November 23, 2023 | By ਸਿੱਖ ਸਿਆਸਤ ਬਿਊਰੋ
ਕੋਲਨ, ਜਰਮਨੀ: ਸਾਲ 1988 ਤੋਂ ਜਲਾਵਤਨੀ ਤਹਿਤ ਜਰਮਨੀ ਵਿਚ ਰਹਿ ਰਹੇ ਰਹੇ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਦੇ ਸਤਿਕਾਰ ਯੋਗ ਪਿਤਾ ਜੀ ਬਾਪੂ ਸਮਿੰਦਰ ਸਿੰਘ ਅਕਾਲ ਪੁਰਖ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰ ਕੇ ਅੱਜ ਗੁਰ ਚਰਨਾ ਵਿਚ ਜਾ ਬਿਰਾਜੇ ਹਨ।
ਬਾਪੂ ਸਮਿੰਦਰ ਸਿੰਘ ਹੋਰਾਂ ਨੇ ਸਮੇਧ ਸੈਣੀ ਜਿਹੇ ਬਦਨਾਮ ਪੁਲਿਸ ਅਫਸਰਾਂ ਵੱਲੋਂ ਕੀਤੇ ਤਸੱਦਦ ਨੂੰ ਆਪਣੇ ਸਰੀਰ ਦੇ ਝੱਲਿਆ ਸੀ ਅਤੇ ਵੱਖ ਵੱਖ ਜੇਲ੍ਹਾਂ ’ਚ ਨਜ਼ਰਬੰਦ ਰਹੇ ਸਨ।
ਬਾਪੂ ਸਮਿੰਦਰ ਸਿੰਘ ਆਪਣੇ ਪੁੱਤਰ ਗੁਰਮੀਤ ਸਿੰਘ ਦੀ ਜਲਾਵਤਨੀ ਤੋਂ ਬਾਅਦ ਵੀ ਚੱਲਦੇ ਖਾਲਿਸਤਾਨ ਦੇ ਸੰਘਰਸ਼ ’ਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਸਿਮਰਨਜੀਤ ਸਿੰਘ ਮਾਨ ਨਾਲ ਪੰਥਕ ਸੇਵਾਵਾਂ ਨਿਭਾਉਂਦੇ ਰਹੇ।
ਭਾਈ ਦਲਜੀਤ ਸਿੰਘ ਬਿੱਟੂ ਜਦੋਂ ਪਹਿਲੀ ਵਾਰ ਨਾਭੇ ਜੇਲ੍ਹ ਚੋਂ ਪੇਰੋਲ ’ਤੇ ਆਏ ਤਾਂ ਬਾਪੂ ਸਮਿੰਦਰ ਸਿੰਘ ਜੀ ਨੇ ਜੇਲ੍ਹ ਵਾਪਸੀ ਸਮੇਂ ਅਮਲੋਹ ਗੁਰਦੁਆਰਾ ਸਾਹਿਬ ’ਚ ਸੰਗਤਾਂ ਨਾਲ ਭਾਈ ਸਾਹਿਬ ਨੂੰ ਸਨਮਾਨ ਕੀਤਾ। ਇਹ ਉਹ ਪਹਿਲੀ ਵਾਰ ਸੀ ਕਿ ਭਾਈ ਦਲਜੀਤ ਸਿੰਘ ਸੰਗਤਾਂ ਨੂੰ ਸੰਬੋਧਤ ਹੋਏ ਸਨ।
ਯਾਦ ਰਹੇ ਕਿ ਭਾਈ ਗੁਰਮੀਤ ਸਿੰਘ ਖਨਿਆਣ ਜਲਾਵਤਨੀ ਕੱਟ ਰਹੇ ਹੋਣ ਕਰਕੇ ਆਪਣੇ ਪਿਤਾ ਦੇ ਅੰਤਿਮ ਦਰਸ਼ਨ, ਸੰਸਕਾਰ ਅਤੇ ਅੰਤਿਮ ਅਰਦਾਸ ’ਚ ਸਾਮਲ ਨਹੀਂ ਹੋ ਸਕਣਗੇ।
ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਅੱਜ ਜਾਰੀ ਇਕ ਲਿਖਤੀ ਬਿਆਨ, ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ, ਵਿਚ ਖਨਿਆਣ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਆਗੂਆਂ ਨੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਿਸ਼ਾਹ ਵਿੱਛੜੀ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।
ਬਾਪੂ ਸੁਮਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੱਲ 24 ਨਵੰਬਰ 2023 ਨੂੰ ਉਹਨਾ ਦੇ ਜੱਦੀ ਪਿੰਡ ਖਨਿਆਣ ਨੇੜੇ ਅਮਲੋਹ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ।
ਅੰਤਿਮ ਅਰਦਾਸ ਅਤੇ ਪਾਠ ਦੇ ਭੋਗ 3 ਦਸੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ।
Related Topics: Bapu Suminder Singh Ji, Bhai Daljit Singh Bittu, Bhai Gurmeet Singh Khunian, Sikh Federation Germany