਗਿਆ ਹੈ।
ਲੰਡਨ: ਜਦੋਂ ਜੂਨ 1984 ਵਿਚ ਬਿਪਰਵਾਦੀ ਇੰਡੀਅਨ ਸਟੇਟ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ...
ਲੰਘੇ ਐਤਵਾਰ (16 ਜੂਨ ਨੂੰ) ਇੰਗਲੈਂਡ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਲੰਡਨ ਵਿਖੇ ਇਕੱਤਰ ਹੋਏ ਅਤੇ ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਢ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਲੰਡਨ ਸਥਿਤ ‘ਟਰੈਫਲੈਗਰ ਸਕੂਏਅਰ’ ਵਿਖੇ 40ਵੀਂ ਸਲਾਨਾ ਆਜ਼ਾਦੀ ਰੈਲੀ ਕੀਤੀ।
ਕਿਤਾਬ “ਰਾਜਘਾਟ ਤੇ ਹਮਲਾ” ਆਉਂਦੀ 25 ਮਈ ਨੂੰ ਪਿੰਡ ਕੋਟਭਾਰਾ ਵਿਖੇ ਹੋਣ ਵਾਲੇ ਇੱਕ ਗੁਰਮਤਿ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ। ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਇਸ ਕਿਤਾਬ ਦਾ ਪ੍ਰਕਾਸ਼ਨ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਕੀਤਾ ਗਿਆ ਹੈ।
ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ 4 ਨਵੰਬਰ 2023 , ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਤੋਂ ਨਵੰਬਰ 1984 ਸਿੱਖ ਨਸਲਕੁਸੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ।
ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। ਇਸ ਕਿਰਤ ਦੇ ਲੇਖਕਾਂ ਦੀ ਬਾਰੀਕ ਔਰ ਲਗਨ ਵਾਲੀ ਮਿਹਨਤ ਨੇ ਇਸ ਕਿਤਾਬ ਨੂੰ ਸਟੀਕ ਦਸਤਾਵੇਜ਼ ਵਜੋਂ ਦਰਜ ਕਰਵਾ ਦਿੱਤਾ ਹੈ।
ਵਿਦਿਆਰਥੀ ਜਥੇਬੰਦੀ ਸੱਥ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 17 ਨਵੰਬਰ 2022 ਨੂੰ ਸਿੱਖ ਨਸਲਕੁਸ਼ੀ ਨਵੰਬਰ 1984 ਦੀ ਯਾਦ ਵਿਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਉੱਤੇ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵਲੋਂ ‘ਨਸਲਕੁਸ਼ੀ ਦੇ ਪੜਾਅ ਅਤੇ ਸਿੱਖ ਨਸਲਕੁਸ਼ੀ ੧੯੮੪’ ਵਿਸ਼ੇ ‘ਤੇ ਵਖਿਆਨ ਪੇਸ਼ ਕੀਤਾ ਗਿਆ, ਜੋ ਇਥੇ ਦਰਸ਼ਕਾਂ ਦੀ ਜਾਣਕਾਰੀ ਹਿਤ ਮੁੜ ਸਾਂਝਾ ਕੀਤਾ ਜਾ ਰਿਹਾ ਹੈ।
ਵਿਦਿਆਰਥੀ ਜਥੇਬੰਦੀ ਸੱਥ ਵੱਲੋਂ “ਨਸਲਕੁਸ਼ੀ ਦਾ ਵਰਤਾਰਾ ਅਤੇ ਸਿੱਖ ਨਸਲਕੁਸ਼ੀ 1984” ਵਿਸ਼ੇ ਉੱਤੇ ਸੈਮੀਨਾਰ 17 ਨਵੰਬਰ 2022, ਥਾਂ - ਸਨੀ ਓਬਰਾਏ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਸਿੱਖ ਜਥਾ ਮਾਲਵਾ ਵਲੋਂ 1 ਨਵੰਬਰ 2022 ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ (ਸੰਗਰੂਰ) ਵਿਖੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਿੱਖ ਸਿਆਸਤ ਦੇ ਸੰਪਾਦਕ ਐਡਵੋਕੇਟ ਪਰਮਜੀਤ ਸਿੰਘ ਗਾਜ਼ੀ ਨੇ ਸਿੱਖ ਨਸਲਕੁਸ਼ੀ ੧੯੮੪ ਦੇ ਘਟਨਾਕ੍ਰਮ ਤੇ ਵਰਤਾਰੇ, ਇਸ ਦੀ ਖੇਤਰੀ ਵਿਆਪਕਤਾ ਤੇ ਮਾਰ ਦੇ ਦਾਇਰੇ, ਨਿਆਂ ਅਤੇ ਅਨਿਆਂ ਦੇ ਮਸਲੇ ਅਤੇ ਹੁਣ ਦੇ ਹਾਲਾਤ ਤੇ ਕਰਨ ਯੋਗ ਕਾਰਜਾਂ ਬਾਰੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ ਪੇਸ਼ ਕਰਦੀ ਹੈ। ਇਹ ਕਿਤਾਬ ਨੌਜਵਾਨ ਸਿੱਖ ਖੋਜੀਆਂ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਦੀ ਮਿਹਨਤ ਦਾ ਸਿੱਟਾ ਹੈ। ਇਹ ਕਿਤਾਬ ਪੂਰੇ ਇੰਡੀਆ ਵਿਚ ਜਿੱਥੇ ਵੀ ਸਿੱਖਾਂ ਨਾਲ ਨਵੰਬਰ 1984 ਦੌਰਾਨ ਹਿੰਸਾ ਕੀਤੀ ਗਈ ਸੀ ਉਹਨਾ ਥਾਵਾਂ ਉੱਤੇ ਜਾ ਕੇ ਨਸਲਕੁਸ਼ੀ ਵਿਚੋਂ ਜਿੰਦਾ ਬਚੇ ਸਿੱਖਾਂ, ਚਸ਼ਮਦੀਦ ਗਵਾਹਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਅਧਾਰ ਉੱਤੇ ਲਿਖੀ ਗਈ ਹੈ।
« Previous Page — Next Page »