Site icon Sikh Siyasat News

ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਸਾਲਾਨਾ ਨੈਸ਼ਨਲ ਸਿੱਖ ਕਨਵੈਨਸ਼ਨ 18 ਸਤੰਬਰ ਨੂੰ ਵੂਲਵਰਹੈਂਪਟਨ ਵਿਖੇ

ਲੰਡਨ: ਹਰ ਸਾਲ ਦੀ ਤਰ੍ਹਾਂ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਇਸ ਸਾਲ ਵੀ ਨੈਸ਼ਨਲ ਸਿੱਖ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਇਹ ਕਨਵੈਨਸ਼ਨ 18 ਸਤੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ, ਵੂਲਵਰਹੈਂਪਟਨ ਵਿਖੇ ਕਰਵਾਈ ਜਾ ਰਹੀ ਹੈ। 18 ਸਤੰਬਰ ਨੂੰ ਸਵੇਰੇ 10 ਵਜੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਵੱਖ-ਵੱਖ ਮੁਲਕਾਂ ਤੋਂ ਆਏ ਪੰਥਕ, ਰਾਜਨੀਤਕ ਅਤੇ ਧਾਰਮਿਕ ਬੁਲਾਰਿਆਂ ਦੇ ਨਾਲ ਕੀਰਤਨੀ, ਢਾਡੀ ਅਤੇ ਕਵੀਸ਼ਰੀ ਜਥੇ ਕੀਰਤਨ, ਪੰਥਕ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਉਣਗੇ।

ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਸਾਲਾਨਾ ਨੈਸ਼ਨਲ ਸਿੱਖ ਕਨਵੈਨਸ਼ਨ ਲਈ ਜਾਰੀ ਪੋਸਟਰ

ਪ੍ਰਬੰਧਕਾਂ ਵਲੋਂ ਵੱਡੇ ਸ਼ਹਿਰਾਂ ਤੋਂ ਕਨਵੈਨਸ਼ਨ ਵਿਚ ਪਹੁੰਚਣ ਲਈ ਕੋਚਾਂ (ਬੱਸਾਂ) ਦਾ ਪ੍ਰਬੰਧ ਕੀਤਾ ਗਿਆ ਹੈ।

ਕਨਵੈਨਸ਼ਨ ਵਿਚ ਸਿੱਖਾਂ ਦੀ ਆਜ਼ਾਦੀ ਲਈ ਕੌਮਾਂਤਰੀ ਮਦਦ ਲੈਣ, 2021 ‘ਚ ਯੂ.ਕੇ. ‘ਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਲਈ ਵੱਖਰਾ ਖਾਨਾ ਰੱਖਣ, ਕੇਂਦਰੀ ਲੰਡਨ ‘ਚ ਸੰਸਾਰ ਜੰਗ ਦੇ ਸਿੱਖ ਫੌਜੀੳਾਂ ਦੀ ਯਾਦਗਾਰ ਸਥਾਪਤ ਕਰਨ, ਜੂਨ 84 ਦੇ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ‘ਚ ਬਰਤਾਨੀਆ ਦੇ ਰੋਲ ਦੀ ਨਿਰਪੱਖ ਜਾਂਚ, ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ (ISYF) ਤੋਂ ਯੂ.ਕੇ ਅਤੇ ਯੂਰਪ ਵਿਚ ਪਾਬੰਦੀ ਹਟਾਉਣ ਲਈ ਸਿੱਖ ਫੈਡਰੇਸ਼ਨ ਯੂ.ਕੇ. ਦੇ ਯੋਗਦਾਨ ਆਦਿ ਵਿਸ਼ਿਆਂ ‘ਤੇ ਵਿਚਾਰਾਂ ਹੋਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version