May 1, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਖਾਲਿਸਤਾਨ, ਖਾਲਸਾ ਪੰਥ ਨੂੰ ਸੱਚੇ ਪਾਤਿਸਾਹ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖ਼ਸ਼ੀ ਸਦੀਵੀ ਪਾਤਿਸਾਹੀ ਦਾ ਖ਼ਾਸ ਸਮੇਂ ਅਤੇ ਸਥਾਨ ਵਿਚ ਵਿਹਾਰਕ ਰਾਜਸੀ ਸੱਤਾ ਵਜੋਂ ਪ੍ਰਗਟਾਵਾ ਹੈ। ਬੀਤੇ ਦਿਨੀਂ ੨੯ ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਉੱਤੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਸਿੰਘਾਂ ਅਤੇ ਹੋਰਨਾਂ ਪੰਥ ਸੇਵਕਾਂ ਸਖਸ਼ੀਅਤਾਂ, ਸ਼ਹੀਦਾਂ ਦੇ ਪਰਿਵਾਰਾਂ, ਪੰਥ ਦਰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰੀ ਭਰੀ। ਖਾਲਿਸਤਾਨ ਐਲਾਨ ਦਿਵਸ ਉੱਤੇ ਭਾਈ ਦਲਜੀਤ ਸਿੰਘ ਵੱਲੋਂ ਇੱਕ ਲਿਖਤੀ ਸੰਦੇਸ਼ ਜਾਰੀ ਕੀਤਾ ਗਿਆ ।
ਇਸ ਮੌਕੇ ਸ਼ਹੀਦ ਗੁਰਦੇਵ ਸਿੰਘ ਉਸਮਾਨਵਾਲਾ ਦੇ ਬੇਟੇ ਸ਼ਰਨਜੀਤ ਸਿੰਘ, ਸ਼ਹੀਦ ਮਨਬੀਰ ਸਿੰਘ ਚਹੇੜੂ ਦੇ ਭਰਾ ਜਸਬੀਰ ਸਿੰਘ, ਸ਼ਹੀਦ ਤਰਸੇਮ ਸਿੰਘ ਕੋਹਾੜ ਦੀ ਸੁਪਤਨੀ ਪਰਮਜੀਤ ਕੌਰ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ ਦੀ ਸੁਪਤਨੀ ਕੁਲਵਿੰਦਰ ਕੌਰ, ਸ਼ਹੀਦ ਬਲਜਿੰਦਰ ਸਿੰਘ ਰਾਜੂ ਤੇ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਦੇ ਭਰਾ ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਉੱਤੇ ਪੰਥ ਸੇਵਕਾਂ, ਸ਼ਹੀਦਾਂ ਦੇ ਪਰਿਵਾਰਾਂ, ਪੰਥ ਦਰਦੀਆਂ ਦੀਆਂ ਕੁਝ ਤਸਵੀਰਾਂ
Related Topics: Akal Takht, Bhai Daljit Singh, Dal Khalsa, Khalistan, Khalistan Declaration Day, Khalsa Raj, Panth Sewak