ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਨਸਲਕੁਸ਼ੀ: ਜਗਦੀਸ਼ ਟਾਇਟਲਰ ਖਿਲਾਫ ਦੁਬਾਰਾ ਜਾਂਚ ਦੇ ਹੁਕਮ

December 5, 2015 | By

ਨਵੀਂ ਦਿੱਲੀ (4 ਦਸੰਬਰ, 2015): 31 ਅਕਤੂਬਰ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਸਿੱਖ ਨਸਲਕੁਸ਼ੀ ਵਿੱਚ ਮੋਹਰੀ ਭੁਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਨਸਲਕੁਸ਼ੀ ਦੇ ਇੱਕ ਕੇਸ ਵਿੱਚ ਸੀਬੀਆਈ ਵੱਲੋਂ ਦਿੱਤੀ ਦੋਸ਼ ਮੁਕਤੀ ਨੂੰ ਰੱਦ ਕਰਦਿਆਂ ਕੜਕੜਡੂਮਾ ਅਦਾਲਤ ਨੇ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ।

ਜਗਦੀਸ਼ ਟਾਈਟਲਰ

ਜਗਦੀਸ਼ ਟਾਈਟਲਰ

ਇਸ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ।ਅਦਾਲਤ ਨੇ ਇਹ ਹੁਕਮ ਸੀ.ਬੀ.ਆਈ. ਦੁਆਰਾ 1984 ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ ‘ਚ ਟਾਈਟਲਰ ਦੀ ਭੂਮਿਕਾ ਦੀ ਮੁੜ ਤੋਂ ਜਾਂਚ ਕਰਨ ਦੀ ਇੱਛਾ ਪ੍ਰਗਟਾਉਣ ਦੇ ਮੱਦੇਨਜ਼ਰ ਦਿੱਤਾ ਹੈ।

ਸੀ.ਬੀ.ਆਈ. ਨੇ ਪੀੜਤਾਂ ਦੀ ਅਰਜ਼ੀ ਮਿਲਣ ਉਪਰੰਤ ਮੁੜ ਜਾਂਚ ਦੀ ਇੱਛਾ ਅਦਾਲਤ ਵਿਚ ਪ੍ਰਗਟਾਈ ਸੀ।

ਇਥੇ ਵਰਣਨਯੋਗ ਹੈ ਕਿ ਸੀ.ਬੀ.ਆਈ. ਵੱਲੋਂ ਟਾਇਟਲਰ ਨੂੰ ਦੋਸ਼ ਮੁਕਤ ਕਰਨ ਤੋਂ ਬਾਅਦ ਮਾਮਲਾ ਬੰਦ ਕਰਨ ਦੀ ਰਿਪੋਰਟ ‘ਤੇ ਅਦਾਲਤ ਨੇ 17 ਨਵੰਬਰ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ।ਪ੍ਰੰਤੂ ਜੱਜ ਛੁੱਟੀ ‘ਤੇ ਹੋਣ ਕਾਰਨ ਇਹ ਫ਼ੈਸਲਾ 4 ਦਸੰਬਰ ਤੱਕ ਟਾਲ ਦਿੱਤਾ ਗਿਆ ਸੀ।

ਇਸ ਮਾਮਲੇ ਦੀ ਪੀੜਤ ਲਖਵਿੰਦਰ ਕੌਰ ਦੇ ਵਕੀਲਾਂ ਨੇ ਕਰੀਬ ਡੇਢ ਕੁ ਹਫਤੇ ਪਹਿਲਾਂ ਇਸ ਮਾਮਲੇ ‘ਚ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਸੀ.ਬੀ.ਆਈ. ਖਿਲਾਫ ਪਟੀਸ਼ਨ ਦਾਖਲ ਕਰ ਦਿੱਤੀ ਸੀ।

ਪਟੀਸ਼ਨ ‘ਤੇ ਸੀ.ਬੀ.ਆਈ. ਨੇ ਅਦਾਲਤ ਵਿਚ ਜਵਾਬ ਦਾਖਲ ਕਰਦੇ ਹੋਏ ਕਿਹਾ ਸੀ ਕਿ ਜੇਕਰ ਪੜਿਤ ਧਿਰ ਤਾਜ਼ਾ ਸਬੂਤਾ ਪੇਸ਼ ਕਰਦੀ ਹੈ ਤਾਂ ਉਹ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਲਈ ਤਿਆਰ ਹੈ।ਅਦਾਲਤ ਵਿਚ ਚਲ ਰਿਹਾ ਇਹ ਮਾਮਲਾ ਦਿੱਲੀ ਦੇ ਪੁਲ ਬੰਗਸ਼ ਇਲਾਕੇ ਦਾ ਹੈ , ਜਿਥੇ 1 ਨਵੰਬਰ, 1984 ਨੂੰ ਇਥੋਂ ਦੇ ਗੁਰਦੁਆਰੇ ਵਿਚ ਬਾਦਲ ਸਿੰਘ,ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,