ਸਿੱਖ ਖਬਰਾਂ

ਸਿੱਖ ਆਗੂਆਂ ਨੇ ਹੰਦਵਾੜਾ (ਕਸ਼ਮੀਰ) ਦੇ ਪੀੜਤਾਂ ਨੂੰ ਮਿਲਕੇ ਕੀਤਾ ਹਮਦਰਦੀ ਅਤੇ ਇੱਕਮੁੱਠਤਾ ਦਾ ਪ੍ਰਗਾਟਾਵਾ

April 27, 2016 | By

ਹੰਦਵਾੜਾ ਕਸ਼ਮੀਰ: ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਦਾ ਇੱਕ ਸਾਂਝਾ ਵਫਦ ਉੱਤਰੀ ਕਸ਼ਮੀਰ ਦੇ ਹੰਦਵਾੜਾ ਅਤੇ ਕੁਪਵਾੜਾ ਖੇਤਰ ਵਿੱਚ ਗਿਆ ਅਤੇ ਪਿਛਲੇ ਦਿਨੀ ਸੁਰੱਖਿਆ ਦਸਤਿਆਂ ਹੱਥੋਂ ਮਾਰੇ ਅਤੇ ਜਖਮੀ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਕੇ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ।

ਇਸ ਵਫਦ ਵਿੱਚ ਜੰਮੂ ਕਸ਼ਮੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅੰਤਰਰਾਸ਼ਟਰੀ ਸਿੱਖ ਫੈੱਡਰੇਸ਼ਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ੍ਰ. ਨਰਿੰਦਰ ਸਿੰਘ ਖਾਲਸਾ, ਸ੍ਰ. ਅਮਨਜੀਤ ਸਿੰਘ, ਸ੍ਰ. ਮਨਜੀਤ ਸਿੰਘ, ਸ੍ਰ. ਅਮਨਦੀਪ ਸਿੰਘ, ਮਨਮੋਹਨ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਸ਼ਾਮਲ ਸਨ।

Jammu-and-Kashmir-Sikhs-File-Photo
ਹੰਦਵਾੜਾ ਗੋਲੀਕਾਂਡ ਦੇ ਪੀੜਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਮਿਲਣ ਤੋਂ ਬਾਅਦ ਵਫਦ ਦੇ ਆਗਅੂਾਂ ਨੇ ਹੰਦਵਾੜਾ ਗੋਲੀਕਾਂਡ ਦੀ ਕਿਸੇ ਨਿਰਪੱਖ ਅੰਤਰਾਸ਼ਟਰੀ ਸੰਸਥਾ ਤੋ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲ ਕਾਨੂੰਨ ਜੰਮੂ ਕਸ਼ਮੀਰ ਵਿੱਚ ਹਟਾਇਆ ਜਾਵੇ।

ਸਿੱਖ ਵਫਦ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਪੂਰੀ ਤਰਾਂ ਭੈਭੀਤ ਹਨ ਅਤੇ ਬੇਗਾਨਗੀ ਮਹਿਸੂਸ ਕਰ ਰਹੇ ਹਨ। ਕਿਉਂਕਿ ਪਿਛਲੇ ਸਮੇਂ ਵਿੱਚ ਸਰਕਾਰ ਵੱਲੋਂ ਵੱਖ ਵੱਖ ਮਾਮਲਿਆਂ ਵਿੱਚ ਕੀਤੀ ਗਈ ਜਾਂਚ ਅੱਖਾਂ ਪੂੰਝਣ ਤੋਂ ਇਲਾਵਾ ਕੁਛ ਨਹੀਂ ਸੀ।

ਉਨ੍ਹਾਂ ਕਿਹਾ ਕਿ ਕਸ਼ਮੀਰ ਸਰਕਾਰ ਅਤੇ ਜਿਆਦਾਤਰ ਮੀਡੀਆਂ ਹਿੰਦੂਤਵੀਆਂ ਦੇ ਪ੍ਰਭਾਵ ਥੱਲੇ ਹੈ ਅਤੇ ਹੰਦਵਾੜਾ ਅਤੇ ਐਨਆਈਟੀ ਘਟਨਾਵਾਂ ਸਬੰਧੀ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ।

ਉਨ੍ਹਾਂ ਨੇ ਸੰਸਾਰਕ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਨਿਰਦੋਸ਼ ਨਿਹੱਥੇ ਕਸ਼ਮੀਰੀਆਂ ‘ਤੇ ਹੋ ਰਹੇ ਸਰਕਾਰੀ ਜ਼ੁਲਮਾਂ ਵੱਲ ਧਿਆਨ ਦਿੱਤਾ ਜਾਵੇ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜਨ ਲਈ ਵੇਖੋ:

Sikh leaders visit Handwara (Kashmir), express solidarity with families of victims

ਕਸ਼ਮੀਰੀ ਲੋਕਾਂ ਨਾਲ ਹਮਦਰਦੀ ਅਤੇ ਇੱਕਮੁੱਠਤਾ ਦਾ ਪ੍ਰਗਾਟਾਵਾ ਕਰਦਿਆਂ ਆਗੂਆਂ ਨੇ ਕਿਹਾ ਕਿ ਕਸ਼ਮੀਰੀ ਲੋਕਾਂ ਦੀਆਂ ਇਛਾਵਾਂ ਨੂੰ ਗੋਲੀਆਂ ਅਤੇ ਤਾਕਤ ਨਾਲ ਨਹੀਂ ਦਬਾਇਆ ਜਾ ਸਕਦਾ ਅਤੇ ਕਸ਼ਮੀਰ ਮਸਲੇ ਦਾ ਹੱਲ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਅਤੇ ਇੱਛਵਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,