October 5, 2015 | By ਸਿੱਖ ਸਿਆਸਤ ਬਿਊਰੋ
ਬਰੇਸ਼ੀਆ, ਇਟਲੀ ( 4 ਅਕਤੂਬਰ, 2015): ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਇਸ਼ਾਰੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਸੌਦਾ ਸਾਧ ਨੂੰਦਿੱਤੀ ਮਾਫੀ ਅਤੇ ਹੋਰ ਪੰਥਕ ਮਸਲ਼ਿਆਂ ‘ਤੇ ਵੀਚਾਰ ਕਰਨ ਲਈ ਬਰੇਸ਼ੀਆ ਦੇ ਗੁਰਦਵਾਰਾ ਸਿੰਘ ਸਭਾ, ਫਲੇਰੋ ਵਿਖੇ 11 ਅਕਤੂਬਰ, ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ।
ਇਸ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਅੱਜ ਗੁਰਦਵਾਰਾ ਸਾਹਿਬ ਦੀ ਕਮੇਟੀ ਅਤੇ ਬਰੇਸ਼ੀਆ ਦੀਆਂ ਪੰਥਕ ਸ਼ਖਸ਼ੀਅਤਾਂ ਵਲੋਂ ਗੁਰੂ ਘਰ ਦੇ ਪ੍ਰਧਾਨ ਡਾ. ਦਲਬੀਰ ਸਿੰਘ ਸੰਤੋਖਪੁਰਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਯੂਰਪ ਭਰ ਦੇ ਦੇਸ਼ਾਂ ਤੋਂ ਇਲਾਵਾ, ਇੰਗਲੈਂਡ ਤੋਂ ਵੀ ਸੌਦਾ ਸਾਧ ਮਾਫੀ ਮਾਮਲਾ ਅਤੇ ਹੋਰ ਮਸਲਿਆਂ ‘ਤੇ ਵੀਚਾਰ ਕਰਨ ਲਈ ਪ੍ਰਮੁੱਖ ਪੰਥਕ ਆਗੂ ਪਹੁੰਚ ਰਹੇ ਹਨ।
ਮੀਟਿੰਗ ਵਿਚ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਡਾ. ਦਲਬੀਰ ਸਿੰਘ ਸੰਤੋਖਪੁਰਾ, ਭਾਈ ਮਨਜੀਤ ਸਿੰਘ ਬੇਗੋਵਾਲ ਸੈਕਟਰੀ, ਪਰਮਜੀਤ ਸਿੰਘ ਕਰੇਮੋਨਾ ਪ੍ਰੈੱਸ ਸਕੱਤਰ, ਮਸਤਾਨ ਸਿੰਘ,ਸ. ਜਸਵਿੰਦਰ ਸਿੰਘ ਰਾਮਗੜ੍ਹ ਮੀਤ ਪ੍ਰਧਾਨ, ਕੁਲਵਿੰਦਰ ਸਿੰਘ, ਤਾਰ ਸਿੰਘ ਕਰੰਟ, ਸੁਰਿੰਦਰਜੀਤ ਸਿੰਘ ਪੰਡੋਰੀ, ਕੁਲਵੰਤ ਸਿੰਘ ਬੱਸੀ ਪ੍ਰਧਾਨ ਆਦਿ ਮੌਜੂਦ ਸਨ।
Related Topics: Dera Sauda Sirsa, Jathedar Akal Takhat Sahib, Sikh Diaspora, Sikh Panth, Sikhs in Italy