ਸਿਆਸੀ ਖਬਰਾਂ

21 ਸਾਲ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਪ੍ਰੋ:ਭੁਲਰ 21 ਦਿਨ ਦੀ ਪੈਰੋਲ ਤੇ ਰਿਹਾਅ

April 23, 2016 | By

ਅੰਮ੍ਰਿਤਸਰ (23ਅਪ੍ਰੈਲ, 2016 – ਨਰਿੰਦਰ ਪਾਲ ਸਿੰਘ): 21 ਸਾਲ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ  ਵਿੱਚ ਰਹਿਣ ਤੋਂ ਬਾਅਦ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ 21 ਦਿਨ ਦੀ ਪੈਰੋਲ ਤੇ ਰਿਹਾਈ ਹੋ ਗਈ। ਰਿਹਾਈ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰੋ:ਭੁਲਰ ਨੇ ਸਿਰਫ ਐਨਾ ਹੀ ਕਿਹਾ ‘ਸਭ ਦਾ ਧੰਨਵਾਦ’।

ਪ੍ਰੋ:ਭੁਲਰ ਨੂੰ ਇਹ ਰਿਹਾਈ 2ਲੱਖ ਰੁਪਏ ਬਾਂਡ ਭਰਨ ਉਪਰੰਤ ਅੰਮ੍ਰਿਤਸਰ ਵਿੱਚ ਰਹਿਣ ਦੀ ਸ਼ਰਤ ਤੇ ਮਿਲੀ ਹੈ ।ਸ਼ਹਿਰ ਤੋਂ ਬਾਹਰ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਦੀ ਇਜਾਜਤ ਲੈਣੀ ਪਵੇਗੀ ।

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ

ਦੇਰ ਸ਼ਾਮ 6.30 ਦੇ ਕਰੀਬ ਭੁਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਮਾਨਸਿਕ ਰੋਗ ਇਲਾਜ ਕੇਂਦਰ ਪੁਜੇ ਜੋਕਿ ਜੇਲ੍ਹ ਪ੍ਰਸ਼ਾਸ਼ਨ ਵਜੋਂ ਇਕ ਸਬ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈ ।ਉਨ੍ਹਾਂ ਦੇ ਕੁਝ ਹੀ ਦੇਰ ਬਾਅਦ ਅੰਮ੍ਰਿਤਸਰ ਕੇਂਦਰੀ ਜੇਲ ਦੇ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਪੁਜੇ ।

READ THIS NEWS IN ENGLISH:

Sikh Political Prisoner Prof. Bhullar released on 21 days parole after 21 years

ਕੋਈ 7 ਵਜੇ ਦੇ ਕਰੀਬ ਜੇਲ੍ਹ ਸੁਪਰਡੈਂਟ ਬਾਹਰ ਆਏ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੋ:ਭੁਲਰ ਨੂੰ 21 ਦਿਨ ਦੀ ਪੈਰੋਲ ਤੇ ਰਿਹਾਅ ਕਰ ਦਿੱਤਾ ਹੈ।

ਕੋਈ 7.40 ਤੇ ਪ੍ਰੋ:ਭੁਲਰ ਖੁਦ ਚੱਲ ਕੇ ਹਸਪਤਾਲ ਦੇ ਅੰਦਰਲੇ ਗੇਟ ਤੀਕ ਪੁਜੇ ਤੇ ਉਡੀਕ ਰਹੀ ਕਾਰ ਵਿੱਚ ਬੈਠ ਗਏ। ਪ੍ਰੋ:ਭੁਲਰ ਪੂਰੀ ਤਰ੍ਹਾਂ ਕੈਮਰਿਆਂ ਦੀ ਰੋਸਨਿ ਵਿਚ ਧੋਤੇ ਹੋਏ ਸਨ ਲੇਕਿਨ ਉਹ ਸਭਤੋਂ ਅਣਭਿੱਜ ਬਾਣੀ ਪੜ੍ਹ ਰਹੇ ਸਨ। ਪੱਤਰਕਾਰਾਂ ਵਲੋਂ ਬਾਰ ਬਾਰ ਪੁਛੇ ਜਾਣ ਤੇ ਉਹ ਇਹੀ ਕਹਿੰਦੇ ਸੁਣੇ ਗਏ ‘ਸਭ ਦਾ ਧੰਨਵਾਦ’।

ਇਸ ਤੋਂ ਬਾਅਦ ਪ੍ਰੋ: ਭੁੱਲਰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਚਲੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,