Site icon Sikh Siyasat News

ਸ਼੍ਰੀ ਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵੱਲੋਂ ਪੰਜਾਬ ਸਰਕਾਰ ਖਿਲਾਫ ਪੰਜਾਬ, ਜੰਮੂ ਕਸ਼ਮੀਰ, ਯੂਪੀ, ਮਹਾਰਾਸ਼ਟਰ ਵਿੱਚ ਰੋਸ ਮੁਜ਼ਾਹਰੇ

ਚੰਡੀਗੜ: (17 ਅਕਤੂਬਰ, 2015): ਫਰੀਦਕੋਟ ਜਿਲੇ ਦੇਪਿੰਡ ਬਰਗਾੜੀ ਅਤੇ ਬਾਅਦ ਵਿੱਚ ਹੋਰ ਥਾਂਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਹੋਈ ਬੇਅਦਬੀ ਦੇ ਰੋਸ ਵਜੋਂ ਪੰਜਾਬ ਸਮੇਤ ਹਰਿਆਣਾ, ਯੂਪੀ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਮਹਾਂਰਾਸ਼ਟਰ ਵਿੱਚ ਸਿੱਖ ਸੰਗਤਾਂ ਨੇ ਰੋਸ ਮੁਜ਼ਾਹਰੇ ਕੀਤੇ।

ਵੱਖ-ਵੱਖ ਥਾਂਈ ਰੋਸ ਮਾਰਚ ਕਰਦੀਆਂ ਸਿੱਖ ਸੰਗਤਾਂ

ਅੱਜ ਤੀਜੇ ਦਿਨ ਵੀ ਪੰਜਾਬ ‘ਚ ਵੱਖ ਵੱਖ ਥਾਈਾ ਸੜਕਾਂ ਤੇ ਹਾਈਵੇ ਜਾਮ ਕੀਤੇ ਗਏ । ਬੰਦ ਦਾ ਸਭ ਤੋਂ ਵੱਧ ਅਸਰ ਮਾਲਵਾ ‘ਚ ਰਿਹਾ ਹੈ । ਜਿਥੇ ਪਟਿਆਲਾ-ਸਮਾਣਾ ਰੋਡ ਪੂਰੀ ਤਰ੍ਹਾਂ ਜਾਮ ਰਿਹਾ । ਸੰਗਰੂਰ ਦੇ ਮਸਤੂਆਣਾ ‘ਚ ਵੀ ਵੱਡਾ ਜਾਮ ਲਾਇਆ ਗਿਆ ਹੈ । ਫਿਰੋਜ਼ਪੁਰ ‘ਚ ਵੀ ਧਰਨੇ ਦਿੱਤੇ ਗਏ । ਮੋਗਾ ਸ਼ਹਿਰ ਵੀ ਪੂਰੀ ਤਰ੍ਹਾਂ ਬੰਦ ਰਿਹਾ । ਇਸ ਤਰ੍ਹਾਂ ਮਾਝੇ ‘ਚ ਤਰਨ ਤਾਰਨ ਦੇ ਬਹੁਤ ਸਾਰੇ ਇਲਾਕਿਆਂ ‘ਚ ਜਾਮ ਲਾਏ ਗਏ । ਇਸੇ ਤਰ੍ਹਾਂ ਜਲੰਧਰ, ਕਪੂਰਥਲਾ, ਅੰਮਿ੍ਤਸਰ, ਫਗਵਾੜਾ ਅਤੇ ਲੁਧਿਆਣਾ ਵਿਚ ਵੀ ਧਰਨੇ ਦਿੱਤੇ ਗਏ ਅਤੇ ਵੱਖ-ਵੱਖ ਥਾਈ ਕੌਮੀ ਸ਼ਾਹ ਮਾਰਗ ਜਾਮ ਕੀਤੇ ਗਏ । ਇਸੇ ਤਰ੍ਹਾਂ ਹੀ ਜੰਮੂ ਅਤੇ ਸ੍ਰੀਨਗਰ ‘ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਨੂੰ ਲੈ ਕੇ ਵੱਖ-ਵੱਖ ਥਾਈਾ ਰੋਸ ਪ੍ਰਦਰਸ਼ਨ ਕੀਤੇ ਗਏ ।

ਅੰਮਿ੍ਤਸਰ: ਬਰਗਾੜੀ, ਮਿਸ਼ਰੀਵਾਲ ਤੇ ਪਿੰਡ ਬਾਠ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਨੇ ਕਾਲੀਆਂ ਪੱਟੀਆਂ ਬੰਨ੍ਹਕੇ ਸ਼੍ਰੋਮਣੀ ਕਮੇਟੀ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਅੱਜ ਰੋਸ ਮਾਰਚ ਕੱਢਿਆ । ਇਸ ਤੋਂ ਪਹਿਲਾ ਸਟਾਫ ਮੈਂਬਰਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕੱਤਰ ਹੋ ਕੇ ਮੂਲ ਮੰਤਰ ਤੇ ਚੌਪਈ ਸਾਹਿਬ ਦੇ ਪਾਠ ਕੀਤੇ । ਇਸ ਮੌਕੇ ਡਾ. ਰੂਪ ਸਿੰਘ, ਸ: ਮਨਜੀਤ ਸਿੰਘ ਸਕੱਤਰ, ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ, ਸ: ਹਰਭਜਨ ਸਿੰਘ ਮਨਾਵਾਂ, ਸ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ: ਸੁਖਦੇਵ ਸਿੰਘ ਭੂਰਾ ਕੋਹਨਾ ਵੱਲੋਂ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ । ਇਸ ਉਪਰੰਤ ਇਹ ਮਾਰਚ ‘ਸਤਿਨਾਮੁ-ਵਾਹਿਗੁਰੂ’ ਦਾ ਜਾਪ ਕਰਦਿਆਂ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਹਾਲ ਗੇਟ ਪਹੁੰਚਿਆ ਜਿੱਥੇ ਸਮੁੱਚੇ ਸਟਾਫ ਮੈਂਬਰ ਨੇ ਧਰਨਾ ਦਿੱਤਾ ।

