ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਸਿੱਖ ਅਤੇ ਦਲਿਤ ਜਥੇਬੰਦੀਆਂ ਹੋਈਆਂ ਇਕਮੁੱਠ

May 21, 2017 | By

ਹੁਸ਼ਿਆਰਪੁਰ: ਉਤੱਰਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿੱਚ ਦਲਿਤ ਭਾਈਚਾਰੇ ਤੇ ਹੋਏ ਜੁਲਮ ਅਤੇ ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਸਿੱਖਾਂ ਨਾਲ ਹੋਏ ਧੱਕੇ ਵਿਰੁੱਧ ਜਬਰਦਸਤ ਰੋਸ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਗੁਰੁ ਰਵਿਦਾਸ ਟਾਈਗਰ ਫੋਰਸ ਪੰਜਾਬ, ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ, ਡਾ. ਅਬੇਡਕਰ ਵੈਲਫੇਅਰ ਸੁਸਾਇਟੀ ਅਤੇ ਡਾ. ਬੀ ਆਰ ਅੰਬੇਡਕਰ ਜਾਗ੍ਰਤੀ ਨੌਜਵਾਨ ਸਭਾ (ਸਲਵਾੜਾ) ਦੇ ਅਹੁਦੇਦਾਰਾਂ ਅਤੇ ਮੈਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਜ਼ੁਲਮ ਅਤੇ ਧੱਕੇਸ਼ਾਹੀਆਂ ਖਿਲਾਫ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਚੱਲਣ ਦਾ ਪ੍ਰਣ ਕੀਤਾ। ਭਾਰੀ ਗਿਣਤੀ ਪਹੁੰਚੇ ਨੌਜਵਾਨਾਂ ਨੇ ਮਨੂੰਵਾਦ ਅਤੇ ਬ੍ਰਾਮਣਵਾਦ ਤੋ ਅਜ਼ਾਦੀ ਦੇ ਨਾਹਰੇ ਮਾਰੇ।

ਮਾਰਚ ਦੋਰਾਨ ਦਲ ਖਾਲਸਾ ਆਗੂ ਰਣਵੀਰ ਸਿੰਘ ਗੀਗਨਵਾਲ ਨੇ ਕਿਹਾ ਕਿ ਦਲਿਤਾਂ, ਸਿੱਖਾਂ ਅਤੇ ਘਟਗਿਣਤੀਆਂ ਤੇ ਜ਼ੁਲਮ ਪਹਿਲਾਂ ਵੀ ਹੋ ਰਹੇ ਸਨ ਪਰ ਮੋਦੀ ਰਾਜ ਵਿੱਚ ਇਹਨਾ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਪਰ ਸਾਡੀ ਇਹ ਏਕਤਾ ਹਿੰਦੂਤਵੀ ਤਾਕਤਾਂ ਦਾ ਮੰੂਹ ਮੋੜਨ ਲਈ ਇੱਕ ਵੱਡਾ ਕਦਮ ਹੈ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਦੀਆਂ ਤੋ ਇਹਨਾਂ ਦੇ ਜ਼ੁਲਮ ਸਹਿੰਦੇ ਆ ਰਹੇ ਹਾਂ ਪਰ ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਇਸ ਗੁਲਾਮੀ ਨੂੰ ਗਲੋ ਲਉਣ ਲਈ ਸੰਘਰਸ਼ਸ਼ੀਲ ਹੋਈਏ।

ਦਲਿਤ ਆਗੂ ਮੋਹਨ ਲਾਲ ਭਟੋਆ ਨੇ ਸੰਬੋਧਨ ਹੁੰਦਿਆ ਕਿਹਾ ਯੂ. ਪੀ. ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਦਾ ਰਵੱਈਆ ਪੱਖਪਾਤੀ ਹੈ ਅਤੇ ਪੁਲਿਸ ਦੀ ਮੱਦਦ ਨਾਲ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ।

ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਸਿੱਖ ਅਤੇ ਦਲਿਤ ਜਥੇਬੰਦੀਆਂ ਹੋਈਆਂ ਇਕਮੁੱਠ

ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਸਿੱਖ ਅਤੇ ਦਲਿਤ ਜਥੇਬੰਦੀਆਂ ਹੋਈਆਂ ਇਕਮੁੱਠ

ਬਿੰਦਰ ਸੜੋਆ ਨੇ ਕਿਹਾ ਕਿ ਸਿੱਖ ਅਤੇ ਦਲਿਤ ਜਥੇਬੰਦੀਆਂ ਮਿਲ ਕੇ ਹੀ ਗੁਰੂ ਸਹਿਬਾਨਾਂ ਵਲੋਂ ਦਰਸਾਏ ਬੇਗਮਪੁਰੇ ਦੇ ਸੰਕਲਪ ਨੂੰ ਪ੍ਰਕਾਸ਼ਮਾਨ ਕਰ ਸਕਦੀਆਂ ਹਨ।

ਇਸ ਮੋਕੇ ਹਰਵਿੰਦਰ ਸਿੰਘ ਹਰਮੋਏ, ਲਵਲੀ ਰੁਕਮਾਣ, ਹਰਦੀਪ ਹਰੀ, ਗੁਰਵਿੰਦਰ ਸਿੰਘ, ਸੋਨੂੰ ਸਿਗੜੀਵਾਲ, ਸੁਰਜੀਤ ਮਾਹੀ, ਮੋਹਨ ਬੱਧਣ, ਹਰਦੀਪ ਸੜੋਆ, ਸੰਨੀ, ਸੋਨੂੰ ਹਰਿਆਣਾ, ਨੋਬਲਜੀਤ ਸਿੰਘ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ, ਸਰਬਜੋਤ ਸਿੰਘ, ਜਸਪ੍ਰੀਤ ਸਿੰਘ, ਕਰਨਜੀਤ ਸਿੰਘ ਨਿਹੰਗ, ਗਗਨਦੀਪ ਸਿੰਘ, ਕਮਲਜੀਤ ਸਿੰਘ, ਬਲਵੰਤ, ਅਜੈ, ਰੋਹਿਤ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,