March 11, 2024 | By ਸਿੱਖ ਸਿਆਸਤ ਬਿਊਰੋ
ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਵਿੱਚ ਹੋਲੇ ਮਹੱਲੇ ਅਤੇ ਦਿਵਾਲੀ ਮੌਕੇ ਆਪਸ ਵਿੱਚ ਵਿਚਾਰ ਵਟਾਂਦਰੇ ਦੀ ਰਵਾਇਤ ਰਹੀ ਹੈ। ਇਸ ਰਿਵਾਇਤ ਤੋਂ ਪ੍ਰੇਰਨਾ ਲੈਂਦੇ ਹੋਏ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਸਿੱਖ ਸ਼ਹਾਦਤ ਵੱਲੋਂ “ਹੋਲਾ ਮਹੱਲਾ ਸੁਬਾਦ ਸਭਾ” ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਬੀਤੇ ਦਿਨੀਂ ਦੋਵਾਂ ਅਦਾਰਿਆਂ ਵੱਲੋਂ ਇੱਕ ਸਾਂਝਾ ਇਸ਼ਤਿਹਾਰ ਜਾਰੀ ਕਰਕੇ ਜਾਣਕਾਰੀ ਜਨਤਕ ਕੀਤੀ ਗਈ ਸੀ।
ਸੁਬਾਦ ਸਭਾ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਜਦੋਂ ਸਿੱਖ ਸਿਆਸਤ ਵੱਲੋਂ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਸਿੱਖ ਸ਼ਹਾਦਤ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਸ ਸਭਾ ਵਿੱਚ ਨੌਜਵਾਨ ਸਿੱਖ ਜਥਿਆਂ ਦੇ ਨੁਮਾਇੰਦੇ ਅਤੇ ਵਿਚਾਰਕ ਸ਼ਮੂਲੀਅਤ ਕਰਨਗੇ। 16 ਅਤੇ 17 ਮਾਰਚ ਨੂੰ ਹੋਣ ਵਾਲੀ ਇਸ ਵਿਚਾਰ ਸਭਾ ਵਿੱਚ ਸੱਦੇ ਹੋਏ ਨੁਮਾਇੰਦਿਆਂ ਵੱਲੋਂ ਹੀ ਸ਼ਿਰਕਤ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਸਿੱਖ ਸ਼ਹਾਦਤ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਅਦਾਰਿਆਂ ਵੱਲੋਂ ਨੌਜਵਾਨ ਸਿੱਖ ਸਫਾਂ ਦਰਮਿਆਨ ਆਪਸੀ ਵਿਚਾਰ ਵਟਾਂਦਰੇ ਦਾ ਮਾਹੌਲ ਸਿਰਜਣ ਹਿੱਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
Related Topics: Bibekgarh Parkashan, Hola Mohalla, Sikh Shahadat, Sri Anandpur Sahib