May 17, 2016 | By ਸਿੱਖ ਸਿਆਸਤ ਬਿਊਰੋ
ਲੰਦਨ: ਸ. ਸਿਮਰਨਜੀਤ ਸਿੰਘ ਮਾਨ ਨੇ ਇਕ ਲਿਖਤੀ ਬਿਆਨ (ਜਿਸਦੀ ਕਾਪੀ ਸਿੱਖ ਸਿਆਸਤ ਨਿਊਜ਼ ਕੋਲ ਹੈ) ਵਿਚ ਯੂ.ਕੇ. ਆਧਾਰਿਤ ਸਿੱਖ ਟੀ.ਵੀ. ਚੈਨਲ ਦੀ ਆਲੋਚਨਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੁਖੀ ਨੇ ਆਪਣੇ ਬਿਆਨ ਵਿਚ ਕਿਹਾ ਇਕ ਯੂ.ਕੇ. ਆਧਾਰਿਤ ਸਿੱਖ ਟੀ.ਵੀ. ਚੈਨਲ ਦੇ ਐਂਕਰ ਨੇ ਜਾਣ ਬੁੱਝ ਕੇ ਅਜਿਹੇ ਸਵਾਲ ਪੁੱਛੇ ਜਿਸਤੋਂ ਇਹ ਪ੍ਰਭਾਵ ਜਾਵੇ ਕਿ ਸ. ਮਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਪੰਜਾਬੀਆਂ ਅਤੇ ਸਿੱਖਾਂ ਵਿਚ ਆਪਣਾ ਆਧਾਰ ਖੋ ਚੁਕੇ ਹਨ।
ਸ. ਮਾਨ ਨੇ ਦੋਸ਼ ਲਾਇਆ ਕਿ ਪੱਤਰਕਾਰੀ ਵਿਚ ਹੇਰਾਫੇਰੀ ਭਾਰਤੀ ਮੀਡੀਆ ਵਿਚ ਪ੍ਰਚਲਿਤ ਕੰਮ ਹੈ ਪਰ ਇਸਦੀ ਲਾਗ ਯੂ.ਕੇ. ਆਧਾਰਿਤ ਸਿੱਖ ਮੀਡੀਆ ਨੂੰ ਵੀ ਲੱਗ ਗਈ।
ਹਾਲਾਂਕਿ ਸ. ਮਾਨ ਨੇ ਟੀ.ਵੀ. ਚੈਨਲ ਦਾ ਨਾਂ ਜਾਹਰ ਨਹੀਂ ਕੀਤਾ ਪਰ ਭਾਰਤੀ ਮੀਡੀਆ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ “ਇੰਡੀਅਨ ਐਕਸਪ੍ਰੈਸ”, “ਟਾਈਮਜ਼ ਆਫ ਇੰਡੀਆ” ਅਤੇ “ਦ ਟ੍ਰਿਿਬਊਨ” ਦਾ ਨਾ ਲਿਆ।
ਜ਼ਿਕਰਯੋਗ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਇਸ ਵੇਲੇ ਯੂ.ਕੇ. ਦੌਰੇ ’ਤੇ ਹਨ।
Related Topics: Indian Media, Shiromani Akali Dal Amritsar (Mann), Sikh News UK, Sikhs in United Kingdom