February 24, 2016 | By ਸਿੱਖ ਸਿਆਸਤ ਬਿਊਰੋ
ਕੈਲੀਲੀਫੋਰਨੀਆ (23 ਫਰਵਰੀ, 2016): ਹਵਾਈ ਸਫਰ ਦੌਰਾਨ ਇੱਕ ਫਿਰ ਸਿੱਖ ਨੂੰ ਦਸਤਾਰ ਲਾਹੁਣ ਵਾਸਤੇ ਮਜ਼ਬੂਰ ਹੋਣਾ ਪਿਆ। ਉਸਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮੀਆ ਵੱਲੋਂ ਦਸਤਾਰ ਉਤਾਰਨ ਵਾਸਤੇ ਮਜਬੂਰ ਕਰ ਦਿੱਤਾ।
ਅਮਰੀਕਾ ‘ਚ ਇਕ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨੌਜਵਾਨ ਨੂੰ ਏਅਰ ਲਾਈਨਜ਼ ਕੰਪਨੀ ਨੇ ਸੁਰੱਖਿਆ ਦੇ ਨਾਂਅ ‘ਤੇ ਦਸਤਾਰ ਉਤਾਰਨ ਲਈ ਮਜਬੂਰ ਕੀਤਾ । ਅਮਰੀਕਾ ਵਿਚ ਟੀ.ਵੀ. ਕਲਾਕਾਰ ਵਜੋਂ ਚਰਚਿਤ ਜਸਮੀਤ ਸਿੰਘ ਜੋ ਕਿ ਇੰਟਰਨੈੱਟ ‘ਤੇ ‘ਜਸਰੇਗਨ’ ਵਜੋਂ ਜਾਣਿਆ ਜਾਂਦਾ ਹੈ ਨੇ ਟਵਿੱਟਰ ‘ਤੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨ ਫਰਾਂਸਿਸਕੋ ਤੋਂ ਫਲਾਈਟ ਲੈਣ ਸਮੇਂ ਉਸ ਨਾਲ ਇਹ ਘਟਨਾ ਵਾਪਰੀ ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Sikh YouTuber Jus Reign forced to remove Turban at Airport
ਜਸਮੀਤ ਸਿੰਘ ਅਨੁਸਾਰ ਜਦੋਂ ਉਸ ਨੇ ਫਲਾਈਟ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਸਟਾਫ਼ ਨੇ ਉਸ ਨੂੰ ਰੋਕ ਲਿਆ ਅਤੇ ਦਸਤਾਰ ਉਤਾਰ ਦੇ ਤਲਾਸ਼ੀ ਦੇਣ ਲਈ ਆਖਿਆ । ਜਸਮੀਤ ਸਿੰਘ ਅਨੁਸਾਰ ਉਸ ਨੇ ਵਾਰ-ਵਾਰ ਸੁਰੱਖਿਆ ਸਟਾਫ਼ ਨੂੰ ਦਸਤਾਰ ਬਾਰੇ ਦੱਸਿਆ ਪਰ ਉਹ ਉਸ ਦੀ ਕਿਸੇ ਵੀ ਦਲੀਲ ਨਾਲ ਸਹਿਮਤ ਨਹੀਂ ਹੋਏ ।
ਉਸ ਨੇ ਟਵੀਟ ਕੀਤਾ ਕਿ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਤੋਂ ਬਾਅਦ ਹੀ ਉਸ ਨੂੰ ਫਲਾਈਟ ‘ਚ ਜਾਣ ਦਿੱਤਾ ਅਤੇ ਜਦੋਂ ਉਸ ਨੇ ਦੁਬਾਰਾ ਦਸਤਾਰ ਬੰਨ੍ਹਣ ਲਈ ਸ਼ੀਸ਼ਾ ਮੰਗਿਆ ਤਾਂ ਅਧਿਕਾਰੀ ਨੇ ਸਾਫ਼ ਜਾਵਬ ਦੇ ਦਿੱਤਾ ਕਿ ਸਾਡੇ ਕੋਲ ਕੋਈ ਸ਼ੀਸ਼ਾ ਨਹੀਂ, ਜਿਸ ਕਾਰਨ ਉਸ ਨੂੰ ਬਿਨ੍ਹਾਂ ਦਸਤਾਰ ਤੋਂ ਹੀ ਨੇੜੇ ਦੇ ਰੈਸਟ ਰੂਮ ਤੱਕ ਚੱਲ ਕੇ ਜਾਣਾ ਪਿਆ ।
ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਨਾਮੀ ਮਾਡਲ ਵਾਰਿਸ ਆਹਲੂਵਾਲੀਆ ਨੂੰ ਉਡਾਣ ‘ਚ ਜਾਣ ਤੋਂ ਰੋਕ ਦਿੱਤਾ ਗਿਆ ਸੀ । ਇਸ ਘਟਨਾ ਤੋਂ ਬਾਅਦ ਏਅਰ ਲਾਈਨਜ਼ ਨੇ ਮੁਆਫ਼ੀ ਮੰਗੀ ਸੀ ।
Related Topics: Dastar, Dastar Isuue