ਸਿੱਖ ਖਬਰਾਂ

ਸਿੱਖ ਵਿਰੋਧੀ ਇਤਰਾਜ਼ਯੋਗ ਚੀਜਾਂ ਵੇਚਣ ਕਾਰਨ ਐਮਾਜਾਨ ਡਾਟ ਕਾਮ ਖਿਲਾਫ ਸਿੱਖਾਂ ਦਾ ਗੁੱਸਾ ਭੜਕਿਆ

December 20, 2018 | By

ਚੰਡੀਗੜ੍ਹ: ਬਿਜਾਲ (ਇੰਟਰਨੈਟ) ਉੱਤੇ ਪਰਚੂਨ ਦੀ ਹੱਟ “ਐਮਾਜੌਨ ਡਾਟ ਕਾਮ” ‘ਤੇ ਦਰਬਾਰ ਸਾਹਿਬ ਦੀ ਤਸਵੀਰ ਵਾਲੀਆਂ ਬਹੁਤ ਹੀ ਇਤਰਾਜ਼ਯੋਗ ਚੀਜਾਂ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਹ ਅਤੇ ਗੁੱਸਾ ਹੈ।

ਇਹ ਮਾਮਲਾ ਸਾਹਮਣੇ ਆਉਣ ਉੱਤੇ ਯੁਨਾਇਟਡ ਸਿੱਖਸ ਅਤੇ ਸਿੱਖ ਕੁਲੀਸ਼ਨ ਨਾਮੀ ਸਿੱਖ ਜਥੇਬੰਦੀਆਂ ਵਲੋਂ “ਐਮਾਜਾਨ ਡਾਟ ਕਾਮ” ਨਾਲ ਸੰਪਰਕ ਕਰਕੇ ਇਤਰਾਜ ਦਰਜ਼ ਕਰਵਾਇਆ ਗਿਆ ਤੇ ਇਹਨਾਂ ਇਤਰਾਜਯੋਗ ਚੀਜਾਂ ਨੂੰ ਹਟਾਉਣ ਤੇ ਇਹਨਾਂ ਦੀ ਵਿਕਰੀ ਫੌਰੀ ਤੌਰ ਉੱਤੇ ਬੰਦ ਕਰਨ ਲਈ ਕਿਹਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ “ਐਮਾਜਾਨ ਡਾਟ ਕਾਮ” ਤੋਂ ਇਹਨਾਂ ਇਤਰਾਜਯੋਗ ਚੀਜਾਂ ਦੀਆਂ ਕਈ ਤੰਦਾਂ ਹਟਾ ਦਿੱਤੀਆਂ ਗਈਆਂ ਹਨ ਜਦਕਿ ਅਜਿਹੀਆਂ ਕੁਝ ਕੁ ਚੀਜਾਂ ਹਾਲੀ ਵੀ ਐਮਾਜਾਨ ਉੱਤੇ ਵੇਖੀਆਂ ਜਾ ਸਕਦੀਆਂ ਹਨ।

ਸਿੱਖ ਕੁਲੀਸ਼ਨ ਅਤੇ ਯੁਨਾਇਟਡ ਸਿੱਖਸ ਨੇ ਆਪਣੇ-ਆਪਣੇ ਤੌਰ ਤੇ ਚਿੱਠੀਆਂ ਲਿਖ ਕੇ ਇਸ ਬਿਜਾਲ-ਹੱਟ ਨੂੰ ਮਾਮਲੇ ਵਿਚ ਅਗਾਹ ਕੀਤਾ ਹੈ।
ਸਿੱਖ ਕੁਲੀਸ਼ਨ ਨੇ ਕਿਹਾ ਹੈ ਕਿ ਧਰਮ ਨਾਲ ਜੁੜੀਆਂ ਪਵਿੱਤਰ ਥਾਵਾਂ ਦੀਆਂ ਤਸਵੀਰਾਂ ਨੂੰ ਇੰਝ ਇਤਰਾਜਯੋਗ ਚੀਜਾਂ ਉੱਤੇ ਨਹੀਂ ਛਾਪਿਆ ਜਾ ਸਕਦਾ ਤੇ ਐਮਾਜਾਨ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਸੀ।

ਯੁਨਾਇਟਡ ਸਿੱਖਸ ਨੇ ਐਮਾਜਾਨ ਦੇ ਕਰਿੰਦਿਆਂ ਨੂੰ ਸਿੱਖ ਧਰਮ ਤੇ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਕਿ ਭਵਿੱਖ ਵਿਚ ਅਜਿਹਾ ਨਾ ਵਾਪਰ ਸਕੇ।

ਐਮਾਜਾਨ ਮਾਫੀ ਮੰਗੇ: ਸ਼੍ਰੋ.ਗੁ.ਪ੍ਰ.ਕ.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿਚ ਐਮਾਜਾਨ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ ਅਤੇ ਇਸ ਬਿਜਾਲ-ਹੱਟ ਨੂੰ ਕਾਨੂੰਨੀ ਚਿੱਠੀ ਵੀ ਕੱਢੀ ਹੈ। ਸ਼੍ਰੋ.ਗੁ.ਪ੍ਰ.ਕ. ਨੇ ਮੰਗ ਕੀਤੀ ਹੈ ਕਿ ਐਮਾਜਾਨ ਇਹਨਾਂ ਇਤਰਾਜਯੋਗ ਚੀਜਾਂ ਦੀ ਵਿਕਰੀ ਫੌਰੀ ਤੌਰ ਤੇ ਬੰਦ ਕਰੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਮੰਗੇ। ਸ਼੍ਰੋ.ਗੁ.ਪ੍ਰ.ਕ. ਨੇ ਭਾਰਤ ਸਰਕਾਰ ਦੇ ਵਿਦੇਸ਼ ਮਹਿਕਮੇਂ ਨੂੰ ਵੀ ਚਿੱਠੀ ਲਿਖ ਕੇ ਇਸ ਵਿਦੇਸ਼ੀ ਬਿਜਾਲ-ਹੱਟ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,