March 29, 2022 | By ਗਿਆਨੀ ਸੋਹਣ ਸਿੰਘ ਸੀਤਲ
ਕੋਈ ਦੂਰ ਦੀ ਗੱਲ ਨਹੀਂ, ਦੇਸ ਅੰਦਰ
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।
ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ
ਤਾਜ ਤਖ਼ਤ ਵਾਲੇ, ਅਣਖ-ਆਣ ਵਾਲੇ।
ਸਾਡੇ ਸਿਰ ਤੇ ਕਲਗ਼ੀਆਂ ਸੁਹੰਦੀਆਂ ਸਨ
ਸਾਨੂੰ ਨਿਉਂਦੇ ਸਨ ਕਈ ਗ਼ੁਮਾਨ ਵਾਲੇ।
ਸਾਡੇ ਖ਼ਾਲਸਈ ਕੌਮੀ ਨਸ਼ਾਨ ਅੱਗੇ
ਪਾਣੀ ਭਰਦੇ ਸੀ ਕਈ ਨਸ਼ਾਨ ਵਾਲੇ।
ਸਾਡੀ ਚਮਕਦੀ ਤੇਗ਼ ਦੀ ਧਾਰ ਅੱਗੇ
ਭੇਟਾ ਧਰਦੇ ਸਨ ਕਾਬਲ, ਈਰਾਨ ਵਾਲੇ।
ਬਿਨਾਂ ਪੁੱਛਿਆ ਏਧਰ ਨਾ ਝਾਕਦੇ ਸਨ
ਸਾਡੇ ਸਿਰਾਂ ‘ਤੇ ਹੁਕਮ ਚਲਾਨ ਵਾਲੇ।
ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ
ਆਪਣੇ ਤਾਜ ਵਿੱਚ ਹੀਰੇ ਹੰਡਾਨ ਵਾਲੇ।
‘ ਸੀਤਲ ‘ ਹਾਲ ਫਕੀਰਾਂ ਦੇ ਨਜ਼ਰ ਆਉਂਦੇ
ਤਾਜ, ਤਖ਼ਤ, ਨਸ਼ਾਨ, ਕਿਰਪਾਨ ਵਾਲੇ।
ਕਿਤਾਬ – ਸਿੱਖ ਰਾਜ ਕਿਵੇਂ ਗਿਆ ਵਿੱਚੋਂ
Related Topics: Maharaja Ranjit Singh, Sohan Singh Sittal