ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947 ਵਿਚ ਬਸਤੀਵਾਦੀ ਹਾਕਮਾਂ ਵੱਲੋਂ ਇਸ ਖਿੱਤੇ ਦੀ ਦੋ ਕੌਮਾਂ ਦੇ ਮਨਘੜਤ ਬਸਤੀਵਾਦੀ ਸਿਧਾਂਤ ਉੱਤੇ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਕੀਤੀ ਗਈ ਬਣਾਉਟੀ ਵੰਡ ਹੀ ਇਹਨਾ ਮੁਲਕਾਂ ਵਿਚਲੇ ਅੰਦਰੂਨੀ ਅਤੇ ਆਪਸੀ ਟਕਰਾਅ ਅਤੇ ਅਸਥਿਰਤਾ ਦਾ ਕਾਰਨ ਹੈ।
ਹਾਲੀ ਕੁਝ ਦਿਨ ਪਹਿਲਾਂ ਹੀ ਇੰਡੀਆ ਤੇ ਪਾਕਿਸਤਾਨ ਹਵਾਈ ਖੇਤਰ ਵਿਚ ਜੰਗ ਲੜ ਕੇ ਹਟੇ ਹਨ। ਭਾਵੇਂ ਕਿ ਇਸ ਵੇਲੇ ਜੰਗ ਬੰਦੀ ਹੋ ਗਈ ਹੈ ਪਰ ਇਸ ਟਕਰਾਅ ਪਿਛਲੇ ਹਾਲਾਤ ਉਸੇ ਤਰ੍ਹਾਂ ਬਰਕਰਾਰ ਹਨ।
21 ਫਰਵਰੀ 2025 ਨੂੰ ਕੌਮਾਂਤਰੀ ਮਾਂਬੋਲੀ ਦਹਾੜੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ ਖਡੂਰ ਸਾਹਿਬ ਵਿਖੇ ਇਸ ਖਾਸ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ. ਸੇਵਕ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝੇ ਕਰ ਰਹੇ ਹਾਂ।
ਅਮਰਜੀਤ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ "ਖਾਲਸਾ ਰਾਜ", ਇੱਕ ਵਿਸ਼ਵ ਸ਼ਕਤੀ ਸੀ, ਜਿਸਨੇ ਆਪਣੇ ਹੱਦਾਂ ਦਾ ਵਿਸਥਾਰ ਕੀਤਾ ਸੀ ਅਤੇ ਖਾਲਸਾ ਸਿਧਾਂਤਾਂ ਦੇ ਅਨੁਸਾਰ ਨਿਆਂਪੂਰਨ ਰਾਜ ਕੀਤਾ ਸੀ, ਨੂੰ ਬ੍ਰਿਟਿਸ਼ ਵਿਸ਼ਵਾਸਘਾਤ ਦੁਆਰਾ ਖਤਮ ਕਰ ਦਿੱਤਾ ਗਿਆ ਸੀ।