November 12, 2024 | By ਸਿੱਖ ਸਿਆਸਤ ਬਿਊਰੋ
ਨਵੰਬਰ 1984 ਸਿੱਖ ਨਸਲਕੁਸ਼ੀ ਦਾ ਉਹ ਦੌਰ ਸੀ, ਜਿਸ ਸਮੇਂ ਹਜੂਮ ਨੇ ਬਿਪਰ ਹਕੂਮਤ ਵੱਲੋਂ ਮਿਲੇ ਹੋਏ ਵਹਸ਼ੀਪੁਣੇ ਦੇ ਥਾਪੜੇ ਨਾਲ ਨਿਹੱਥੇ ਅਤੇ ਬੇਦੋਸ਼ੇ ਸਿੱਖਾਂ ਉੱਤੇ ਹਰ ਉਹ ਜੁਲਮ ਕੀਤਾ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਹੁਣ ਤੱਕ ਜੋ ਸਾਡੇ ਤੱਕ ਜਾਣਕਾਰੀਆਂ ਪਹੁੰਚਦੀਆਂ ਸਨ, ਉਸ ਅਨੁਸਾਰ ਇੱਕ ਤਾਂ ਇਹਨਾਂ ਨੂੰ ਹਿੰਦੂ ਅਤੇ ਸਿੱਖਾਂ ਦੇ ਵਿਚਕਾਰ ਹੋਏ ਦੰਗੇ ਦਾ ਨਾਮ ਦਿੱਤਾ ਗਿਆ ਸੀ ਅਤੇ ਦੂਸਰਾ ਇਸ ਨੂੰ ਦਿੱਲੀ ਅਤੇ ਕਾਨਪੁਰ ਤੱਕ ਹੀ ਸੀਮਤ ਕਰਕੇ ਦੱਸਿਆ ਜਾਂਦਾ ਰਿਹਾ ਹੈ, ਜੋ ਕਿ ਹਕੀਕਤ ਤੋਂ ਪਰੇ ਸੀ। ਕਿਉਂਕਿ ਨਾ ਤਾਂ ਇਹ ਦੰਗੇ ਸਨ, ਇਹ ਸਪਸ਼ਟ ਨਸਲਕੁਸ਼ੀ ਸੀ। ਇਸ ਸਬੰਧੀ ਖੋਜ ਕਾਰਜ ਦੀ ਜਿੰਮੇਵਾਰੀ ਚੁੱਕ ਕੇ ਗੁਰਜੰਟ ਸਿੰਘ ਨੇ ਪੂਰੇ ਇੰਡੀਆ ਦੇ ਵਿੱਚ ਖੋਜ ਕਰਕੇ ਅਜਿਹੀਆਂ ਹੋਰਨਾਂ ਥਾਵਾਂ ਦੀ ਜਾਣਕਾਰੀ ਹਾਸਿਲ ਕੀਤੀ, ਜਿੱਥੇ ਮਿੱਥੇ ਹੋਏ ਤਰੀਕੇ ਅਤੇ ਇੱਕ ਸਾਰਤਾ ਦੇ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ ਅਤੇ ਸਿੱਖਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਗਿਆ। ਹੁਸਿਆਰਪੁਰ ਵਿਖੇ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਕਰਾਏ ਸਮਾਗਮ ਦੌਰਾਨ ਉਹਨਾਂ ਵੱਲੋਂ ਕੀਤੇ ਕਾਰਜ਼ ਬਾਰੇ ਉਨ੍ਹਾਂ ਨੇ ਸੰਖੇਪ ਸਾਂਝ ਪਾਈ। ਉਨਾਂ ਦੇ ਇਹ ਖੋਜ ਭਰਪੂਰ ਕਾਰਜ਼ ਨੂੰ ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝਾ ਕਰੋ।
Related Topics: 1984 Sikh Genocide, Delhi, Gurjant Singh Bal, November 1984, Sikhs in Kanpur