May 15, 2020 | By ਸਿੱਖ ਸਿਆਸਤ ਬਿਊਰੋ
ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਵਿਰੁੱਧ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰੀ ਲਾਪਤਾ ਕਰਨ ਦੇ ਮਾਮਲੇ ਵਿਚ ਪਰਚਾ ਦਰਜ਼ ਹੋਇਆ ਹੈ। ਲੰਘੀ 6 ਮਈ 2020 ਨੂੰ ਮੁਹਾਲੀ ਦੇ ਮਟੌਰ ਠਾਣੇ ਵਿਚ ਦਰਜ਼ ਹੋਇਆ ਇਹ ਪਰਚਾ ਘਟਨਾ ਤੋਂ ਤਕਰੀਬਨ 29 ਸਾਲ ਬਾਅਦ ਦਰਜ਼ ਹੋਇਆ ਹੈ। ਇਸ ਅਰਸੇ ਦੌਰਾਨ ਸੁਮੇਧ ਸੈਣੀ ਨੂੰ ਬਿਪਰਵਾਦੀ ਦਿੱਲੀ ਸਲਤਨਤ ਦੀ ਪੁਸ਼ਤਪਨਾਹੀ ਹਾਸਿਲ ਰਹੀ ਹੈ ਅਤੇ ਉਸ ਨੂੰ ਉੱਚੇ ਅਹੁਦਿਆਂ, ਸਮੇਤ ਪੁਲਿਸ ਮੁਖੀ ਦੇ ਸਿਖਰਲੇ ਅਹੁਦੇ ਦੇ, ਉੱਤੇ ਤਇਨਾਤ ਕੀਤਾ ਜਾਂਦਾ ਰਿਹਾ ਹੈ।
ਸੁਮੇਧ ਸੈਣੀ ਨੂੰ ਹਾਲੀ ਦੀ ਸਰਕਾਰੀ ਸਰਪ੍ਰਸਤੀ ਹਾਸਲ ਹੈ। ਪਰਚਾ ਦਰਜ਼ ਕਰ ਲੈਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਅਤੇ ਮੁਹਾਲੀ ਦੀ ਇਕ ਅਦਾਲਤ ਨੇ ਉਸ ਨੂੰ ਅਗਾਊਂ ਜਮਾਨਤ ਦੇ ਦਿੱਤੀ ਹੈ।
ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਉਕਤ ਹਵਾਲੇ ਨਾਲ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਘਾਣ ਅਤੇ ਇੱਥੋਂ ਦੇ ਨਿਆਂ ਤੰਤਰ ਬਾਰੇ ਕੁਝ ਬਨਿਆਦੀ ਨੁਕਤਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਹਨਾਂ ਵਿਚਾਰਾਂ ਦੀ ਇੱਥੇ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝ ਪਵਾਈ ਜਾ ਰਹੀ ਹੈ।
Related Topics: Badal Dal, Sikh Author and Political Analyst Bhai Ajmer Singh, sukhbir singh badal, Sumedh Saini