April 7, 2021 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – “ਹਿੰਦੂਤਵ ਹੁਕਮਰਾਨ ਇਕ ਪਾਸੇ ਪਾਰਲੀਮੈਟ ਵਿਚ ਅਤੇ ਜਨਤਕ ਤੌਰ ਤੇ 1962 ਵਿਚ ਚੀਨ ਵੱਲੋਂ ਲਦਾਖ ਵਿਚ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕੇ ਉਤੇ ਕੀਤੇ ਗਏ ਕਬਜੇ ਸੰਬੰਧੀ ਕਹਿੰਦੇ ਹਨ ਕਿ ਜਦੋਂ ਤੱਕ ਇਕ-ਇਕ ਇੰਚ ਇਲਾਕੇ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਅੱਜ ਇਸ ਗੱਲ ਨੂੰ 59 ਸਾਲ ਦਾ ਸਮਾਂ ਬੀਤ ਗਿਆ ਹੈ। ਚੀਨ ਵੱਲੋਂ ਕੀਤੇ ਗਏ ਕਬਜੇ ਵਿਚੋ ਇਕ ਇੰਚ ਵੀ ਇਲਾਕਾ ਵਾਪਸ ਨਹੀਂ ਲੈ ਸਕੇ। ਬਲਕਿ ਅਪ੍ਰੈਲ 2020 ਵਿਚ ਚੀਨ ਨੇ ਲਦਾਖ ਵਿਚ ਹੋਰ ਵੱਡੇ ਹਿੱਸੇ ਉਤੇ ਕਬਜਾ ਕਰ ਲਿਆ। ਹੁਣ ਹਿੰਦੂਤਵ ਹੁਕਮਰਾਨ ਇੰਡੀਆ ਦੇ ਨਿਵਾਸੀਆ ਨੂੰ ਇਹ ਜਾਣਕਾਰੀ ਦੇਣ ਕਿ 1962 ਵਿਚ ਅਤੇ 2020 ਵਿਚ ਇੰਡੀਆ ਦੇ ਕਿੰਨੇ ਇਲਾਕੇ ਉਤੇ ਚੀਨ ਨੇ ਕਬਜਾ ਕੀਤਾ ਹੋਇਆ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਨੂੰ ਜਨਤਕ ਤੌਰ ਤੇ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪੁੱਛੇ ਜੋ ਆਪਣੀ ਇੰਡੀਆ ਫ਼ੌਜ ਵਿਚ ਹਿੰਦੂਵਾਦੀ ਸੋਚ ਉਤੇ ਅਮਲ ਕਰਕੇ ਅਤੇ ਇੰਡੀਆ ਵਰਗੇ ਬਹੁਕੌਮੀ, ਬਹੁਧਰਮੀ ਅਤੇ ਬਹੁਭਾਸਾਈ ਮੁਲਕ ਵਿਚ ਫਿਰਕੂ ਸੋਚ ਅਧੀਨ ਹਿੰਦੂ ਰਾਸਟਰ ਕਾਇਮ ਕਰਨ ਦੀਆਂ ਗੱਲਾਂ ਕਰਕੇ ਇਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਸੱਟ ਮਾਰ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਸਿੱਖ ਫ਼ੌਜ ਤੇ ਅਫ਼ਸਰ ਹੀ ਹਨ ਜਿਨ੍ਹਾਂ ਨੇ 1962, 65 ਅਤੇ 71 ਦੀਆਂ ਜੰਗਾਂ ਵਿਚ ਵੱਡੀਆ ਕੁਰਬਾਨੀਆ ਕਰਕੇ ਸਰਹੱਦਾਂ ਦੀ ਰਾਖੀ ਕੀਤੀ ਹੈ । ਜੇਕਰ ਅੱਜ ਵੀ ਲਦਾਖ ਵਿਚ ਚੀਨੀ ਫ਼ੌਜ ਨੂੰ ਅੱਗੇ ਵੱਧਣ ਤੋਂ ਡੱਕਿਆ ਹੈ, ਤਾਂ ਇਹ ਸਿੱਖ ਫ਼ੌਜ ਦੀ ਹੀ ਦੇਣ ਹੈ। ਪਰ ਇਸਦੇ ਬਾਵਜੂਦ ਵੀ ਹੁਕਮਰਾਨ ਸਿੱਖ ਫ਼ੌਜ ਤੇ ਸਿੱਖ ਰੈਜਮੈਟ ਦੀਆਂ ਕੁਰਬਾਨੀਆ ਨੂੰ ਨਜ਼ਰ ਅੰਦਾਜ ਕਰਕੇ ਫ਼ੌਜ ਵਿਚ ਅਤੇ ਮੁਲਕ ਵਿਚ ਸਿੱਖਾਂ ਨਾਲ ਵੱਡੇ ਵਿਤਕਰੇ ਕਰਨ ਦੇ ਅਮਲ ਕਰ ਰਹੇ ਹਨ । ਜੋ ਦੁੱਖਦਾਇਕ ਵਰਤਾਰਾ ਹੈ।
Related Topics: BJP, Modi Government, Simranjit Singh Maan