August 21, 2010 | By ਸਿੱਖ ਸਿਆਸਤ ਬਿਊਰੋ
ਮੈਲਬੌਰਨ (20 ਅਗਸਤ 2010): “ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਣਥੱਕ ਮਿਹਨਤ ਕਰਨ ਵਾਲੇ ਅਤੇ ਜੁਝਾਰੂ ਆਗੂ ਸ: ਸੁਰਿੰਦਰਪਾਲ ਸਿੰਘ ਜੀ ਠਰੂਆ ਦਾ ਸਦੀਵੀ ਵਿਛੋੜਾ ਕੌਮ ਕਦੇ ਨਹੀਂ ਭੁੱਲ ਸਕਦੀ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਕੌਮ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ”
ਉਪਰੋਕਤ ਸ਼ਬਦਾ ਨਾਲ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਸ: ਮਨਜੀਤ ਸਿੰਘ ਪੁਰੇਵਾਲ, ਸ: ਜਸਪਾਲ ਸਿੰਘ, ਸ: ਸਰਵਰਿੰਦਰ ਸਿੰਘ ਰੂਮੀ, ਸ: ਜਸਪ੍ਰੀਤ ਸਿੰਘ,ਸ: ਸੁਖਰਾਜ ਸਿੰਘ ਸੰਧੂ,ਸ: ਹਰਕੀਰਤ ਸਿੰਘ ਅਤੇ ਸ: ਰਣਜੀਤ ਸਿੰਘ ਨੇ ਸ਼ੋਕ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸ: ਸੁਰਿੰਦਰਪਾਲ ਸਿੰਘ ਠਰੂਆ ਨੇ ਜੁਝਾਰੂ ਸੰਘਰਸ਼ ਦੌਰਾਨ ਜੇਲ੍ਹ ਵੀ ਕੱਟੀ ਅਤੇ ਜੇਲ੍ਹ ਤੋਂ ਬਾਹਰ ਆ ਕੇ ਨੌਜਵਾਨਾਂ ਵਿੱਚ ਕੌਮ ਪ੍ਰਤੀ ਨਵਾਂ ਉਤਸ਼ਾਹ ਭਰਿਆ।ਉਨ੍ਹਾਂ ਨੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਵਜੋਂ ਸੇਵਾ ਨਿਭਾਈ ਅਤੇ ਪੰਥ ਪ੍ਰਤੀ ਬਣਦੀ ਸੇਵਾ ਬਾ-ਖੂਬੀ ਕੀਤੀ।
ਇਨ੍ਹਾਂ ਆਗੂਆ ਨੇ ਕਿਹਾ ਕਿ ਆਸਟ੍ਰੇਲੀਆ ਵੱਸਦੇ ਸਿੱਖਾਂ ਦੇ ਹਿਰਦੇ, ਭਾਈ ਸਾਹਿਬ ਦੇ ਚਲਾਣੇ ਦੀ ਖਬਰ ਸੁਣ ਕੇ ਸ਼ੋਕ ਵਿੱਚ ਭਿੱਜ ਗਏ ਹਨ ਅਤੇ ਆਸਟ੍ਰੇਲੀਆ ਦੇ ਪ੍ਰਮੁਖ ਸ਼ਹਿਰਾਂ ਵਿੱਚ ਉਨ੍ਹਾਂ ਨਮਿਤ ਅੰਤਿਮ ਅਰਦਾਸ ਕੀਤੀ ਜਾਵੇਗੀ ਅਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ 5 ਸਤੰਬਰ ਦਿਨ ਐਤਵਾਰ ਨੁੰ ਸ੍ਰੀ ਗੁਰੁ ਸਿੰਘ ਸਭਾ ਗੁਰੂਦੁਆਰਾ ਕਰੇਗੀਬਰਨ ਵਿਖੇ ਪਾਏ ਜਾਣਗੇ।
Related Topics: Bhai Surinderpal Singh, Sikh Federation of Australia, Sikh Shahadat, Sikh Struggle, Sikh Students Federation