September 8, 2017 | By ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਬੀਤੇ ਕੱਲ੍ਹ (7 ਸਤੰਬਰ) ਨੂੰ ਇੱਥੇ ਰੋਹੀੰਗੀਆ ਭਾਈਚਾਰੇ ਨਾਲ ਮਿਆਂਮਾਰ ‘ਚ ਹੋ ਰਹੇ ਨਸਲਘਾਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ਹਿਰ ਦੀ ਕੌਲਿਨ ਸਟਰੀਟ ‘ਤੇ ਹੋਏ ਇਸ ਮੁਜ਼ਾਹਰੇ ‘ਚ ਕੌਮਾਂਤਰੀ ਭਾਈਚਾਰੇ ਨੂੰ ਇਸ ਜ਼ੁਰਮ ਵਿਰੁੱਧ ਅਵਾਜ਼ ਚੁੱਕਣ ਦੀ ਅਪੀਲ ਕੀਤੀ ਗਈ।
ਆਸਟਰੇਲੀਅਨ ਸਰਕਾਰ ਨੂੰ ਅਪੀਲ ਕਰਦਿਆਂ ਸਿੱਖ ਕਾਰਕੁੰਨ ਮਨਵੀਰ ਸਿੰਘ ਨੇ ਕਿਹਾ ਕਿ ਮਿਆਂਮਾਰ ਸਰਕਾਰ ਤੱਕ ਪਹੁੰਚ ਕਰਕੇ ਲੱਖਾਂ ਲੋਕਾਂ ‘ਤੇ ਹੋ ਰਹੇ ਫ਼ੌਜੀ ਜ਼ੁਰਮ ਰੋਕਣ ਲਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਤੁਰਤ ਕਦਮ ਚੁੱਕਣ ਅਤੇ ਤਾਨਾਸ਼ਾਹੀ ਨੂੰ ਰੋਕਣ ਲਈ ਜੇਕਰ ਮਿਆਮਾਰ ਨੂੰ ਜਾਂਦੀ ਵੱਡੀ ਆਰਥਿਕ ਮਦਦ ‘ਤੇ ਪਾਬੰਦੀ ਲਗਾਈ ਜਾਵੇ ਅਤੇ ਇਸ ਪਾਸੇ ਫ਼ੌਰੀ ਕਾਰਵਾਈ ਦੀ ਲੋੜ ਹੈ ਪੀੜਤ ਭਾਇਚਾਰੇ ਨਾਲ ਸੰਬੰਧਿਤ ਸਥਾਨਕ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਵਿਦੇਸ਼ ਵਿਭਾਗ ਨੂੰ ਇੱਕ ਲਿਖਤੀ ਯਾਦ-ਪੱਤਰ ਵੀ ਸੌਂਪਿਆ ਗਿਆ।
ਮੀਰੀ-ਪੀਰੀ ਸੰਸਥਾ ਵੱਲੋਂ ਰਵੀਇੰਦਰ ਸਿੰਘ ਨੇ ਭਲਕੇ ਰੱਖੇ ਗਏ ਅਗਲੇ ਮੁਜ਼ਾਹਰੇ ‘ਚ ਲੋਕਾਂ ਨੂੰ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ।
Related Topics: Australian citizenship, Myanmar, Rohingya Muslims Genocide, Sikh News Melborne, Sikhs in Australia, Sikhs in Melbourne