ਤਖਤ ਸੱਚਖੰਡ ਹਜੂਰ ਸਾਹਿਬ : ਗੁਰੂ ਗੰ੍ਰਥ ਸਾਹਿਬ ਜੀ ਦੇ ਬਰਗਾੜੀ ‘ਚ ਹੋਈ ਬੇਅਦਬੀ ਦੇ ਰੋਸ ਵਜੋਂ ਤਖਤ ਸੱਚਖੰਡ ਹਜੂਰ ਸਾਹਿਬ ਤੋਂ ਵਿਸ਼ਾਲ ਰੋਸ ਮਾਰਚ ਸ਼ਹਿਰ ‘ਚ ਕੱਢਿਆ ਗਿਆ । ਜਿਸ ਦੀ ਅਗਵਾਈ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਕੁਲਵੰਤ ਸਿੰਘ ਨੇ ਕੀਤੀ । ਉਨ੍ਹਾਂ ਸ਼ਾਂਤਮਈ ਰੋਸ ਮਾਰਚ ਕਰ ਰਹੇ ਪਿੰਡ ਬਹਿਬਲ ਕਲਾਂ ਕਾਂਡ ‘ਚ ਮਾਰੇ ਗਏ ਗੁਰਜੀਤ ਸਿੰਘ ਤੇ ਕਿ੍ਸ਼ਨ ਭਗਵਾਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੌਮ ਦੇ ਮਹਾਨ ਸ਼ਹੀਦਾਂ ਦਾ ਦਰਜਾ ਦਿੱਤਾ । ਜਥੇਦਾਰ ਕੁਲਵੰਤ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਰਕਾਰ ਗਿ੍ਫਤਾਰ ਕਰਕੇ ਸਖਤ ਸਜਾਵਾਂ ਦੇਵੇ ।

ਆਗਰਾ: ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਵਿਖੇ ਸੰਤ ਮਹਾਪੁਰਸ਼ ਬਾਬਾ ਪ੍ਰੀਤਮ ਸਿੰਘ ਆਗਰਾ ਵਾਲਿਆਂ ਦੀਆਂ ਅਗਵਾਈ ਹੇਠ ਆਗਰਾ ਸ਼ਹਿਰ ਦੀਆਂ ਵੱਖ-ਵੱਖ 45 ਗੁਰਦੁਆਰਾ ਕਮੇਟੀਆਂ ਦੇ ਆਗੂ, ਮੈਂਬਰ ਤੇ ਸੰਗਤਾਂ ਨੇ ਵਿਸ਼ਾਲ ਹਾਜ਼ਰੀ ਭਰੀ । ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁੱਖ ਨਿਵਾਰਨ ਗੁਰੂ ਕਾ ਤਾਲ ਵਿਖੇ ਸਥਿਤ ਭਾਈ ਅਨੰਦ ਲਾਲ ਦੀਵਾਨ ਹਾਲ ਵਿਖੇ ਪੁੱਜੀਆਂ ਹਜ਼ਾਰਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਮਹਾਪੁਰਸ਼ ਬਾਬਾ ਪ੍ਰੀਤਮ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋ ਰਹੀ ਛੇੜਛਾੜ ਕਾਰਨ ਵਾਪਰੀਆਂ ਰਹੀਆਂ ਘਟਨਾਵਾਂ ਨਾਲ ਦੁਨੀਆਂ ਭਰ ਦੇ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੰੁਚੀ ਹੈ ।

ਸ੍ਰੀਨਗਰ: ਪਿਛਲੇ ਦਿਨੀਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਖ਼ਿਲਾਫ਼ ਅੱਜ ਇਥੇ ਸਿੱਖ ਜਥੇਬੰਦੀਅਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਥੇ ਸ਼ਹਿਰ ਦੇ ਅੈਨ ਵਿਚਕਾਰ ਸਥਿਤ ਪ੍ਰੈੱਸ ਅੈਨਕਲੇਵ ਵਿੱਚ ਸਿੱਖਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਅਾ ਅਤੇ ਨਾਅਰੇ ਲਗਾਏ। ਬਾਅਦ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਅਾਂ ਨੂੰ ਨਿਖੇਡ਼ ਦਿੱਤਾ।
ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਹੱਥਾਂ ਵਿੱਚ ਫਡ਼ੇ ਬੈਨਰਾਂ ਤੇ ਤਖ਼ਤੀਅਾਂ ਉਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਅਤੇ ‘ਭਾਰਤ ’ਚ ਘੱਟ ਗਿਣਤੀਅਾਂ ਨੂੰ ਖ਼ਤਰਾ’ ਵਰਗੇ ਨਾਅਰੇ ਲਿਖੇ ਹੋਏ ਸਨ। ਇਹ ਰੋਸ ਮੁਜ਼ਾਹਰਾ ‘ਗੁਰਮਤਿ ਟਕਸਾਲ’ ਜਥੇਬੰਦੀ ਦੀ ਅਗਵਾਈ ਹੇਠ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version