April 22, 2015 | By ਸਿੱਖ ਸਿਆਸਤ ਬਿਊਰੋ
ਐਡੀਲੇਡ (21 ਅਪ੍ਰੈਲ, 2015): ਐਡੀਲੇਡ ਵਿਚ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਦਰਸ਼ਕਾਂ ਨੂੰ ਦਿਖਾਉਣ ਲਈ ਗੁਰਦੁਆਰਾ ਸਰਬੱਤ ਖਾਲਸਾ ਦੀ ਸਿੱਖ ਸੰਗਤ ਨੇ ਉਪਰਾਲਾ ਕੀਤਾ। ਰਵਿੰਦਰ ਸਿੰਘ ਤੇ ਸਾਬ ਸਿੰਘ ਨੇ ਦੱਸਿਆ ਕਿ ਘੱਟ ਮੁਨਾਫੇ ਕਰਕੇ ਕਿਸੇ ਡਿਸਟ੍ਰੀਬਿਊਟਰ ਵੱਲੋਂ ਇਥੇ ਫ਼ਿਲਮ ਦਿਖਾਉਣ ਦਾ ਉਪਰਾਲਾ ਨਾ ਹੋਣ ‘ਤੇ ਸਰਬੱਤ ਖ਼ਾਲਸਾ ਦੀ ਸਿੱਖ ਸੰਗਤ ਵੱਲੋਂ ਦਰਸ਼ਕਾਂ ਨੂੰ ਪੰਜਾਬੀ ਫ਼ਿਲਮ 26 ਤੇ 27 ਅਪ੍ਰੈਲ ਨੂੰ ਈਵੈਂਟ ਸਿਨੇਮਾ ਮੈਰੀਅਨ ਵਿਖੇ ਰਾਤ 7 ਵਜੇ ਦੇ ਸ਼ੋਅ ਰਾਹੀਂ ਦਿਖਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ‘ਕੌਮ ਦੇ ਹੀਰੇ’ ਪੰਜਾਬੀ ਫ਼ਿਲਮ ਤੋਂ ਬਾਅਦ ਅਦਾਕਾਰ ਤੇ ਨਿਰਮਾਤਾ ਰਾਜ ਕਾਕੜਾ ਵੱਲੋਂ 1984 ਤੋਂ ਬਾਅਦ ਸੱਚੀਆਂ ਘਟਨਾਵਾਂ ਨੂੰ ਦਰਸਾਉਂਦੀ ਇਹ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਦੇਖਣ ਨੂੰ ਮਿਲੇਗੀ। ਸਾਬ ਸਿੰਘ ਨੇ ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰੀ ਵੇਖਣ ਲਈ ਅਪੀਲ ਕੀਤੀ।

ਪੱਤਾ ਪੱਤਾ ਸਿੰਘਾਂ ਦਾ ਵੈਰੀ ਪੰਜਾਬੀ ਗਾਇਕ/ ਅਦਾਕਰ ਰਾਜ ਕਾਕੜਾ ਦੀ ਦੂਜੀ ਫਿਲ਼ਮ ਹੈ। ਇਸਤੋਂ ਪਹਿਲਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਸ਼ਹਾਦਤ ‘ਤੇ ਅਧਾਰਿਤ ਫਿਲਮ “ਕੌਮ ਦੇ ਹੀਰੇ” ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ ਅਤੇ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ।ਪੱਤਾ ਪੱਤਾ ਸਿੰਘਾ ਦਾ ਵੈਰੀ ਫਿਲਮ ‘ਤੇ ਵੀ ਭਾਰਤੀ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਸੀ, ਪਰ ਬਾਅਦ ਵਿੱਚ ਨਜ਼ਰਸ਼ਾਨੀ ਬੋਰਡ ਨੇ ਇਸ ਫਿਲਮ ਨੂੰ ਪਾਸ ਕਰ ਦਿੱਤਾ ਹੈ।
ਫਿਲਮ ਦੇ ਨਿਰਮਾਤਾਵਾਂ ਅਤੇ ਮੁੱਖ ਪਾਤਰ ਰਾਜ ਕਾਕੜਾ ਅਨੁਸਾਰ ਫਿਲਮ ਉਸ ਸਮੇਂ ਚੱਲ ਰਹੀ ਸਿੱਖ ਖਾੜਕੂ ਲਹਿਰ ਨੂੰ ਸਹੀ ਅਕਸ਼ ਵਿੱਚ ਪੇਸ਼ ਕਰਦੀ ਹੈ।ਪਲਿਸ ਦੇ ਬੇਤਹਾਸ਼ਾਂ ਸਿੱਖ ਨੌਜਵਾਨੀ ‘ਤੇ ਹੋਏ ਤਸ਼ੱਦਦ ਨੂੰ ਇਸ ਫਿਲਮ ਵਿਸ਼ੇਸ਼ਤਾ ਨਾਲ ਵਿਖਾਇਆ ਗਿਆ ਹੈ।
Related Topics: Punjabi movie ‘Patta Patta Singhan Da Vairi