December 28, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 4 ਦਸੰਬਰ 2018 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਬਣੇ ਖਾਸ ਜਾਂਚ ਦਲ ਨੇ ਜਨਤਕ ਸੂਚਨਾ ਜਾਰੀ ਕੀਤੀ ਹੈ ਕਿ ਸਿੱਖ ਨਸਲਕੁਸ਼ੀ 1984 ਦੇ 80 ਕੇਸਾਂ ਬਾਰੇ ਲੋਕ 2 ਹਫਤਿਆਂ ਅੰਦਰ ਉਹਨਾਂ ਤੀਕ ਜਾਣਕਾਰੀ ਪਹੁੰਚਾਉਣ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਉੱਤੇ ਇਹ ਸੁਨੇਹਾ ਲਾਇਆ ਗਿਆ ਹੈ ਕਿ ਜੇਕਰ ਕਿਸੇ ਕੋਲ ਇਹਨਾਂ ਕੇਸਾਂ ਨਾਲ ਸੰਬੰਧਤ ਕੋਈ ਜਾਣਕਾਰੀ ਹੈ ਤਾਂ ਉਹ 2 ਹਫਤਿਆਂ ਦੇ ਅੰਦਰ-ਅੰਦਰ ਉਸ ਨੂੰ ਲਿਖਤੀ ਰੂਪ ਵਿਚ ਇਸ ਪਤੇ ਉੱਤੇ ਭੇਜ ਸਕਦੇ ਹਨ – ਖਾਸ ਜਾਂਚ ਦਲ, ਕਮਰਾ ਨੰ.26. ਦੋ ਮੰਜਲੀ ਇਮਾਰਤ, ਜੈਸਲਮੇਰ ਹਾਊਸ, 26, ਮਨਸਿੰਘ ਰੋਡ, ਨਵੀਂ ਦਿੱਲੀ -110011. ਇਹ ਸੂਚਨਾ 26 ਦਸੰਬਰ ਨੂੰ ਜਾਰੀ ਕੀਤੀ ਗਈ ਸੀ।
ਜਾਂਚ ਦਲ ਵਲੋਂ ਇਸ ਲਿਖਤੀ ਜਾਣਕਾਰੀ ਦੀ ਪੜਤਾਲ ਕਰਕੇ ਬੰਦਿਆਂ ਦੇ ਜ਼ੁਬਾਨੀ ਬਿਆਨ ਦਰਜ ਕਰਨ ਲਈ ਸੱਦਿਆ ਜਾਵੇਗਾ। ਸੰਸਥਾਵਾਂ ਜਾਂ ਹੋਰ ਸਮਾਜਿਕ ਕਾਰਕੁੰਨ ਅਜਿਹੇ ਬੰਦਿਆਂ ਦੀ ਜਾਣਕਾਰੀ ਐਸਆਈਟੀ ਤੀਕ ਪਹੁੰਚਾਉਣ ਵਿਚ ਸਹਾਇਤਾ ਕਰ ਸਕਦੇ ਹਨ।
ਹੋਰ ਜਾਣਕਾਰੀ ਲਈ ਪੜ੍ਹੋ – SIT Want Public To Provide Information About 80 Cases Of 1984 Sikh Genocide Within “2 Weeks”
Related Topics: Special Investigation Team On 1984, ਸਿੱਖ ਨਸਲਕੁਸ਼ੀ 1984 (Sikh Genocide 1984)