ਵਿਦੇਸ਼

ਚੀਨ ਵਿੱਚ ਬਾਸਕਟਬਾਕ ਦੇ ਮੈਚ ਦੌਰਾਨ ਸਿੱਖ ਖਿਡਾਰੀਆਂ ਨੂੰ ਦਸਤਾਰਾਂ ਲਾਹ ਕੇ ਖੇਡਣ ਲਈ ਕਿਹਾ

July 18, 2014 | By

ਵੂਹਾਨ(ਚੀਨ) (18 ਜੁਲਾਈ2014): ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਏਸ਼ੀਆ ਕੱਪ ਵਿਚ ਉਸ ਸਮੇਂ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੌਮਾਂਰਤੀ ਫੁੱਟਬਾਲ ਫ਼ੈਡਰੇਸ਼ਨੇ ਨੇ ਸੁਰੱਖਿਆ ਕਾਰਨਾਂ ਦੀ ਦੁਹਾਈ ਦਿੰਦਿਆਂ ਉਨ੍ਹਾਂ ਅੱਗੇ ਦਸਤਾਰਾਂ ਉਤਾਰ ਖੇਡਣ ਜਾਂ ਮੈਚ ਵਿਚੋਂ ਬਾਹਰ ਜਾਣ ਦੀ ਸ਼ਰਤ ਰੱਖ ਦਿਤੀ।

ਰੈਫਰੀ ਨੇ ਦੋਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡ ਦੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ ਜਿਸ ਅਨੁਸਾਰ ਖਿਡਾਰੀ ਅਜਿਹੀ ਕੋਈ ਚੀਜ਼ ਨਹੀ ਪਹਿਨ ਸਕਦਾ ਜੋ ਕਿ ਕਿਸੇ ਦੂਸਰੇ ਖਿਡਾਰੀ ਨੂੰ ਸੱਟ ਲੱਗਣ ਦਾ ਕਾਰਣ ਬਣੇ।

ਇਸ ‘ਤੇ ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਅਤੇ ਅਮਿਜੋਤ ਸਿੰਘ ਨੇ ਦਸਤਾਰਾਂ ਉਤਾਰ ਕੇ ਖੇਡਣਾ ਸ਼ੁਰੂ ਕਰ ਦਿੱਤਾ।ਵੱਡੀ ਗੱਲ ਇਹ ਹੋਈ ਕਿ ਦੋਹਾਂ ਖਿਡਾਰੀ ਨੇ ਰੈਫਰੀ ਦੇ ਇਸ ਬੇਹੂਦਾ ਇਤਰਾਜ਼ ਦਾ ਵਿਰੋਧ ਕਰਨ ਦਾ ਹੌਸਲਾ ਨਾਂਹ ਕੀਤਾ ਅਤੇ ਚੁੱਪ ਚਪੀਤੇ ਦਸਤਾਰ ਲਾਹਕੇ ਮੈਚ ਖੇਡਣਾ ਸ਼ੁਰੂ ਕਰ ਦਿੱਤਾ।

ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਵਿਚ ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਦਸਤਾਰਾਂ ਸਜਾ ਕੇ ਖੇਡਣ ਦੀ ਇਜਾਜ਼ਤ ਮਿਲੀ ਹੋਈ ਹੈ।

 ਇੱਥੋਂ ਤੱਕ ਕੌਮਾਂਰਤੀ ਫੁੱਟਬਾਲ ਫ਼ੈਡਰੇਸ਼ਨ ਵੀ ਸਿੱਖ ਖਿਡਾਰੀਆਂ ਦੇ ਦਸਤਾਰ ਸਜਾ ਕੇ ਖੇਡਣ ਤੋਂ ਪਾਬੰਦੀ ਹਟਾ ਚੁੱਕੀ ਹੈ।

ਇਸ ਪੂਰੀ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀ ਖਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

Sikh basketball players asked to remove turbans under disguise of ‘dangerous objects’ FIBA rule

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,